ਪਟਿਆਲਾ,8 ਜਨਵਰੀ ,ਬੋਲੇ ਪੰਜਾਬ ਬਿਊਰੋ ਮਲਾਗਰ ਖਮਾਣੋਂ;
ਜਲ ਸਪਲਾਈ ਮਸਟਰੋਲ ਇੰਪਲਾਈ ਯੂਨੀਅਨ ਨੇ ਨਵੇਂ ਸਾਲ ਦਾ ਕੈਲੰਡਰ ਜਿਲਾ ਪ੍ਰਧਾਨ ਮੁਕੇਸ਼ ਕੰਡਾ ਦੀ ਅਗਵਾਈ ਵਿੱਚ ਜਾਰੀ ਕੀਤਾ ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਵੀ ਵਿਚਾਰ ਕੀਤਾ ਗਿਆ ਮੁੱਖ ਮੰਗਾ ਦਰਜਾ ਤਿੰਨ ਚਾਰ ਦੀਆਂ ਪ੍ਰਮੋਸ਼ਨਾਂ ਡੇਲੀ ਵੇਜ ਤੇ ਕੰਮ ਕਰ ਰਹੇ ਕੰਟਰੈਕਟ ਕਾਮੇ ਨੂੰ ਪੱਕਾ ਕਰਨਾ ਤਰਸ ਦੇ ਆਧਾਰ ਤੇ ਵਾਰਸਾਂ ਨੂੰ ਜਲਦੀ ਤੋਂ ਜਲਦੀ ਨੌਕਰੀ ਦੇਣੀ ਪੰਜਾਬ ਸਰਕਾਰ ਵਲੋਂ ਛੇਵੇਂ ਪੇ ਕਮਿਸ਼ਨ ਦੇ ਰੋਕੇ ਗਏ ਭੱਤੇ ਰਿਲੀਜ਼ ਕਰਵਾਣੇ ਆਦ ਮੰਗਾਂ ਬਾਰੇ ਚਰਚਾ ਹੋਈ ਅੱਜ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਬਹਾਦਰਗੜ ਗੋਪਾਲ ਚੰਦ ਸਹੋਤਾ ਬਾਬਾ ਸ਼ਮਿੰਦਰ ਸਿੰਘ ਨਾਭਾ ਕੈਸ਼ੀਅਰ ਰਕੇਸ਼ ਕੁਮਾਰ ਮੰਗਲ ਰਾਮ ਪ੍ਰਧਾਨ ਰਾਜ ਕੁਮਾਰ ਸੁਰਿੰਦਰ ਸਿੰਘ ਭੁੰਨਰਹੇੜੀ ਨਿਰਮਲ ਸਿੰਘ ਪਟਿਆਲਾ ਹਰਬੰਸ ਸਿੰਘ ਭਾਈ ਲਾਲ ਰਜਿੰਦਰ ਸਿੰਘ ਹੀਰਾਗੜ੍ਹ ਭਜਨ ਸਿੰਘ ਆਦਿ ਮੈਂਬਰ ਹਾਜ਼ਰ ਸਨ












