ਨਵੀਂ ਦਿੱਲੀ 13 ਜਨਵਰੀ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਯੂਕੇ ਦੇ ਡਰਬੀ ਸਿੰਘ ਸਭਾ ਗੁਰਦੁਆਰੇ ਸਾਹਿਬ ਐਤਵਾਰ ਨੂੰ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਤੇ 2003 ਨਾਨਕਸ਼ਾਹੀ ਕੈਲੰਡਰ ਮੁਤਾਬਕ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਕੀਰਤਨੀ ਦੀਵਾਨ ਸਜਾਏ ਗਏ । ਇਸ ਮੌਕੇ ਸਟੇਜ ਤੇ ਸੰਗਤਾਂ ਨਾਲ ਸਾਂਝ ਪਾਉਂਦਿਆਂ ਪ੍ਰਬੰਧਕਾਂ ਅਤੇ ਹੋਰ ਪਤਵੰਤੇ ਸਿੱਖਾਂ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਸਾਲ ਅਕਾਲੀ ਲੀਡਰਾਂ ਨੂੰ ਤਨਖਾਹ ਲਾਈ ਗਈ ਸੀ ਉਨ੍ਹਾਂ ਸਪੱਸ਼ਟੀਕਰਨ ਲਏ ਸੀ ਇਹ ਸਿਰਫ ਹਾਂ ਜਾਂ ਨਾਂਹ ਵਿਚ ਜਵਾਬ ਦੇਣ ਨੂੰ ਕਿਹਾ ਸੀ ਹੁਣ ਵੀ ਉਸੇ ਤਰ੍ਹਾਂ ਭਗਵੰਤ ਮਾਨ ਤੋਂ ਸਪਸ਼ਟੀਕਰਣ ਲਿਆ ਜਾਵੇ ਸਿਰਫ ਉੱਥੇ ਜਵਾਬ ਹਾਂ ਜਾਂ ਨਾਂਹ ਵਿਚ ਹੀ ਲਏ ਜਾਣ। ਉਨ੍ਹਾਂ ਕਿਹਾ ਭਗਵੰਤ ਮਾਨ ਤੋਂ ਪਹਿਲਾਂ ਪ੍ਰਸ਼ਨ ਪੁੱਛਿਆ ਜਾਏ ਕਿ ਓਹ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਤਖ਼ਤ ਤੇ ਸ਼ਰਾਬ ਪੀਕੇ ਬੈਠਾ ਸੀ ਜਾਂ ਨਹੀਂ। ਇਸਦੇ ਲਈ ਸਬੂਤ ਵਜੋਂ ਸਰਦਾਰ ਪੁਰੇਵਾਲ ਨੇ ਦੱਸਿਆ ਮੈਂ ਓਸ ਸਮੇਂ ਮੌਕੇ ਤੇ ਹਾਜ਼ਰ ਸੀ ਤੇ ਇਸ ਨੂੰ ਸੰਗਤਾਂ ਵਲੋਂ ਕੁੱਟਣ ਤੋਂ ਬਚਾਇਆ ਸੀ। ਉਸ ਵੇਲੇ ਇਹ ਐਮਪੀ ਸੀ ਤੇ ਸ਼ਰਾਬੀ ਸੀ। ਦੂਜਾ ਪ੍ਰਸ਼ਨ ਜੋ ਵੀਡੀਓ ਸ਼ੋਸ਼ਲ ਮੀਡੀਆ ਵਿਚ ਚਲ ਰਹੀ ਜਿਸ ਵਿਚ ਇਹ ਗੁਰੂ ਗੋਬਿੰਦ ਸਿੰਘ ਜੀ ਤੇ ਸ਼ਹੀਦ ਜਰਨੈਲ ਸਿੰਘ ਦੀ ਫੋਟੋ ਦਾ ਨਿਰਾਦਰ ਕਰ ਰਿਹਾ ਹੈ ਤੇ ਤੀਜਾ ਪ੍ਰਸ਼ਨ ਕੀ ਉਹ ਮੰਨਦਾ ਹੈ ਕਿ ਉਹ ਗੁਰੂ ਘਰਾਂ ਦੇ ਪ੍ਰਬੰਧ ਤੇ ਗੋਲਕ ਵਿਚ ਮਾਇਆ ਪਾਉਣ ਤੋਂ ਰੋਕਣ ਲਈ ਤੇ ਸਿੱਖੀ ਨੂੰ ਢਾਹ ਲਾ ਰਿਹਾ। ਡਰਬੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਰਘਬੀਰ ਸਿੰਘ ਸਿੱਖ ਮਿਊਜ਼ੀਅਮ ਦੇ ਚੈਅਰਮੈਨ, ਜਨਰਲ ਸਕੱਤਰ ਸਰਦਾਰ ਰਜਿੰਦਰ ਸਿੰਘ ਪੁਰੇਵਾਲ ਕਾਰਸੇਵਾ ਕਮੇਟੀ ਪਾਕਿਸਤਾਨ, ਅਖੰਡ ਕੀਰਤਨੀ ਜਥਾ ਯੂਕੇ ਦੇ ਮੁਖ ਸੇਵਾਦਾਰ ਜਥੇਦਾਰ ਅਵਤਾਰ ਸਿੰਘ ਸੰਘੇੜਾ ਅਤੇ ਜਨਰਲ ਸਕੱਤਰ ਡਾਕਟਰ ਦਲਜੀਤ ਸਿੰਘ ਦੇ ਨਾਲ ਜਥੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ 2003 ਨਾਨਕਸ਼ਾਹੀ ਕੈਲੰਡਰ ਤੇ ਵੀ ਵਿਚਾਰਾਂ ਹੋਣ ਉਪਰੰਤ ਲਾਗੂ ਕੀਤਾ ਜਾਵੇ।












