ਪੰਜਾਬ ਸਰਕਾਰ ਵਲੋਂ ਰਾਮ ਰਹੀਮ ਵਿਰੁੱਧ ਮਾਮਲਿਆਂ ਵਿੱਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਦੇ ਬਾਵਜੂਦ ਕੌਈ ਕਾਰਵਾਈ ਕਿਉਂ ਨਹੀਂ ਹੋਈ: ਸ਼੍ਰੋਮਣੀ ਰਾਗੀ ਸਭਾ (ਸ੍ਰੀ ਅੰਮ੍ਰਿਤਸਰ)

ਨੈਸ਼ਨਲ

ਨਵੀਂ ਦਿੱਲੀ 6 ਜਨਵਰੀ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਗੁਰਮੀਤ ਰਾਮ ਰਹੀਮ ਨੂੰ 15ਵੀਂ ਵਾਰ ਪੈਰੋਲ ‘ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ। ਡੇਰਾ ਮੁਖੀ, ਜੋ ਕਿ ਇੱਕ ਸਾਧਵੀ ਦੇ ਜਿਨਸੀ ਸ਼ੋਸ਼ਣ, ਇੱਕ ਪੱਤਰਕਾਰ ਦੇ ਕਤਲ ਅਤੇ ਦਸਮ ਪਾਤਸ਼ਾਹ ਦੇ ਸੁਆਂਗ ਰਚਣ ਦਾ ਦੋਸ਼ੀ ਹੈ, ਆਪਣੇ ਅਪਰਾਧਾਂ ਲਈ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, ਨੂੰ ਵਾਰ-ਵਾਰ ਰਿਹਾਅ ਕੀਤਾ ਗਿਆ ਹੈ, ਖਾਸ ਕਰਕੇ ਚੋਣਾਂ ਜਾਂ ਵੱਡੇ ਡੇਰਾ ਸਮਾਗਮਾਂ ਤੋਂ ਪਹਿਲਾਂ, ਜਿਸ ਨਾਲ ਰਾਜਨੀਤਿਕ ਬਹਿਸ ਅਤੇ ਜਨਤਕ ਰੋਸ ਪੈਦਾ ਹੋਇਆ ਹੈ। ਇਸ ਬਾਰੇ ਗੱਲਬਾਤ ਕਰਦਿਆਂ ਸ਼੍ਰੋਮਣੀ ਰਾਗੀ ਸਭਾ (ਸ੍ਰੀ ਅੰਮ੍ਰਿਤਸਰ) ਦੇ ਪ੍ਰਧਾਨ ਭਾਈ ਉਂਕਾਰ ਸਿੰਘ ਜੀ ਨੇ ਕਿਹਾ ਕਿ ਜਦੋਂ ਵੀ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾਂਦਾ ਸੀ, ਇਹ ਕਿਸੇ ਚੋਣ ਜਾਂ ਕਿਸੇ ਖਾਸ ਸਮਾਗਮ ਨਾਲ ਮੇਲ ਖਾਂਦਾ ਸੀ। ਚੋਣਾਂ ਤੋਂ ਠੀਕ ਪਹਿਲਾਂ ਉਸਨੂੰ ਪੈਰੋਲ ਜਾਂ ਫਰਲੋ ਦੇਣ ਨਾਲ ਅਕਸਰ ਰਾਜਨੀਤਿਕ ਵਿਵਾਦ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਇਸ ਵਾਰ, ਭਾਵੇਂ ਕੋਈ ਚੋਣਾਂ ਨਹੀਂ ਹਨ, ਪਰ ਜਦੋਂ ਵੀ ਸਿਰਸਾ ਦੇ ਡੇਰਾ ਸੱਚਾ ਸੌਦਾ ਹੈੱਡਕੁਆਰਟਰ ਵਿੱਚ ਕੋਈ ਵੱਡਾ ਸਮਾਗਮ ਜਾਂ ਧਾਰਮਿਕ ਇਕੱਠ ਹੁੰਦਾ ਹੈ ਤਾਂ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਜਾਂ ਫਰਲੋ ‘ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਸਿੱਖ ਬੰਦੀ ਸਿੰਘ ਭਾਵੇਂ ਓਹ ਦਿਬਰੂਗੜ, ਬੁੜੈਲ ਜੇਲ੍ਹ ਵਿਚ ਬੰਦ ਹੋਵੇ ਜਾਂ ਫਿਰ ਦੇਸ਼ ਦੀ ਕਿਸੇ ਜੇਲ੍ਹ ਅੰਦਰ ਹੋਣ ਉਨ੍ਹਾਂ ਨੂੰ ਪੈਰੋਲ/ਫਰਲੋ ਨਹੀਂ ਦਿੱਤੀ ਜਾਂਦੀ ਪਰ ਬਲਾਤਕਾਰੀ ਅਤੇ ਕਾਤਿਲ ਉਪਰ ਸਰਕਾਰ ਇਤਨੀ ਮੇਹਰਬਾਨੀ ਕਿਉਂ ਦਿਖਾ ਰਹੀ ਹੈ ਜਿਸ ਕਰਕੇ ਜਿਸ ਕਰਕੇ ਬਹੁਤ ਸਾਰੇ ਸਵਾਲ ਖੜ੍ਹੇ ਹੋਏ ਹਨ। ਗੁਰਮੀਤ ਰਾਮ ਰਹੀਮ ਦੀ ਪੈਰੋਲ ਬਾਰੇ, ਭਾਈ ਉਂਕਾਰ ਸਿੰਘ ਜੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਵਿੱਚ ਗੁਰਮੀਤ ਰਾਮ ਰਹੀਮ ਵਿਰੁੱਧ ਮਾਮਲਿਆਂ ਵਿੱਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ, ਪਰ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਦੱਸੇ ਕਿ ਅੱਗੇ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਹਰਿਆਣਾ ਸਰਕਾਰ ਹਰ 15-20 ਦਿਨਾਂ ਬਾਅਦ ਰਾਮ ਰਹੀਮ ਨੂੰ ਪੈਰੋਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ (ਆਪ-ਭਾਜਪਾ) ਰਾਮ ਰਹੀਮ ਮਾਮਲੇ ਵਿੱਚ ਇੱਕ-ਦੂਜੇ ਦੀ ਟੀਮ ਵਜੋਂ ਕੰਮ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦੋਵੇਂ ਧਿਰਾਂ ਪੰਜਾਬ ਵਿੱਚ ਵਿਗੜਦੇ ਹਾਲਾਤ ਲਈ ਜ਼ਿੰਮੇਵਾਰ ਹਨ। ਅੰਤ ਵਿਚ ਉਨ੍ਹਾਂ ਕਿਹਾ ਹਰਿਆਣਾ ਸਰਕਾਰ ਨੂੰ ਤੁਰੰਤ ਰਾਮ ਰਹੀਮ ਦੀ ਪੈਰੋਲ ਰੱਦ ਕਰਕੇ ਮੁੜ ਜੇਲ੍ਹ ਅੰਦਰ ਬੰਦ ਕਰਣਾ ਚਾਹੀਦਾ ਹੈ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।