ਨਵੀਂ ਦਿੱਲੀ 6 ਜਨਵਰੀ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-
ਬੀਤੇ ਦਿਨੀਂ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਰਜਿ. ਨਵੀਂ ਦਿੱਲੀ ਦੀ 25ਵੀਂ ਸਥਾਪਨਾ ਦਿਵਸ ਨੂੰ ਫੈਡਰੇਸ਼ਨ ਦਫ਼ਤਰ ਹਰੀ ਨਗਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਸੁਖਦੇਵ ਸਿੰਘ ਰਿਐਤ, ਜਨਰਲ ਸਕੱਤਰ ਸ੍ਰ. ਕੁਲਵੰਤ ਸਿੰਘ ਖਾਲਸਾ, ਚੀਫ ਐਡੀਟਰ ਸ੍ਰ. ਮਲਕੀਤ ਸਿੰਘ ਸੋਂਧ, ਕੈਸ਼ੀਅਰ ਸ੍ਰ.ਪਰਮਜੀਤ ਸਿੰਘ ਵਿਰਦੀ, ਰਾਮਗੜ੍ਹੀਆ ਬੈੰਕ ਦੇ ਚੇਅਰਮੈਨ ਬੀਬੀ ਰਣਜੀਤ ਕੌਰ, ਸ੍ਰ. ਮੁਹਿੰਦਰ ਸਿੰਘ ਭੁੱਲਰ, ਸ੍ਰ. ਤੇਜਪਾਲ ਸਿੰਘ ਜਗਦੇਵ, ਸ੍ਰ. ਸੁਰਜੀਤ ਸਿੰਘ ਵਿਲਖੂ ਤੋਂ ਇਲਾਵਾਂ ਸ੍ਰ. ਬਲਜੀਤ ਸਿੰਘ, ਸ੍ਰ. ਸਰਬਜੀਤ ਸਿੰਘ ਹੂੰਜਨ, ਸ੍ਰ.ਕਰਮ ਸਿੰਘ ਹਾਪੜ, ਸ੍ਰ. ਤ੍ਰਿਲੋਚਨ ਸਿੰਘ ਡੋਲਾ, ਸ੍ਰ. ਰਾਜ ਕਿਰਨ ਸਿੰਘ ਜਲੰਧਰ, ਸ੍ਰ.ਹਰਚਰਨ ਸਿੰਘ ਧੰਮੂ
ਪਾਣੀਪਤ, ਸ੍ਰ.ਭੁਪਿੰਦਰ ਸਿੰਘ ਜੰਡ ਸੋਨੀਪਤ, ਸ੍ਰ. ਅੰਗਰੇਜ਼ ਸਿੰਘ ਪੰਨੂ ਕਰਨਾਲ, ਸ੍ਰ. ਐਮ.ਪੀ ਸਿੰਘ ਪਾਣੀਪਤ, ਸ੍ਰ.ਵਿਕਰਮ ਸਿੰਘ ਪਾਣੀਪਤ, ਵਿਸ਼ਵਕਰਮਾ ਵਿਗਿਆਨ ਵਿਦਿਆ ਮੰਦਿਰ ਗੋਬਿੰਦਪੁਰੀ ਦੇ ਪ੍ਰਧਾਨ ਸ੍ਰ. ਹਰਦੀਪ ਸਿੰਘ ਮਣਕੂ, ਜਨਰਲ
ਸਕੱਤਰ ਸ੍ਰ. ਹਰਦਿਆਲ ਸਿੰਘ, ਸਿੱਖ ਬੰਧੂ ਵੈਲਫੇਅਰ ਟਰੱਸਟ ਦੇ ਪ੍ਰਧਾਨ ਸ੍ਰ. ਜਸਵਿੰਦਰ ਸਿੰਘ ਰਿਐਤ, ਐਸ.ਕੇ ਐਮਪੋਰੀਓ ਸ੍ਰ. ਸੰਤੋਖ ਸਿੰਘ ਅਤੇ ਕਈ ਹੋਰ ਜਾਨੀ ਮਾਨੀ ਹਸਤੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਸ੍ਰ. ਹਰਚਰਨ ਸਿੰਘ ਧੰਮੂ, ਸ੍ਰ.