ਜਗਜੋਤ ਸਿੰਘ ਸੋਹੀ ਅਤੇ ਇੰਦਰਜੀਤ ਸਿੰਘ ਨੇ ਦਸਮ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਵਿੱਚ ਸਹਿਯੋਗ ਦੇਣ ਲਈ ਕੀਤਾ ਧੰਨਵਾਦ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 30 ਦਸੰਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):

ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ 25 ਤੋਂ 27 ਦਸੰਬਰ ਤੱਕ ਮਨਾਇਆ ਗਿਆ। ਇਸ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੇ ਪਹੁੰਚ ਕੇ ਪ੍ਰਕਾਸ਼ ਪੁਰਬ ਵਿੱਚ ਭਾਗ ਲਿਆ ਅਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ। ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਸੰਗਤ ਦੀ ਰਹਾਇਸ਼, ਲੰਗਰ, ਟ੍ਰਾਂਸਪੋਰਟ ਆਦਿ ਦੀ ਪੂਰੀ ਵਿਆਵਸਥਾ ਕੀਤੀ ਗਈ ਸੀ। ਪ੍ਰਕਾਸ਼ ਪੁਰਬ ਦੀ ਸੰਪੂਰਨਤਾ ਤੋਂ ਬਾਅਦ ਹੁਣ ਸੰਗਤ ਹੌਲੀ-ਹੌਲੀ ਆਪਣੇ ਘਰਾਂ ਵੱਲ ਰਵਾਨਾ ਹੋ ਰਹੀ ਹੈ। ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਸਕੱਤਰ ਇੰਦਰਜੀਤ ਸਿੰਘ ਸਮੇਤ ਸਮੂਹ ਕਮੇਟੀ ਵੱਲੋਂ ਸਭ ਤੋਂ ਪਹਿਲਾਂ ਉਸ ਸੰਗਤ ਦਾ ਧੰਨਵਾਦ ਪ੍ਰਗਟ ਕੀਤਾ ਗਿਆ, ਜਿਨ੍ਹਾਂ ਨੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਪਹੁੰਚ ਕੇ ਆਪਣੀ ਹਾਜ਼ਰੀ ਦਰਜ ਕਰਵਾਈ। ਇਸਦੇ ਨਾਲ ਹੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਸਮੇਤ ਪੂਰੀ ਸਰਕਾਰ ਦਾ ਵੀ ਆਭਾਰ ਪ੍ਰਗਟ ਕੀਤਾ ਗਿਆ, ਜਿਨ੍ਹਾਂ ਨੇ ਹਰ ਤਰ੍ਹਾਂ ਦਾ ਸਹਿਯੋਗ ਕਮੇਟੀ ਨੂੰ ਦਿੱਤਾ ਤਾਂ ਜੋ ਸੰਗਤ ਨੂੰ ਕਿਸੇ ਵੀ ਪ੍ਰਕਾਰ ਦੀ ਅਸੁਵਿਧਾ ਨਾ ਆਵੇ। ਉਨ੍ਹਾਂ ਦੱਸਿਆ ਕਿ ਬਿਹਾਰ ਸਰਕਾਰ ਵੱਲੋਂ ਸੰਗਤ ਦੀ ਸੁਵਿਧਾ ਲਈ 25 ਬੱਸਾਂ ਨਿਸ਼ੁਲਕ ਦਿੱਤੀਆਂ ਗਈਆਂ। ਇਸਦੇ ਨਾਲ ਹੀ ਟੀ.ਐੱਫ਼.ਸੀ., ਓ.