ਜਨਤਕ ਜਥੇਬੰਦੀਆਂ ਵੱਲੋਂ ਅਮਰੀਕੀ ਸਾਮਰਾਜ ਖਿਲਾਫ ਵਿਰੋਧ ਪ੍ਰਦਰਸ਼ਨ

ਪੰਜਾਬ

ਵੈਨਜਵੇਲਾ ਦੇ ਰਾਸ਼ਟਰਪਤੀ ਤੇ ਉਨਾਂ ਦੀ ਪਤਨੀ ਨੂੰ ਰਿਹਾਅ ਕਰਨ ਦੀ ਮੰਗ

ਰੂਪਨਗਰ, 7ਜਨਵਰੀ (ਮਲਾਗਰ ਖਮਾਣੋਂ )

ਰੋਪੜ ਜ਼ਿਲ੍ਹੇ ਦੀਆਂ ਜਨਤਕ ਜਥੇਬੰਦੀਆਂ ਕਿਰਤੀ ਕਿਸਾਨ ਮੋਰਚਾ ,ਡੈਮੋਕਰੇਟਿਕ ਟੀਚਰ ਫਰੰਟ, ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ, ਇਸਤਰੀ ਜਾਗ੍ਰਿਤੀ ਮੰਚ, ਪੰਜਾਬ ਸਟੂਡੈਂਟਸ ਯੂਨੀਅਨ, ਬੀਬੀਐਮਬੀ ਵਰਕਰ ਯੂਨੀਅਨ ਵੱਲੋਂ ਇਕੱਠੇ ਹੋ ਕੇ ਅਮਰੀਕੀ ਸਾਮਰਾਜ ਵੱਲੋਂ ਵੈਨ ਜੁਲਾ ਉੱਪਰ ਕੀਤੇ ਹਮਲੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਮਰੀਕੀ ਸਾਮਰਾਜ ਲਾਤੀਨੀ ਮੁਲਕਾਂ ਦੇ ਕੁਦਰਤੀ ਖਨਿਜ ਪਦਾਰਥਾਂ ਤੇਲ ਸੋਨਾ ਲਿਥੀਅਮ ਆਦਿ ਨੂੰ ਆਪਣੇ ਕਬਜ਼ੇ ਹੇਠ ਕਰਨ ਲਈ ਉੱਥੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਰਾਜ ਪਲਟਿਆ ਰਾਹੀਂ ਤੋੜ ਰਿਹਾ ਹੈ । ਇਸ ਕਰਕੇ ਵੈਨਜੋਇਲਾ ਦੇ ਰਾਸ਼ਟਰਪਤੀ ਨਿਕੋਲਸ ਮਾਧਰੋ ਅਤੇ ਉਹਨਾਂ ਦੀ ਪਤਨੀ ਨੂੰ ਫੌਜੀ ਹਮਲਾ ਕਰਕੇ ਅਗਵਾਹ ਕੀਤਾ ਗਿਆ। ਨਿਕੋਲਸ ਮਾਦੁਰੋ ਨੇ ਆਪਣੇ ਦੇਸ਼ ਦੀ ਪ੍ਰਭੂਸੱਤਾ ਤੇ ਤੇਲ ਭੰਡਾਰਾਂ ਦੀ ਰਾਖੀ ਲਈ ਅਮਰੀਕਾ ਅੱਗੇ ਝੁਕਣ ਤੋਂ ਮਨਾਂ ਕਰ ਦਿੱਤਾ ਸੀ ।ਜਿਸ ਕਰਕੇ ਅਮਰੀਕੀ ਸਾਮਰਾਜ ਨੇ ਉਸਨੂੰ ਅਗਵਾ ਕੀਤਾ । ਇਸ ਮੌਕੇ ਮਲਾਗਰ ਸਿੰਘ ਖਮਾਣੋਂ ,ਅਮਰਜੀਤ ਸਿੰਘ ਬੈਂਸਾਂ, ਗਿਆਨ ਚੰਦ , ਸਿਕੰਦਰ ਸਿੰਘ , ਰਾਣਾ ਪ੍ਰਤਾਪ ਰੰਗੀਲਪੁਰ , ਮਨਪ੍ਰੀਤ ਕੌਰ ਮਨਸਾਲੀ,ਰੁਪਿੰਦਰ ਸਿੰਘ ਮੋਰਿੰਡਾ ,ਮੇਜਰ ਸਿੰਘ ਅਸਮਾਨਪੁਰ , ਭਜਨ ਸਿੰਘ ਕੁੰਮਾ ਮਾਸਕੀ,ਹਰਜੀਤ ਸਿੰਘ ਫੌਜੀ ਸੈਦਪੁਰਾ ,ਆਦਿ ਨੇ ਕਿਹਾ ਕਿ ਅਮਰੀਕੀ ਸਾਮਰਾਜ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਸਮੇਤ ਉਹਨਾਂ ਦੀ ਪਤਨੀ ਨੂੰ ਰਿਹਾਅ ਕਰੇ। ਵੈਨੇਜ਼ੁਏਲਾ ਉੱਪਰ ਲਗਾਈਆਂ ਆਰਥਿਕ ਪਾਬੰਦੀਆਂ ਰੱਦ ਕਰੇ ।