ਉਸਾਰੀ ਮਜ਼ਦੂਰਾਂ ਵੱਲੋਂ ਲੇਬਰ ਕੋਡਾ ਤੇ ਮਨਰੇਗਾ ਦੇ ਸ਼ੋਧ ਬਿਲਾਂ ਦੀਆਂ ਕਾਪੀਆਂ ਫੂਕ ਕੇ ਕੇਂਦਰ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ

ਪੰਜਾਬ


ਮੋਰਿੰਡਾ,6ਜਨਵਰੀ,ਬੋਲੇ ਪੰਜਾਬ ਬਿਊਰੋ;

ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਰਜਿ ਸਬੰਧਿਤ ਇਫਟੂ ਬਲਾਕ ਮੋਰਿੰਡਾ ਵੱਲੋਂ ਲੇਬਰ ਚੌਂਕ ਵਿਖੇ ਪ੍ਰਧਾਨ ਜਸਪਾਲ ਸਿੰਘ ਡੂਮਛੇੜੀ ਦੀ ਪ੍ਰਧਾਨਗੀ ਹੇਠ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਬਣਾਏ ਚਾਰ ਲੇਬਰ ਕੋਡਾ, ਮਨਰੇਗਾ ਸੋਧ ਬਿਲ , ਬਿਜਲੀ ਬਿਲ 2025 ਦੀਆਂ ਕਾਪੀਆਂ ਫੂਕ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇਫਟੂ ਦੇ ਜ਼ਿਲ੍ਹਾ ਆਗੂ ਰਾਣਾ ਪ੍ਰਤਾਪ ਸਿੰਘ ਰੰਗੀਲਪੁਰ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਦੀ ਭਲਾਈ ਲਈ ਬਣੇ 29 ਲੇਬਰ ਕਨੂੰਨਾ ਨੂੰ ਰੱਦ ਕਰਕੇ ਚਾਰ ਲੇਬਰ ਕੋਡ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ , ਜਿਨਾਂ ਨੂੰ ਨਵੰਬਰ 2025 ਤੋਂ ਲਾਗੂ ਕਰ ਦਿੱਤਾ ਗਿਆ ਹੈ ਇਸ ਕਾਨੂੰਨ ਤਹਿਤ ਜਿੱਥੇ ਕੰਮ ਦੀ ਦਿਹਾੜੀ ਦੇ ਘੰਟੇ 12 ਹੋਣਗੇ ,ਉਥੇ ਹੀ ਜਥੇਬੰਦੀ ਬਣਾਉਣ, ਸੰਘਰਸ਼ ਕਰਨ ਦੇ ਕਨੂੰਨੀ ਆਧਿਕਾਰ ਨੂੰ ਖ਼ਤਮ ਕਰਨਗੇ, ਮਜ਼ਦੂਰਾਂ ਦੇ ਮੂੰਹ ਮਾੜੀ ਮੋਟੀ ਰੋਟੀ ਦਿੰਦਾ ਮਨਰੇਗਾ ਦੇ ਕਾਨੂੰਨ ਵਿੱਚ ਕੇਂਦਰ ਸਰਕਾਰ ਵੱਲੋਂ ਬੁਨਿਆਦੀ ਸੋਧ ਕਰਕੇ ਇਸ ਨੂੰ ਖਤਮ ਕਰਨ ਵੱਲ ਕਦਮ ਪੁੱਟ ਲਿਆ ਹੈ। ਇਸ ਮੌਕੇ ਮੁਲਾਜ਼ਮ ਆਗੂ ਮੁਲਾਗਰ ਸਿੰਘ ਖਮਾਣੋ ,ਸੁਖ ਰਾਮ ਕਾਲੇਵਾਲ ਦੇ ਸਬੋਧਨ ਕਰਦਿਆਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਲੇਬਰ ਕੋਡ ਬਣਾਏ ਹਨ ਉਥੇ ਹੀ ਮਨਰੇਗਾ ਦਾ ਕਾਨੂੰਨ ਵਿੱਚੋਂ ਗਰੰਟੀ ਖਤਮ ਕੀਤੀ ਹੈ। ਬਿਜਲੀ ਬਿਲ 2025 ਬੀਜ ਕਾਨੂੰਨ ਲਿਆ ਕੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕੀਤਾ ਹੈ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਮਨਰੇਗਾ ਕਾਨੂੰਨ ਦੇ ਸੰਬੰਧ ਵਿੱਚ ਕੇਂਦਰ ਸਰਕਾਰ ਦੀ ਵਿਰੁੱਧ ਨਿਖੇਧੀ ਮਤਾ ਲਿਆਂਦਾ ਗਿਆ ਹੈ ਜੋ ਕਿ ਅਸਲ ਵਿੱਚ ਪੰਜਾਬ ਦੇ ਦਲਿਤ ਭਾਈਚਾਰੇ ਦੀਆਂ ਵੋਟਾਂ ਹਥਿਆਉਣ ਦੀ ਇੱਕ ਚਾਲ ਹੈ ਜਦੋਂ ਕਿ ਦੂਜੇ ਪਾਸੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਨਵੀਨਰ ਮੁਕੇਸ਼ ਮਲੌਦ ਸਮੇਤ ਪੱਤਰਕਾਰਾਂ ਤੇ ਕੇਸ ਦਰਜ ਕਰਕੇ ਹੱਕ ਸੱਚ ਦੀ ਆਵਾਜ਼ ਨੂੰ ਬੰਦ ਕੀਤਾ ਜਾ ਰਿਹਾ ਹੈ ਜੋ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਹਨ ਇਹਨਾਂ ਆਗੂਆਂ ਨੇ ਸਮੁੱਚੇ ਮਜ਼ਦੂਰਾਂ ,ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰਾਂ ਮੁਲਾਜ਼ਮਾਂ ਵਿਰੋਧੀ ਨੀਤੀਆਂ ਤੋਂ ਸੁਚੇਤ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਮਜ਼ਦੂਰਾਂ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਸਮੁੱਚੇ ਮਜ਼ਦੂਰਾਂ , ਮੁਲਾਜ਼ਮਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 16 ਜਨਵਰੀ ਨੂੰ ਬਿਜਲੀ ਬੋਰਡ ਦੇ ਐਸਸੀ ਦਫਤਰਾਂ ਅੱਗੇ ਕੀਤੇ ਜਾ ਰਹੇ ਵਿਸ਼ਾਲ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਰੁਪਿੰਦਰ ਸਿੰਘ ਬਬਨਾੜਾ, ਨਿਰਮਲ ਸਿੰਘ, ਫੌਜੀ ਪ੍ਰਕਾਸ਼ ਸਿੰਘ ਬਰਵਾਲੀ ,ਸਤਬੀਰ ਸਿੰਘ, ਮਨਜੀਤ ਸਿੰਘ ,ਰ,ਣਵੀਰ ਸਿੰਘ ,ਸੋਹਣ ਸਿੰਘ ਧਰਮ ਸਿੰਘ ਬਲਵਿੰਦਰ ਸਿੰਘ ਕਾਈਨੌਰ ਆਦਿ ਹਾਜਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।