ਪੀ. ਸਾਹੂ ਕਮਿਊਨਿਟੀ ਭਵਨ, ਪ੍ਰਕਾਸ਼ ਕੁੰਜ ਸਮੇਤ ਅਨੇਕਾਂ ਸਥਾਨ ਸੰਗਤ ਦੀ ਰਹਾਇਸ਼ ਲਈ ਉਪਲਬਧ ਕਰਵਾਏ ਗਏ। ਖੁਦ ਮਾਨਯੋਗ ਮੁੱਖ ਮੰਤਰੀ ਵੱਲੋਂ ਪੂਰੀ ਮਾਨੀਟਰਿੰਗ ਕਰਦੇ ਹੋਏ ਸਮੇਂ-ਸਮੇਂ ‘ਤੇ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸਦੇ ਨਾਲ ਹੀ ਪ੍ਰਬੰਧਕ ਕਮੇਟੀ ਵੱਲੋਂ ਸੰਤ ਮਹਾਪੁਰਸ਼ਾਂ ਅਤੇ ਕਾਰ ਸੇਵਾ ਸੰਪਰਦਾਏ ਦਾ ਵੀ ਧੰਨਵਾਦ ਕੀਤਾ ਗਿਆ, ਜਿਨ੍ਹਾਂ ਵੱਲੋਂ ਸੰਗਤ ਲਈ ਲੰਗਰ ਦੀ ਵਿਵਸਥਾ ਕੀਤੀ ਗਈ। ਬਿਹਾਰ ਪੁਲਿਸ ਪ੍ਰਸ਼ਾਸਨ ਦੀ ਵੀ ਪ੍ਰਸ਼ੰਸਾ ਕੀਤੀ ਗਈ, ਜਿਨ੍ਹਾਂ ਦੀ ਪੂਰੀ ਚੌਕਸੀ ਕਾਰਨ ਕੋਈ ਵੀ ਅਪਰੀਅ ਘਟਨਾ ਨਹੀਂ ਵਾਪਰੀ। ਸਰਦਾਰ ਜਗਜੋਤ ਸਿੰਘ ਸੋਹੀ ਨੇ ਪ੍ਰਬੰਧਕ ਕਮੇਟੀ ਦੇ ਸੁਪਰਿੰਟੈਂਡੈਂਟ, ਮੈਨੇਜਰ ਸਮੇਤ ਸਮੂਹ ਸਟਾਫ਼ ਦੀ ਸਰਾਹਨਾ ਕੀਤੀ, ਜਿਨ੍ਹਾਂ ਨੇ ਦਿਨ-ਰਾਤ ਇਕ ਕਰਕੇ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਪੂਰਾ ਕੀਤਾ। ਇਸਦੇ ਨਾਲ ਹੀ ਉਨ੍ਹਾਂ ਸਭ ਵੋਲੰਟੀਅਰਾਂ ਦਾ ਵੀ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਪਹੁੰਚ ਕੇ ਵਿਵਸਥਾ ਸੰਭਾਲਦੇ ਹੋਏ ਤਖ਼ਤ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਟਾਫ਼ ਨੂੰ ਸਹਿਯੋਗ ਦਿੱਤਾ।
ਇਸਦੇ ਨਾਲ ਹੀ ਸਰਦਾਰ ਜਗਜੋਤ ਸਿੰਘ ਸੋਹੀ ਅਤੇ ਸਾਰੇ ਪ੍ਰਬੰਧਕਾਂ ਵੱਲੋਂ ਬਿਹਾਰ ਦੇ ਮਾਨਯੋਗ ਰਾਜਪਾਲ ਦਾ ਵੀ ਆਭਾਰ ਪ੍ਰਗਟ ਕੀਤਾ ਗਿਆ, ਜਿਨ੍ਹਾਂ ਨੇ ਸੰਗਤ ਦੀ ਸੁਵਿਧਾ ਲਈ ਕੇਵਲ ਦੋ ਦਿਨਾਂ ਦੇ ਅੰਦਰ ਚਾਰ ਸਾਹਿਬਜ਼ਾਦੇ ਐਮ.ਆਰ.ਆਈ. ਅਤੇ ਸੀ.ਟੀ. ਸਕੈਨ ਸੈਂਟਰ ਲਈ ਜ਼ਮੀਨ ਦਿੰਦੇ ਹੋਏ ਉਸ ਦਾ ਸ਼ਿਲਾਨਿਆਸ ਕੀਤਾ। ਇਸ ਦੀ ਇਮਾਰਤ ਬਣਾਉਣ ਦੀ ਜ਼ਿੰਮੇਵਾਰੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਲਈ ਗਈ ਹੈ। ਇਸ ਮੌਕੇ ‘ਤੇ ਉਨ੍ਹਾਂ ਨੇ ਖ਼ਾਸ ਤੌਰ ‘ਤੇ ਸਰਦਾਰ ਗੁਰਿੰਦਰ ਸਿੰਘ ਬਾਵਾ ਦਾ ਧੰਨਵਾਦ ਪ੍ਰਗਟ ਕੀਤਾ, ਜਿਨ੍ਹਾਂ ਦੇ ਪੂਰੇ ਸਹਿਯੋਗ ਨਾਲ ਇਹ ਸੈਂਟਰ ਖੁਲਣ ਜਾ ਰਿਹਾ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸੰਗਤ ਨੂੰ ਵੱਡਾ ਲਾਭ ਮਿਲੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।