ਲਾਤੀਨੀ ਮੁਲਕਾਂ ਉੱਪਰ ਹਮਲੇ ਕਰਨੇ ਬੰਦ ਕਰੇ । ਦਹਿਸ਼ਤਗਰਦੀ ਫੈਲਾਉਣ ਦੇ ਕਈ ਇਲਜ਼ਾਮ ਲਾ ਕੇ ਇਹ ਧਾੜਵੀ ਹਮਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਇਰਾਕ ਉੱਪਰ ਵੀ ਜਨਤਕ ਤਬਾਹੀ ਦੇ ਹਥਿਆਰ ਰੱਖਣ ਦੇ ਝੂਠੇ ਇਲਜ਼ਾਮ ਲਾ ਕੇ ਹਮਲਾ ਕੀਤਾ ਗਿਆ ਸੀ। ਟਰੰਪ ਪ੍ਰਸਾਸ਼ਨ ਦਾ ਅਸਲ ਮਕਸਦ ਉਥੇ ਸੱਤਾ ਤਬਦੀਲੀ ਕਰਕੇ ਆਪਣੇ ਹਮਾਇਤੀਆਂ ਰਾਹੀਂ ਕਬਜਾ ਕਰਕੇ ਆਪਣੇ ਸਾਮਰਾਜੀ ਹਿੱਤਾਂ ਨੂੰ ਅੱਗੇ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ’ਚ ਸ਼ਾਂਤੀ ਸਥਾਪਤ ਕਰਕੇ ਆਪਣੇ ਲਈ ਸ਼ਾਂਤੀ ਪੁਰਸਕਾਰ ਦੀ ਦਾਅਵੇਦਾਰੀ ਜਿਤਾਉਣ ਵਾਲਾ ਟਰੰਪ ਵੈਨਜੂਏਲਾ ਖਿਲਾਫ਼ ਐਲਾਨੀਆ ਜੰਗ ਛੇੜ ਰਿਹਾ ਹੈ। ਟਰੰਪ ਦੀ ਇਹ ਕਾਰਵਾਈ ਲਾਤੀਨੀ ਅਮਰੀਕਾ ਦੇ ਅਮਰੀਕਨ ਸਾਮਰਾਜ ਵਿਰੋਧੀ ਸ਼ਕਤੀਆਂ ਨੂੰ ਦਬਾਉਣਾ ਵੀ ਹੈ। ਇਹ ਕਾਰਵਾਈ ਦੂਜੇ ਦੇਸ਼ਾਂ ਦੀ ਇਲਾਕਾਈ ਅਖੰਡਤਾ, ਪ੍ਰਭੂਸੱਤਾ ਅਤੇ ਵਿਕਾਸ ਦਾ ਆਪਣਾ ਰਾਹ ਬਣਾਉਣ ਦੇ ਅਧਿਕਾਰ ਦੀ ਘੋਰ ਉਲੰਘਣਾ ਕਰਕੇ ਅਮਰੀਕੀ ਸਾਮਰਾਜ ਕੌਮਾਂਤਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ। ਅੰਦਰੂਨੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਟਰੰਪ ਪ੍ਰਸਾਸ਼ਨ ਦੂਜੇ ਦੇਸ਼ਾਂ ਉੱਪਰ ਹਮਲਾ ਕਰਕੇ ਅਮਰੀਕਾ ਨੂੰ ਮੁੜ ਮਹਾਨ ਬਣਾਉਣ ਅਤੇ ਇੱਕ ਧਰੁਵੀ ਸੰਸਾਰ ਬਣਾਉਣ ਦਾ ਭਰਮ ਪਾਲ ਰਿਹਾ ਹੈ ਅਤੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਿਹਾ ਹੈ। ਅਮਰੀਕੀ ਸਾਮਰਾਜ ਦੀਆਂ ਇਹ ਕਾਰਵਾਈਆਂ ਸਮੁੱਚੇ ਸੰਸਾਰ ਦੇ ਦੇਸ਼ਾਂ ਦੀ ਪ੍ਰਭੂਸੱਤਾ, ਕੁਦਰਤੀ ਸੋਮਿਆਂ ਅਤੇ ਸ਼ਾਂਤੀ ਲਈ ਖਤਰਾ ਪੈਦਾ ਕਰਦੀਆਂ ਹਨ।
ਆਗੂਆਂ ਨੇ ਸਾਰੀਆਂ ਅਗਾਂਹਵਧੂ, ਜਮਹੂਰੀ, ਸ਼ਾਂਤੀ ਪਸੰਦ ਅਤੇ ਸਾਮਰਾਜ ਵਿਰੋਧੀ ਸ਼ਕਤੀਆਂ ਨੂੰ ਇਸ ਹਮਲੇ ਦੀ ਨਿਖੇਧੀ ਅਤੇ ਜ਼ੋਰਦਾਰ ਵਿਰੋਧ ਕਰਨ ਦਾ ਸੱਦਾ ਦਿੰਦੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।