ਵਾਰ ਵਾਰ ਮੰਗ ਕਰਨ ਤੇ ਕਾਰਜਸਾਧਕ ਅਫਸਰ ਨਹੀਂ ਕਰ ਰਿਹਾ ਮੀਟਿੰਗ, ਭਰਿਸ਼ਟਾਚਾਰ ਨੂੰ ਦੇ ਰਿਹਾ ਹੈ ਹੁੰਗਾਰਾ !
ਸ੍ਰੀ ਚਮਕੌਰ ਸਾਹਿਬ, 6 ਜਨਵਰੀ ,ਬੋਲੇ ਪੰਜਾਬਬਿਊਰੋ;
ਉਸਾਰੀ ਨਾਲ ਸੰਬੰਧਿਤ ਮਿਸਤਰੀਆਂ, ਮਜ਼ਦੂਰਾਂ ਦੀ ਜਥੇਬੰਦੀ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸਬੰਧਿਤ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਭਵਨ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਨਰਲ ਸਕੱਤਰ ਮਿਸਤਰੀ ਮਨਮੋਹਨ ਸਿੰਘ ਕਾਲਾ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਨਗਰ ਕੌਂਸਲ ਵੱਲੋਂ ਮਜ਼ਦੂਰਾਂ ਲਈ ਬਣਾਏ ਨਵੇਂ ਲੇਬਰ ਚੌਂਕ ਨੂੰ ਮੁਕੰਮਲ ਨਹੀਂ ਕੀਤਾ ਜਾ ਰਿਹਾ, ਜਦੋਂ ਕਿ ਜਥੇਬੰਦੀ ਵੱਲੋਂ ਇਸ ਸਬੰਧੀ ਹਲਕਾ ਵਿਧਾਇਕ ਸਮੇਤ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਤੋਂ ਮੰਗ ਪੱਤਰ ਦੇ ਕੇ ਲੇਬਰ ਚੌਕ ਵਿਖੇ ਮਜ਼ਦੂਰਾਂ ਦੇ ਅਧੂਰੇ ਪਏ ਲੇਬਰ ਚੋਂਕ ਨੂੰ ਮੁਕੰਮਲ ਕਰਨ, ਬੁਨਿਆਦੀ ਸਹੂਲਤਾਂ ਦੇਣ ਲਈ ਮੰਗ ਕੀਤੀ ਗਈ ਸੀ। ਪੰਜਾਬ ਸਰਕਾਰ ਤੋਂ ਵੀ ਤਾਕਤਵਰ ਬਣੇ ਕਾਰਜਸਾਧਕ ਅਫ਼ਸਰ ਤੋਂ ਕਈ ਵਾਰ ਮੰਗ ਪੱਤਰ ਦੇ ਕੇ ਮੀਟਿੰਗ ਕਰਨ ਦੀ ਮੰਗ ਕੀਤੀ ਗਈ ਪ੍ਰੰਤੂ ਨਾ ਹੀ ਉਹ ਦਫ਼ਤਰ ਮਿਲਦੇ ਹਨ ਅਤੇ ਨਾ ਹੀ ਉਹ ਫੋਨ ਚੁੱਕਦੇ ਹਨ , ਬਲਾਕ ਪ੍ਰਧਾਨ ਵੱਲੋਂ ਲੇਬਰ ਚੌਂਕ ਸਬੰਧੀ ਕੀਤੀ ਗਈ ਰਿਪੋਰਟ ਨੂੰ ਮੁੱਖ ਰੱਖਦਿਆਂ ਯੂਨੀਅਨ ਵੱਲੋਂ ਬਲਾਕ ਪ੍ਰਧਾਨ ਨੂੰ ਮਾਤਾ ਪਾਸ ਕਰਕੇ ਸੰਘਰਸ਼ ਸਬੰਧੀ ਨੋਟਿਸ ਦੇਣ ਦਾ ਅਧਿਕਾਰ ਦਿੱਤਾ ਗਿਆ। ਮੀਟਿੰਗ ਵਿੱਚ ਸਾਲ 2026 ਲਈ ਮਜ਼ਦੂਰਾਂ, ਮਿਸਤਰੀਆਂ ਦੀ ਮੈਂਬਰਸ਼ਿਪ ਭਰਨ ਦੀ ਮਹਿਮ ਚਲਾਈ ਜਾਵੇਗੀ ਅਤੇ ਮੈਂਬਰਸ਼ਿਪ ਮੁਕੰਮਲ ਕਰਨ ਉਪਰੰਤ ਯੂਨੀਅਨ ਦਾ ਚੋਣ ਇਜਲਾਸ ਕੀਤਾ ਜਾਵੇਗਾ। ਮੀਟਿੰਗ ਵਿੱਚ ਫੈਸਲਾ ਕੀਤਾ ਕਿ 7 ਜਨਵਰੀ ਨੂੰ ਲੇਬਰ ਚੌਂਕ ਵਿਖੇ ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਦੀ ਭਲਾਈ ਹਿੱਤ ਬਣੇ 29 ਲੇਬਰ ਕਾਨੂੰਨਾਂ ਨੂੰ ਭੰਗ ਕਰਕੇ ਕਾਰਪੋਰੇਟ ਹਿੱਤਾਂ ਲਈ ਬਣਾਏ ਚਾਰ ਲੇਬਰ ਕੋਡ, ਮਨਰੇਗਾ ਵਿੱਚ ਸੋਧ ਕਰਨ ਇਸਨੂੰ ਖਤਮ ਕਰਨਾ, ਬਿਜਲੀ ਐਕਟ 2025 ,ਬੀਜ ਐਕਟ ਆਦਿ ਮਜ਼ਦੂਰਾਂ ਕਿਸਾਨਾਂ ਅਤੇ ਆਮ ਲੋਕਾਂ ਪ੍ਰਤੀ ਕੀਤੇ ਫੈਸਲਿਆਂ ਵਿਰੁੱਧ ਕੇਂਦਰ ਸਰਕਾਰ ਦੀ ਅਰਥੀ ਫੂਕ ਮੁਜਾਹਰਾ ਕੀਤਾ ਜਾਵੇਗਾ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 16 ਜਨਵਰੀ ਨੂੰ ਬਿਜਲੀ ਬੋਰਡ ਦੇ ਨਿਗਰਾਨ ਇੰਜੀਨੀਅਰਾਂ ਦੇ ਦਫਤਰਾਂ ਅੱਗੇ ਦਿੱਤੇ ਜਾ ਰਹੇ ਵਿਸ਼ਾਲ ਧਰਨਿਆਂ ਵਿੱਚ ਯੂਨੀਅਨ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ਵਿੱਚ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਨਵੀਨਰ ਮੁਕੇਸ਼ ਮਲੌਦ, ਅਤੇ ਪੱਤਰਕਾਰਾਂ ਤੇ ਦਰਜ ਕੀਤੇ ਝੂਠੇ ਕੇਸਾਂ ਦੀ ਜ਼ੋਰਦਾਰ ਨਿਖੇਦੀ ਕੀਤੀ ਗਈ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਐਲਾਨੇ ਗਏ ਸੰਘਰਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰ ਸ਼ਾਮਿਲ ਹੋਣਗੇ। ਮੀਟਿੰਗ ਵਿੱਚ ਅਜੈਬ ਸਿੰਘ ਸਮਾਣਾ, ਸਤਿੰਦਰ ਸਿੰਘ ਨੀਟਾ, ਸੁਰਿੰਦਰ ਸਿੰਘ, ਉਕਾਰ ਸਿੰਘ, ਰਮੇਸ਼ ਕੁਮਾਰ ਕਾਕਾ, ਗੁਲਾਬ ਚੰਦ ਚੌਹਾਨ, ਦਲਬੀਰ ਸਿੰਘ ਜਟਾਣਾ, ਦਲਜੀਤ ਸਿੰਘ ਬਿੱਟੂ ਜਗਮੀਤ ਸਿੰਘ, ਗੁਰਮੇਲ ਸਿੰਘ, ਮਲਾਗਰ ਸਿੰਘ ਹਾਜ਼ਰ ਸਨ।