ਰਾਜਕਿਰਨ ਸਿੰਘ, ਬੀਬੀ ਰਣਜੀਤ ਕੌਰ, ਸ੍ਰ. ਕਰਮ ਸਿੰਘ ਹਾਪੜ,ਸ੍ਰ. ਮਲਕੀਤ ਸਿੰਘ ਸੋਂਧ, ਸ੍ਰ. ਸੁਰਜੀਤ ਸਿੰਘ ਵਿਲਖੂ, ਸ੍ਰ. ਤੇਜਪਾਲ ਸਿੰਘ ਜਗਦੇਵ ਅਤੇ ਸ੍ਰ. ਅੰਗਰੇਜ ਸਿੰਘ ਪੰਨੂ ਜੀ ਨੇ ਫੈਡਰੇਸ਼ਨ ਦੀਆਂ ਕਾਰਗੁਜਾਰੀਆਂ ਉਪਰ ਆਪਣੇ-ਆਪਣੇ ਵਿਚਾਰਾਂ ਰੱਖੇ। ਉਸ ਤੋਂ ਉਪਰੰਤ ਪ੍ਰਧਾਨ ਸ੍ਰ. ਸੁਖਦੇਵ ਸਿੰਘ ਰਿਐਤ ਜੀ ਨੇ ਆਏ ਮਹਿਮਾਨਾਂ ਦਾ ਸੁਆਗਤ ਅਤੇ ਧੰਨਵਾਦ ਕੀਤਾ ਅਤੇ ਫੈਡਰੇਸ਼ਨ ਦੀ ਯਾਤਰਾ ਦੇ 25 ਸਾਲ ਪੂਰੇ ਹੋਣ ਤੇ ਸਾਰੀ ਰਾਮਗੜ੍ਹੀਆ ਬਰਾਦਰੀ ਅਤੇ ਸਿੱਖ ਸੰਗਤ ਨੂੰ ਵਧਾਈ ਦਿੱਤੀ । ਸ੍ਰ. ਸੁਖਦੇਵ ਸਿੰਘ ਰਿਐਤ ਨੇ ਦੱਸਿਆ ਕਿ ਸ੍ਰ. ਜਗਜੀਤ ਸਿੰਘ ਰੀਹਲ, ਸ੍ਰ. ਰੇਸ਼ਮ ਸਿੰਘ ਮਠਾਰੂ, ਜਥੇਦਾਰ ਅਵਤਾਰ ਸਿੰਘ ਹਿੱਤ, ਸ੍ਰ, ਹਰਬੰਸ ਸਿੰਘ ਵਿਰਦੀ, ਸ੍ਰ.ਸਵਰਨ ਸਿੰਘ ਹੂੰਜਨ ਅਤੇ ਦੇਸ਼-ਵਿਦੇਸ਼ ਦੇ ਚੁਨਿਦਾ ਰਾਮਗੜੀਆ ਬਜੁਰਗਾਂ ਨੇ ਇਹ ਸੰਸਥਾਂ ਦੀ ਸਥਾਪਨਾ ਕੀਤੀ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਪਲੇਟਫਾਰਮ ਤੇ ਇਕੱਠੇ ਹੋ ਕੇ ਇਸਦਾ ਲਾਭ ਲਈਏ । ਸ੍ਰ. ਸੁਖਦੇਵ ਸਿੰਘ ਰਿਐਤ ਜੀ ਨੇ ਦੱਸਿਆ ਕਿ ਵਰਤਮਾਨ ਵਿੱਚ ਫੈਡਰੇਸ਼ਨ ਇਕ 15 ਰੋਜ਼ਾ ਪੇਪਰ ਕਢਦੀ ਹੈ, ਰਿਸ਼ਤਿਆਂ ਦੀ ਸੇਵਾ ਕਰਦੀ ਹੈ, ਲੀਗਲ, ਟੈਕਸ, ਮੈਡੀਕਲ ਅਤੇ ਕਾਨੂੰਨੀ ਜਨਰਲ ਸਲਾਹ ਰਾਹੀਂ ਬਰਾਦਰੀ ਦੇ ਸਮਲੇ ਹਲ ਕਰਕੇ ਬਰਾਦਰੀ ਦੀ ਸੇਵਾ ਕਰਦੀ ਹੈ। ਪ੍ਰਬੰਧਕਾਂ ਵਲੋਂ ਆਏ ਹੋਏ ਮਹਿਮਾਨਾ ਲਈ ਖਾਣ ਪੀਣ ਦਾ ਵਧੀਆ ਇੰਤਜਾਮ ਕੀਤਾ ਗਿਆ ਸੀ ।












