ਅਤਿਸ਼ੀ ਮਰਲਿਨਾ ਵਲੋਂ ਗੁਰੂ ਸਾਹਿਬਾਨ ਵਿਰੁੱਧ ਵਰਤੀ ਭੱਦੀ ਸ਼ਬਦਾਵਲੀ ਨੂੰ ਦੇਖਦਿਆਂ ਓਸਦੀ ਮੈਂਬਰਸ਼ਿਪ ਖਾਰਿਜ ਕਰਣ ਅਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਣ ਦੇ ਦੋਸ਼ ਹੇਠ ਕਾਨੂੰਨੀ ਕਾਰਵਾਈ ਦੀ ਮੰਗ: ਪਰਮਜੀਤ ਸਿੰਘ ਵੀਰਜੀ

ਨੈਸ਼ਨਲ

ਨਵੀਂ ਦਿੱਲੀ 8 ਜਨਵਰੀ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਦਿੱਲੀ ਵਿਧਾਨਸਭਾ ਵਿੱਚ ਗੁਰੂ ਤੇਗ਼ ਬਹਾਦਰ ਜੀ ਨੂੰ ਲੈ ਕੇ ਚਰਚਾ ਚੱਲ ਰਹੀ ਸੀ। ਇਸ ਦੌਰਾਨ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੀ ਨੇਤਾ ਅਤਿਸ਼ੀ ਮਰਲਿਨਾ ਵੱਲੋਂ ਤਲਖ਼ੀ ਵਿੱਚ “ਕੁੱਤਿਆਂ ਦਾ ਸੰਮਾਨ ਕਰੋ” ਅਤੇ “ਗੁਰੂਆਂ ਦਾ ਸੰਮਾਨ ਕਰੋ” ਵਰਗੇ ਸ਼ਬਦ ਕਹੇ ਜਾਣ ਲਗੇ। ਗੁਰਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਇੰਨ੍ਹਾ ਸ਼ਬਦਾਂ ਦੀ ਵਰਤੋਂ ਨਾਲ ਇਸਦੀ ਬੋਲ ਬਾਣੀ ਵਿੱਚੋ ਓਹੀ ਕੁਝ ਨਿਕਲ ਰਿਹਾ ਹੈ, ਕਿਹੜੀ ਗੱਲ ਤੇ ਕਿਹੜਾ ਸ਼ਬਦ ਅਤੇ ਕਿਸਦੀ ਤੁਲਨਾ ਕਦੋ ਕਰਨੀ ਹੁੰਦੀ ਹੈ ਜੇਕਰ ਇਸਨੂੰ ਇਹ ਨਹੀਂ ਪਤਾ ਤਾਂ ਇਸਨੂੰ ਕਿਸੇ ਸੰਵਿਧਾਨਕ ਅਦਾਰੇ ਵਿਚ ਬੋਲਣ ਦਾ ਹੱਕ ਵੀ ਨਹੀਂ ਹੋਣਾ ਚਾਹੀਦਾ ਹੈ, ਇਹ ਕੋਈ ਭੁੱਲ ਨਾ ਹੋਕੇ ਜਾਣਬੁੱਝ ਕੇ ਦਿੱਤਾ ਗਿਆ ਬਿਆਨ ਹੈ, ਜਿਸਦੀ ਜੜ੍ਹ ਅਤੇ ਏਜੇਂਡਾ ਇਕ ਖਾਸ ਧਿਰ ਨੂੰ ਪੰਜਾਬ ਵਿਚ ਸਿਖਾਂ ਖਿਲਾਫ ਹਵਾ ਦੇ ਕੇ ਨਫਰਤੀ ਏਜੇਂਡਾ ਖੜ੍ਹਾ ਕਰਨ ਲਯੀ ਲਗਾਈ ਗਈ, ਇਹ ਬਿਆਨ ਵੀ ਉਸੇ ਏਜੰਡੇ ਦੇ ਵਿੱਚੋ ਨਿਕਲਿਆ ਹੈ। ਇੱਕ ਪਾਸੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਸਿੱਖ ਸੰਸਥਾਵਾਂ ਦੇ ਖ਼ਿਲਾਫ਼ ਸ਼ਰੇਆਮ ਬਿਆਨਬਾਜ਼ੀ ਕਰਦਾ ਹੈ, ਦੂਜੇ ਪਾਸੇ ਦਿੱਲੀ ਵਿੱਚ ਉਸੇ ਪਾਰਟੀ ਦੀ ਵਿਰੋਧੀ ਧਿਰ ਦੀ ਨੇਤਾ ਗੁਰੂਆਂ ਨੂੰ ਕੁੱਤਿਆਂ ਨਾਲ ਤੁਲਨਾ ਕਰ ਰਹੀ ਹੈ । ਇਹ ਸਭ ਕੁਝ ਉਨ੍ਹਾਂ ਦੀ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ ਕਿ ਜਿੱਥੇ ਆਸਥਾ, ਮਰਿਆਦਾ ਅਤੇ ਸਨਮਾਨ ਦੀ ਕੋਈ ਕਦਰ ਨਹੀਂ। ਇਹ ਘਟੀਆ ਵਿਚਾਰਧਾਰਾ ਹੈ, ਜਿਸ ਨੂੰ ਸਾਫ਼ ਤੌਰ ‘ਤੇ ਨਕਾਰਨਾ ਲਾਜ਼ਮੀ ਹੈ। ਸਦਨ ਵਿੱਚ ਵਾਪਸ ਆਉਣ ਦੀ ਬਜਾਏ, ਉਹ ਦੋ ਦਿਨਾਂ ਤੋਂ ਸਦਨ ਤੋਂ ਗੈਰਹਾਜ਼ਰ ਹੋ ਰਹੀ ਹੈ। ਇਸ ਨਾਲ ਪੂਰੀ ਤਰ੍ਹਾਂ ਇਹ ਸਾਬਿਤ ਹੁੰਦਾ ਹੈ ਕਿ ਆਤਿਸ਼ੀ ਮਰਲਿਨਾ ਵੀ ਕੇਜਰੀਵਾਲ ਦੇ ਨਕਸ਼ੇ ਕਦਮਾਂ ‘ਤੇ ਚੱਲ ਰਹੀ ਹੈ। ਜਿਵੇਂ ਕੇਜਰੀਵਾਲ ਦਿੱਲੀ ਤੋਂ ਪੰਜਾਬ ਭੱਜ ਗਿਆ ਸੀ, ਆਤਿਸ਼ੀ ਮਾਰਲੇਨਾ ਹੁਣ ਗੋਆ ਵਿੱਚ ਘੁੰਮ ਰਹੀ ਹੈ। ਅੰਤ ਵਿਚ ਉਨ੍ਹਾਂ ਕਿਹਾ ਅਸੀਂ ਅਤਿਸ਼ੀ ਮਰਲਿਨਾ ਦੇ ਬਿਆਨ ਦੀ ਸਖ਼ਤ ਨਿੰਦਾ ਕਰਦੇ ਹਾਂ ਤੇ ਵਿਧਾਨ ਸਭਾ ਸਪੀਕਰ ਕੋਲੋਂ ਇੰਨ੍ਹਾ ਦੀ ਮੈਂਬਰਸ਼ਿਪ ਖਾਰਿਜ ਕਰਣ ਦੇ ਨਾਲ ਇੰਨ੍ਹਾ ਉਪਰ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਣ ਦੇ ਦੋਸ਼ ਹੇਠ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।