SIT ਨੇ 50 ਤੋਂ 60 ਗਾਇਬ ਪਾਵਨ ਸਰੂਪਾਂ ਦਾ ਲਗਾਇਆ ਪਤਾ, ਹੁਣ SGPC ਵੀ ਸਹਿਯੋਗ ਲਈ ਤਿਆਰ

Uncategorized

ਅਮ੍ਰਿਤਸਰ 13 ਜਨਵਰੀ,ਬੋਲੇ ਪੰਜਾਬ ਬਿਊਰੋ;

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਗਾਇਬ ਸਰੂਪਾਂ ਦਾ ਪਤਾ ਲਗਾਉਣ ਲਈ ਗਠਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਨੇ 50 ਤੋਂ 60 ਸਰੂਪਾਂ ਦਾ ਪਤਾ ਲਗਾ ਲਿਆ ਹੈ। ਐੱਸਆਈਟੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਮੰਗਲਵਾਰ ਨੂੰ ਇਨ੍ਹਾਂ ਸਾਰੇ ਸਰੂਪਾਂ ਨੂੰ ਲੈਣ ਲਈ ਇਨ੍ਹਾਂ ਸਾਰੇ ਸਥਾਨਾਂ ’ਤੇ ਜਾਇਆ ਜਾ ਸਕਦਾ ਹੈ। ਤੇ ਇਸਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਲਈ ਜਾਏਗੀ। ਪਤਾ ਲੱਗਾ ਹੈ ਕਿ ਇਹ ਸਰੂਪ ਡੇਰਿਆਂ ਤੇ ਘਰਾਂ ’ਚ ਰੱਖੇ ਹੋਏ ਹਨ ਤੇ ਇਨ੍ਹਾਂ ਨੂੰ ਜਿਨ੍ਹਾਂ ਹਾਲਾਤ ’ਚ ਰੱਖਿਆ ਹੋਇਆ ਹੈ ਉਹ ਮਰਿਆਦਾ ਦੇ ਖਿਲਾਫ਼ ਹੈ। ਇਸ ਲਈ ਇਨ੍ਹਾਂ ਨੂੰ ਲਿਆਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕਾਂ ਨੂੰ ਲੈ ਕੇ ਜਾਇਆ ਜਾਏਗਾ ਤਾਂ ਜੋ ਇਸਨੂੰ ਰਸਮੀ ਤਰੀਕੇ ਨਾਲ ਲਿਆਂਦਾ ਜਾ ਸਕੇ।ਇਸਦੇ ਲਈ ਐੱਸਆਈਟੀ ਦੀਆਂ ਟੀਮਾਂ ਬੰਗਾ ਤੇ ਹੋਰ ਥਾਵਾਂ ’ਤੇ ਗਈਆਂ ਹਨ। ਸੰਭਵ ਹੈ ਕਿ ਇਸ ਬਾਰੇ ਐੱਸਆਈਟੀ ਦੀ ਟੀਮ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਵੀ ਸੂਚਿਤ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸਦੀ ਜਾਂਚ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਕਮੇਟੀ ਦਾ ਗਠਨ ਕਰ ਕੇ ਜਾਂਚ ਦੇ ਆਦੇਸ਼ ਦਿੱਤੇ। 2020 ’ਚ ਇਸ ਜਾਂਚ ਕਮੇਟੀ ਦੀ ਰਿਪੋਰਟ ਆ ਗਈ ਜਿਸ ਵਿਚ 16 ਲੋਕਾਂ ਨੂੰ ਇਸਦਾ ਦੋਸ਼ੀ ਠਹਿਰਾਇਆ ਗਿਆ। ਇਨ੍ਹਾਂ ’ਚੋਂ ਦੋ ਦੀ ਮੌਤ ਹੋ ਚੁੱਕੀ ਹੈ ਤੇ ਕੁਝ ਨੂੰ ਐੱਸਜੀਪੀਸੀ ਨੇ ਬਰਖਾਸਤ ਕਰ ਦਿੱਤਾ। ਪਰ ਗਾਇਬ ਸਰੂਪਾਂ ਦੇ ਬਾਰੇ ਕਮੇਟੀ ਨੇ ਕੋਈ ਕਾਰਵਾਈ ਨਹੀਂ ਕੀਤੀ। ਸਰਕਾਰ ਨੇ ਹੁਣ ਇਸ ਮਾਮਲੇ ’ਚ ਐੱਸਆਈਟੀ ਦਾ ਗਠਨ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸਨੂੰ ਇਹ ਪਹਿਲੀ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।