ਜੱਸੀ ਬੱਲੋਮਾਜਰਾ ਦੇ ਖਿਲਾਫ ਐਨ.ਡੀ.ਪੀ. ਐਸ ਐਕਟ ਦੇ ਅਧੀਨ ਮਾਮਲਾ ਦਰਜ

ਪੰਜਾਬ

ਮੋਹਾਲੀ, 6 ਜਨਵਰੀ ,ਬੋਲੇ ਪੰਜਾਬ ਬਿਊਰੋ;

ਥਾਣਾ ਬਲੌਂਗੀ ਵਿਖੇ ਜਸਦੀਪ ਸਿੰਘ ਜੱਸੀ ਬੱਲੋਮਾਜਰਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਥਾਣਾ ਬਲੋਂਗੀ ਵਿਖੇ ਏ.ਐਸ.ਆਈ ਸਮੇਤ ਹੋਲਦਾਰ ਜਗਜੀਤ ਸਿੰਘ 590/ ਮੋਹਾਲੀ ਪੀਐਚਜੀ,ਨਰਿੰਦਰ ਕੁਮਾਰ 13518/183 ਦੇ ਹਾਜ਼ਰ ਥਾਣਾ ਸੀ, ਤਾ ਜਸਦੀਪ ਸਿੰਘ ਉਰਫ ਜੱਸੀ ਪੁੱਤਰ ਗੁਰਦੇਵ ਸਿੰਘ ਵਾਸੀ ਬੱਲੋਮਾਜਰਾ ਆਪਣੇ ਨਿਜੀ ਕੰਮ ਸਬੰਧੀ ਥਾਣੇ ਆਇਆ, ਜੱਸੀ ਦੇ ਖਿਲਾਫ ਸੇਫ ਪੰਜਾਬ ਪੋਰਟਲ ਤੇ ਸ਼ਿਕਾਇਤ ਪੈਂਡਿੰਗ ਸੀ, ਜਿਸ ਤੋਂ ਜਸਦੀਪ ਸਿੰਘ ਉਰਫ ਜੱਸੀ ਦਰਖਾਸਤ ਸਬੰਧੀ ਪੁਛਗਿਛ ਕੀਤੀ ਗਈ ਅਤੇ ਏ.ਐਸ.ਆਈ. ਸਮੇਤ ਸਾਥੀ ਦੇ ਜਸਦੀਪ ਸਿੰਘ ਉਰਫ ਜੱਸੀ ਉਕਤ ਨੂੰ ਲੈ ਕੇ ਡੋਪ ਟੈਸਟ ਸਿਵਲ ਹਸਪਤਾਲ ਫੇਸ-6 ਮੋਹਾਲੀ ਲਿਆਂਦਾ ਗਿਆ , ਜਿਥੇ ਡਾਕਟਰ ਦੇ ਲਿਖਤੀ ਦਰਖਾਸਤ ਦੇ ਕੇ ਜਸਦੀਪ ਸਿੰਘ ਉਰਫ ਜੱਸੀ ਉਕਤ ਦਾ ਡੋਪ ਟੈਸਟ ਕਰਾਇਆ ਗਿਆ, ਜੋ ਡਾਕਟਰ ਨੇ ਜਸਦੀਪ ਸਿੰਘ ਉਰਫ ਜੱਸੀ ਉਕਤ ਦਾ ਡੋਪ ਟੈਸਟ ਕਰਕੇ ਲਿਖਿਆ, ਜਸਦੀਪ ਸਿੰਘ ਉਰਫ ਜੱਸੀ ਉਕਤ ਵੱਲੋ ਨਸਾ ਕਰਨਾ ਜੁਰਮ ਅ/ਧ 27 /61/85 ਐਨ.ਡੀ.ਪੀ.ਐਸ ਐਕਟ ਤੇ ਤਹਿਤ ਥਾਣਾ ਬਲੌਂਗੀ ਵਿਖੇ ਮਾਮਲਾ ਦਰਜ ਕੀਤਾ ਗਿਆ। ਅਤੇ ਪੁਲਿਸ ਵੱਲੋਂ ਪੁਲਿਸ ਪਾਰਟੀ ਦੇ ਵੱਲੋਂ ਜਸਦੀਪ ਸਿੰਘ ਜੱਸੀ ਵੱਲੋਂ ਜੱਸੀ ਨੂੰ ਡਿਊਟੀ ਮਜਿਸਟਰੇਟ ਚਾਹਤ ਛਾਬੜਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਜੱਸੀ ਬੱਲੋ ਮਾਜਰਾ ਨੂੰ ਜਮਾਨਤ ਦੇ ਰਿਹਾ ਕਰ ਦਿੱਤਾ ਗਿਆ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।