ਫ਼ਤਹਿਗੜ੍ਹ ਸਾਹਿਬ,7, ਜਨਵਰੀ (ਮਲਾਗਰ ਖਮਾਣੋਂ)
ਪੰਜਾਬ ਗੋਰਮਿੰਟ ਪੈਨਸ਼ਨਰਜ਼ (ਰਜਿ) ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਮਹੀਨੇਵਾਰ ਮੀਟਿੰਗ ਪੈਨਸ਼ਨ ਭਵਨ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੰਚ ਸੰਚਾਲਨ ਸ੍ਰੀ ਧਰਮ ਪਾਲ ਅਜਾਦ ਨੇ ਨਿਭਾਈ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਜਸਵਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ। ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਤੇ ਹਰਚੰਦ ਸਿੰਘ ਪੰਜੋਲੀ ਤੇ ਹੋਰ ਮੈਂਬਰ ਨੇ ਨਵੇਂ ਸਾਲ ਦੀਆਂ ਮੁਬਾਰਕਾਂ ਦੇਂਦੇ ਹੋਏ ਕਿ ਸਾਲ 2025 ਵਿੱਚ ਮੁਲਾਜ਼ਮਾਂ/ਪੈਨਸ਼ਨਰਾਂ ਪ੍ਰਤੀ ਸਰਕਾਰ ਦਾ ਹੱਕੀ ਅਤੇ ਜਾਇਜ ਮੰਗਾਂ ਸਬੰਧੀ ਇਕ ਇਤਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ 2025 ਵਿੱਚ ਮੁਲਾਜ਼ਮਾਂ/ ਪੈਨਸ਼ਨਰਾਂ ਨੂੰ ਡੀ ਏ ਦੀ ਕੋਈ ਕਿਸ਼ਤ ਨਹੀ ਦਿੱਤੀ ਗਈ ਜਦੋਂ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਆਈ ਪੀ ਐਸ,ਆਈ ਏ,ਐਸ ਸੈਕਟਰੀ ਪੱਧਰ ਦੇ ਅਧਿਕਾਰੀ ਨੂੰ 58% ਡੀ,ਏ, ਅਤੇ ਪੇ ਕਮਿਸ਼ਨ ਦੇ ਸਾਰੇ ਬਕਾਏ ਮਿਲ ਚੁੱਕੇ ਹਨ ਛੋਟੇ ਅਧਿਕਾਰੀਆਂ, ਛੋਟੇ ਮੁਲਾਜ਼ਮਾਂ ਦੀਆਂ ਹੱਕਾ ਤੇ ਡਾਕਾ ਮਾਰ ਰਹੇ ਹਨ,ਇਹ ਆਮ ਆਦਮੀ ਸਰਕਾਰ ਨੇ ਸਾਲ 2025 ਵਿੱਚ ਮੁਲਾਜ਼ਮਾਂ/ ਪੈਨਸ਼ਨਰਾਂ ਦੀ ਰੀੜ੍ਹ ਦੀ ਹੱਡੀ ਤੋੜਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ,ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਮਾਨ ਸਰਕਾਰ ਨੂੰ ਲੋਕਾਂ ਦੇ ਗ਼ੁੱਸੇ ਦਾ ਸਾਹਮਣੇ ਕਰਨਾ ਪੈ ਸਕਦਾਂ ਹੈ ਲੋਕ ਇਸ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾ ਚੁੱਕੇ ਹਨ
ਕੇਦਰ ਸਰਕਾਰ ਅੱਠਵੇਂ ਪੇ ਕਮਿਸ਼ਨ ਦਾ ਗਠਨ ਵੀ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਨੇ ਛੇ ਵੇ ਪੇ ਕਮਿਸ਼ਨ ਨੂੰ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ 2016 ਤੋਂ ਪਹਿਲਾਂ ਪੈਨਸ਼ਨ ਨੂੰ 2,59 ਦਾ ਗੁਣਾਕ ਅਤੇ ਪੇ ਕਮਿਸ਼ਨ ਦੇ ਬਕਾਇਆ ਨੂੰ ਉਡੀਕਦੇ, ਉਡੀਕਦੇ ਹੋਏ ਇਸ ਸੰਸਾਰ ਤੋ ਰੁਖ਼ਸਤ ਹੋ ਗਏ ਹਨ। ਜਿਨ੍ਹਾਂ ਵਿੱਚ ਵਿੱਚ ਸਾਡੇ ਸੂਬਾ ਪ੍ਰਧਾਨ ਸ ਠਾਕੁਰ ਸਿੰਘ ਦਾ ਵੀ ਜ਼ਿਕਰ ਕੀਤਾ ਜਾ ਸਕਦਾਂ ਹੈ
ਇਸ ਮੀਟਿੰਗ ਵੱਖੇ ਵੱਖ ਬੁਲਾਰਿਆਂ ਪ੍ਰੀਤਮ ਸਿੰਘ ਨਾਗਰਾ, ਜਸਵਿੰਦਰ ਸਿੰਘ ਆਹਲੂਵਾਲੀਆ, ਬਲਵਿੰਦਰ ਸਿੰਘ ਸੋਹੀ, ਬਲਦੇਵ ਕ੍ਰਿਸ਼ਨ, ਦਰਬਾਰਾ ਸਿੰਘ ਹਰਬੰਸਪੁਰਾ ਪ੍ਰੇਮ ਸਿੰਘ ਨਲੀਨਾ,ਚਰਨ ਸਿੰਘ ਸੋਖੇ, ਕੁਲਵੰਤ ਸਿੰਘ ਢਿੱਲੋਂ, ਕਰਨੈਲ ਸਿੰਘ ਬੱਸੀ ਪਠਾਣਾਂ ਰਾਮ ਮੂਰਤੀ ਖਮਾਣੋਂ,ਜੋਧ ਸਿੰਘ ਅਤੇ ਹਰਪਾਲ ਸਿੰਘ ਨੇ ਸੰਬੋਧਨ ਕਰਦੇ ਹੋਏ, ਸਰਕਾਰ ਤੋਂ ਮੰਗ ਕੀਤੀ ਕਿ ਉਹ ਕੇਂਦਰ ਦੀ ਤਰਜ਼ ਤੇ ਸੱਤਵੇਂ ਪੇ ਕਮਿਸ਼ਨ ਦਾ ਗਠਨ ਕੀਤਾ ਜਾਵੇ ਡੀ ਏ ਕੇਂਦਰ ਦੀ ਤਰਜ਼ ਤੇ 58% ਸਭ ਮੁਲਾਜ਼ਮਾਂ/ਪੈਨਸ਼ਨਰਾਂ ਨੂੰ ਦਿੱਤਾ ਜਾਵੇ ਡੀ ਏ ਦੀਆਂ ਕਿਸ਼ਤਾਂ ਦਾ ਬਕਾਇਆ ਰਾਸ਼ੀ ਰਲੀਜ਼ ਕੀਤੀ ਜਾਵੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਬੱਝਵਾਂ ਮੈਡੀਕਲ ਭੱਤਾ 2000/ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ 2016 ਦੇ ਪਹਿਲੇ ਪੈਨਸ਼ਨਰਾਂ ਨੂੰ ਵੀ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ।
ਪੱਤਰ ਪ੍ਰੇਰਕ ਤੇ ਦਰਜ਼ F,I,R ਰੱਦ ਕੀਤੀ ਜਾਵੇ ਇਸ ਚਲਦੇ, ਚਲਦੇ ਸ੍ਰੀ ਅਸ਼ੋਕ ਕੁਮਾਰ ਜ਼ਿਲਾ ਖਜ਼ਾਨਾ ਅਫ਼ਸਰ ਸ੍ਰੀ ਫਤਿਹਗੜ੍ਹ ਸਾਹਿਬ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਜੱਥੇਬੰਦੀ ਨੇ ਸਨਮਾਨ ਕੀਤਾਂ ਗਿਆ ਤੇ ਉਨਾਂ ਦੇ ਵਿਚਾਰ ਵੀ ਸੁਣੇ
ਅੰਤ ਵਿੱਚ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਨੇ ਹਾਜ਼ਰ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ
ਮੀਟਿੰਗ ਵਿੱਚ ਹਾਜ਼ਰ ਸਨ, ਸੁੱਚਾ ਸਿੰਘ ਨਬੀਪੁਰ, ਮਹਿੰਦਰ ਸਿੰਘ ਜੱਲਾ, ਸੁਖਚੈਨ ਸਿੰਘ ਜੱਲਾ, ਅਵਤਾਰ ਸਿੰਘ,ਉਮ ਪ੍ਰਕਾਸ਼ ਬੱਸੀ ਪਠਾਣਾਂ, ਸ਼ਿੰਗਾਰਾ ਸਿੰਘ ਭੜੀ,ਦਿਦਾਰ ਸਿੰਘ ਢਿੱਲੋਂ, ਅਵਤਾਰ ਸਿੰਘ ਕਲੋਦੀ, ਪਰਮਜੀਤ ਸਿੰਘ ਅਮਲੋਹ, ਮੱਘਰ ਸਿੰਘ ਅਮੋਲਹ, ਗੁਲਜ਼ਾਰ ਸਿੰਘ, ਕ੍ਰਿਸ਼ਨ ਲਾਲ ਗੁਰਮੁੱਖ ਸਿੰਘ, ਰਾਮ ਰਾਜ ਬੱਸੀ ਪਠਾਣਾਂ, ਅਜੈਬ ਸਿੰਘ ਖਮਾਣੋਂ,ਬਲਰਾਮ ਕ੍ਰਿਸ਼ਨ ਖੇਮ ਸਿੰਘ,, ਕੁਲਦੀਪ ਸਿੰਘ, ਰਣਜੀਤ ਸਿੰਘ ਵੀ ਹਾਜ਼ਰ ਸਨ ।












