ਚੰਡੀਗੜ੍ਹ 13 ਜਨਵਰੀ,ਬੋਲੇ ਪੰਜਾਬ ਬਿਊਰੋ;
ਸਿੱਖਿਆ ਵਿਭਾਗ (ਸੈਕੰਡਰੀ) ਪੰਜਾਬ ਨੇ ‘Exempted Category’ ਅਧੀਨ ਆਉਂਦੇ ਅਧਿਆਪਕਾਂ, ਕੰਪਿਊਟਰ ਫੈਕਲਟੀ ਅਤੇ ਨਾਨ-ਟੀਚਿੰਗ ਸਟਾਫ਼ ਨੂੰ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਹੈ।ਜਾਰੀ ਪੱਤਰ ਅਨੁਸਾਰ, ਇੱਛੁਕ ਕਰਮਚਾਰੀ 18 ਜਨਵਰੀ 2026 ਤੱਕ ਆਪਣੇ ਵੇਰਵੇ ‘epunjabschool’ ਪੋਰਟਲ ‘ਤੇ ਆਨਲਾਈਨ ਭਰ ਸਕਦੇ ਹਨ।
ਸਰਕਾਰੀ ਪੱਤਰ ਵਿੱਚ ਕੁੱਝ ਹਦਾਇਤਾਂ ਵੀ ਲਿਖੀਆਂ ਗਈਆਂ ਹਨ, ਜਿਸ ਮੁਤਾਬਿਕ ਕਰਮਚਾਰੀਆਂ ਨੂੰ ਆਪਣੇ ਸਰਵਿਸ ਰਿਕਾਰਡ, ਨਤੀਜੇ ਅਤੇ ਜਨਰਲ ਵੇਰਵੇ ਅਪਡੇਟ ਕਰਨੇ ਹੋਣਗੇ। ਇਸ ਤੋਂ ਇਲਾਵਾ ਬਦਲੀ ਲਈ ਸਾਲ 2024-25 ਦੀ ACR ਵਿਚਾਰੀ ਜਾਵੇਗੀ।
ਡੇਟਾ ਅਪਰੂਵ ਕਰਨ ਤੋਂ ਬਾਅਦ 18 ਜਨਵਰੀ ਤੱਕ ਐਡਿਟ ਕੀਤਾ ਜਾ ਸਕਦਾ ਹੈ, ਪਰ ਉਸ ਤੋਂ ਬਾਅਦ ਕੋਈ ਤਬਦੀਲੀ ਨਹੀਂ ਹੋਵੇਗੀ। ਜਦੋਂਕਿ ਸਟੇਸ਼ਨ ਚੋਣ ਲਈ ਵੱਖਰੇ ਤੌਰ ‘ਤੇ ਨੋਟਿਸ ਜਾਰੀ ਕੀਤਾ ਜਾਵੇਗਾ।ਸਿੱਖਿਆ ਵਿਭਾਗ ਪੰਜਾਬ ਨੇ ਸਪੱਸ਼ਟ ਕੀਤਾ ਹੈ ਕਿ ਸਾਰੀ ਪ੍ਰਕਿਰਿਆ ਪਾਰਦਰਸ਼ੀ ਅਤੇ ਆਨਲਾਈਨ ਹੋਵੇਗੀ, ਆਫਲਾਈਨ ਬੇਨਤੀਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।














