ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਨਾਲ ਹੋਈ

ਪੰਜਾਬ

ਦਰਜਾ ਚਾਰ ਦਾ ਤਰੱਕੀ ਟੈਸਟ ਦਾ ਨਤੀਜਾ ਕੀਤਾ ਜਾਰੀ, 95% ਮੁਲਾਜ਼ਮ ਹੋਏ ਪਾਸ


ਪਟਿਆਲਾ,8 ਜਨਵਰੀ ,ਬੋਲੇ ਪੰਜਾਬ ਬਿਊਰੋ;

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਰਜਾ ਤਿੰਨ ਤੇ ਦਰਜਾ ਚਾਰ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ, ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਵਿਭਾਗੀ ਮੁਖੀ ਦੇ ਨਿਰਦੇਸ਼ਾਂ ਤਹਿਤ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਸ਼੍ਰੀ ਪੁਨੀਤ ਗਰਗ ਨਾਲ ਮੁੱਖ ਦਫਤਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਸੰਘਰਸ਼ ਕਮੇਟੀ ਦੇ ਕਨਵੀਨਰ ਮਲਾਗਰ ਸਿੰਘ ਖਮਾਣੋਂ ,ਬਿਕਰ ਸਿੰਘ ਮਾਖਾ, ਮੁਕੇਸ਼ ਕੰਡਾ ਨੇ ਦੱਸਿਆ ਕਿ 2021 ਦੇ ਨਿਯਮਾਂ ਮੁਤਾਬਿਕ ਅਨਕੁਆਲੀਫਾਈਡ ਦਰਜਾ ਚਾਰ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਸਬੰਧੀ 334 ਮੁਲਾਜ਼ਮਾ ਤੋਂ ਟੈਸਟ ਲਿਆ ਸੀ, ਜਿਸ ਦਾ ਨਤੀਜਾ ਜਾਰੀ ਕੀਤਾ ਗਿਆ ।ਜਿਸ ਤਹਿਤ 322 ਕਰਮਚਾਰੀ ਟੈਸਟ ਵਿੱਚੋਂ ਪਾਸ ਹੋ ਚੁੱਕੇ ਹਨ ।ਜਿਨਾਂ ਦੀ ਪ੍ਰਮੋਸ਼ਨ 31 ਜਨਵਰੀ ਤੱਕ ਕੀਤੀ ਜਾਵੇਗੀ ।ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਸਬੰਧੀ ਦੱਸਿਆ ਕਿ 11 ਮੁਲਾਜ਼ਮਾਂ ਦੇ ਨਿਯੁਕਤੀ ਪੱਤਰ ਤਿਆਰ ਹਨ, 22 ਕੇਸ ਪੁਲਿਸ ਵੈਰੀਫਿਕੇਸ਼ਨ ਤੇ 9 ਕੇਸ ਪਰਸੋਲਨ ਵਿਭਾਗ ਨੂੰ ਭੇਜੇ ਗਏ ਹਨ। 15% ਤੇ 6% ਕੋਟੇ ਤਹਿਤ ਜੂਨੀਅਰ ਟੈਕਨੀਸ਼ੀਅਨ ਤੋਂ ਜੇਈ ਪ੍ਰਮੋਟ ਕਰ ਸੰਬੰਧੀ ਕਰਮਚਾਰੀਆਂ ਦੇ ਕੇਸ ਤਿਆਰ ਕੀਤੇ ਗਏ ਹਨ। ਜਿਨਾਂ ਨੂੰ ਤੁਰੰਤ ਪ੍ਰਮੋਟ ਕੀਤਾ ਜਾਵੇਗਾ। ਜੇਡੀਐਮ ਦੀਆਂ ਪ੍ਰਮੋਸ਼ਨਾਂ ਸਬੰਧੀ ਕੇਸ ਤਿਆਰ ਹੋ ਚੁੱਕਾ ਹੈ ਇਸ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਇਹ ਇਨਲਿਸਟਮੈਂਟ, ਆਊਟਸੋਰਸਿੰਗ ਕਾਮਿਆ ਸਬੰਧੀ ਦੱਸਿਆ ਕਿ ਵਿਭਾਗੀ ਪ੍ਰਪੋਜਲ ਤਿਆਰ ਕੀਤੀ ਗਈ ਸੀ ,ਜਿਸ ਨੂੰ ਪੰਜਾਬ ਸਰਕਾਰ ਵੱਲੋਂ ਵਾਪਸ ਕਰਦਿਆਂ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਹੀ ਨੀਤੀ ਤਿਆਰ ਕੀਤੀ ਜਾਵੇਗੀ ।ਜਿਸ ਸਬੰਧੀ ਵਿਭਾਗੀ ਮੁਖੀ ਨੂੰ ਨੋਡਲ ਅਫਸਰ ਲਾਇਆ ਗਿਆ ਹੈ ਜਿਸ ਸਬੰਧੀ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਕਿਰਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਜਾਰੀ ਕੀਤੀਆਂ ਉਜਰਤਾਂ ਸਮੇਤ ਬਕਾਏ ਸਬੰਧੀ ਸਮੂਹ ਡੀਡੀਓ ਨੂੰ ਪੱਤਰ ਜਾਰੀ ਕੀਤਾ ਜਾਵੇਗਾ। ਸਲਾਨਾ 5% ਇੰਕਰੀਮੈਂਟ ਦੇ ਤਨਖਾਹ ਵਾਧੇ ਸਬੰਧੀ ਕੇਸ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ। ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਦੀ ਨੀਤੀ ਨੂੰ ਰੱਦ ਕਰਨ ਸਬੰਧੀ ਸੰਘਰਸ਼ ਕਮੇਟੀ ਦੇ ਸੁਝਾਵਾਂ ਤਹਿਤ ਤਜਵੀਜ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ, ਪੰਦਰਵੀਂ ਵਿੱਤ ਕਮਿਸ਼ਨ ਅਤੇ ਵਿਭਾਗੀ ਮੁਖੀ ਦੇ ਨਿਰਦੇਸ਼ਾਂ ਤਹਿਤ ਜਾਰੀ ਪੱਤਰਾਂ ਸੰਬੰਧੀ ਰੋਮਾਇਡਰ ਜਾਰੀ ਕੀਤਾ ਜਾਵੇਗਾ ।ਉਹਨਾਂ ਭਰੋਸਾ ਦਿੱਤਾ ਕਿ ਛੇਤੀ ਹੀ ਸੰਘਰਸ਼ ਕਮੇਟੀ ਦੀ ਮੀਟਿੰਗ ਵਿਭਾਗੀ ਮੁਖੀ ਨਾਲ ਤੈਅ ਕਰਵਾਈ ਜਾਵੇਗੀ। ਮੀਟਿੰਗ ਵਿੱਚ ਸੀਨੀਅਰ ਅਸਿਸਟੈਂਟ ਜਸਵਿੰਦਰ ਸਿੰਘ ,ਸੁਰੇਸ਼ ਕੁਮਾਰ ਸੁਪਰਡੈਂਟ ਨਾਨ ਗਜ਼ਟਿਡ ਵਿਕਾਸ ਕੁਮਾਰ ਤੋਂ ਇਲਾਵਾ ਹਿੰਮਤ ਸਿੰਘ ਦੋਲੋਵਾਲ, ਗੁਰਚਰਨ ਸਿੰਘ ਭੁੱਲਰਹੇੜੀ, ਜਸਪ੍ਰੀਤ ਸਿੰਘ ਬਾਲੀਆ, ਉਮਕਾਰ ਸਿੰਘ ਯਾਦਵ ,ਬਲਵੀਰ ਸਿੰਘ ਹਿਰਦਾਪੁਰ ,ਸਰਬਜੀਤ ਸਿੰਘ ਭੁੱਲਰ ,ਹਰਪ੍ਰੀਤ ਸਿੰਘ ਰਾਜਿਆ, ਗੋਪਾਲ ਚੰਦ ਸਹੋਤਾ, ਨਿਰਮਲ ਸਿੰਘ, ਗੁਰਸੇਵਕ ਸਿੰਘ ਭਿੱਖੀ ਆਦੀ ਹਾਜਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।