ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ “ਹਿੰਦ ਦੀ ਚਾਦਰ” ਨਾਂਦੇੜ ਵਿਖੇ 24 ਅਤੇ 25 ਜਨਵਰੀ ਨੂੰ ਮਨਾਇਆ ਜਾਏਗਾ

ਨੈਸ਼ਨਲ

ਨਵੀਂ ਦਿੱਲੀ 11 ਜਨਵਰੀ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਹਿੰਦ ਦੀ ਚਾਦਰ ਨਾਂਦੇੜ ਵਿਖੇ 24 ਅਤੇ 25 ਤਰੀਕ ਨੂੰ ਮਨਾਇਆ ਜਾਵੇਗਾ। ਬੱਲ ਮਲਕੀਤ ਸਿੰਘ ਕਾਰਜਕਾਰੀ ਪ੍ਰਧਾਨ ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ, ਮਹਾਰਾਸ਼ਟਰ ਸਰਕਾਰ ਨੇ ਇਸ ਦੋ ਰੋਜ਼ਾ ਸਮਾਗਮ ਵਿੱਚ ਨਾਂਦੇੜ, ਮਹਾਰਾਸ਼ਟਰ, ਦੇਸ਼-ਵਿਦੇਸ਼ ਤੋਂ ਸਮੂਹ ਜਾਤਾਂ ਤੇ ਧਰਮਾਂ ਦੇ ਨਾਗਰਿਕਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ । ਮਲਕੀਤ ਸਿੰਘ ਬਲ ਮਹਾਰਾਸ਼ਟਰ ਸਰਕਾਰ ਦੇ ਘੱਟ ਗਿਣਤੀ ਵਿਭਾਗ ਅਤੇ ਰਾਜ ਪੱਧਰੀ ਸਮਾਗਮ ਕਮੇਟੀ ਵੱਲੋਂ ਬੀਤੇ ਦਿਨੀਂ ਆਯੋਜਿਤ ਦਿੱਲੀ ਦੇ ਮਹਾਰਾਸ਼ਟਰ ਸਦਨ ਵਿਚ ਪੱਤਰਕਾਰ ਸੰਮੇਲਨ ‘ਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਰਤ ਦੇ ਸਾਰੇ ਧਰਮਾਂ ਦੀ ਰੱਖਿਆ ਲਈ ਸ਼ਹੀਦ ਹੋਏ ਸਨ। ਇਸੇ ਲਈ ਉਨ੍ਹਾਂ ਨੂੰ ‘ਹਿੰਦ-ਦੀ-ਚਾਦਰ’ ਕਿਹਾ ਜਾਂਦਾ ਸੀ। ਉਨ੍ਹਾਂ ਦੀ ਸ਼ਹਾਦਤ ਦੇ ਇਤਿਹਾਸ ਨੂੰ ਸੂਬੇ ਦੇ ਹਰ ਘਰ ਤੱਕ ਪਹੁੰਚਾਉਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ। ਇਸ ਮੌਕੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਬਾਬਾ ਹਰਨਾਮਸਿੰਘ ਜੀ ਧੂੰਮਾ, ਗੁਰਦੁਆਰਾ ਬੋਰਡ ਦੇ ਚੇਅਰਮੈਨ ਵਿਜੇ ਸਤਬੀਰ ਸਿੰਘ, ਰਾਮੇਸ਼ਵਰ ਨਾਇਕ ਰਾਜਪਧਰੀ ਕਮੇਟੀ ਮੈਂਬਰ ਅਤੇ ਹੋਰ ਵੀ ਬੁਲਾਰੇ ਹਾਜ਼ਰ ਸਨ। ਇਸ ਮੌਕੇ ਦਮਦਮੀ ਟਕਸਾਲ ਦੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਇਸ ਪ੍ਰੋਗਰਾਮ ਦੀ ਰੂਪ-ਰੇਖਾ ਸੰਖੇਪ ਵਿੱਚ ਦੱਸੀ। ਇਸ ਪ੍ਰੋਗਰਾਮ ਦਾ ਪਹਿਲਾ ਹਿੱਸਾ ਦਸੰਬਰ ਵਿੱਚ ਨਾਗਪੁਰ ਵਿੱਚ ਆਯੋਜਿਤ ਕੀਤਾ ਗਿਆ ਸੀ । ਨਾਂਦੇੜ ਵਿੱਚ ਪ੍ਰੋਗਰਾਮ ਇਸ ਮਹੀਨੇ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਮੁੰਬਈ ਵਿੱਚ ਇਹ ਪ੍ਰੋਗਰਾਮ ਫਰਵਰੀ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਮਹਾਰਾਸ਼ਟਰ ਸਰਕਾਰ ਨੇ ਅੰਮ੍ਰਿਤਸਰ, ਹਰਿਆਣਾ, ਮੁੰਬਈ, ਹੈਦਰਾਬਾਦ ਵਰਗੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂਆਂ ਨੂੰ ਲਿਆਉਣ ਲਈ ਛੇ ਰੇਲਵੇ ਰੇਲਗੱਡੀਆਂ ਪ੍ਰਦਾਨ ਕੀਤੀਆਂ ਹਨ। ਇਸ ਮੌਕੇ ਹਜੂਰ ਸਾਹਿਬ ਬੋਰਡ ਦੇ ਮੈਂਬਰ ਵਿਜੈ ਸਤਬੀਰ ਸਿੰਘ ਅਤੇ ਰਾਮੇਸ਼ਵਰ ਨਾਇਕ ਰਾਜਪਧਰੀ ਕਮੇਟੀ ਮੈਂਬਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਸਨ । ਜਿਕਰਯੋਗ ਹੈ ਕਿ ਇਸ ਪ੍ਰੋਗਰਾਮ ਸਬੰਧੀ ਵੱਖ ਵੱਖ ਜਗ੍ਹਾ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ ਅਤੇ ਸਮਾਗਮ ਨੂੰ ਸਫਲ ਬਣਾਉਣ ਲਈ ਅਤੇ ਵੱਖ ਵੱਖ ਡਿਊਟੀਆਂ ਲਗਾਉਣ ਸਬੰਧੀ ਇੱਕ ਮੀਟਿੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ, ਤਖਤ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਕੀਤੀ ਗਈ ਸੀ ਉਪਰੰਤ ਸਮਾਗਮ ਵਾਲੀ ਜਗ੍ਹਾ ‘ਤੇ ਚੱਲ ਰਹੇ ਕਾਰਜਾ ਦਾ ਨਿਰੀਖਣ ਕੀਤਾ ਗਿਆ ਸੀ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।