ਅੰਮ੍ਰਿਤਸਰ, 15 ਜਨਵਰੀ, ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਅੱਜ (15 ਜਨਵਰੀ) ਨੂੰ ਸਮਾਪਤ ਹੋ ਗਈ। ਮਾਨ ਲਗਭਗ 40 ਮਿੰਟ ਅੰਦਰ ਰਹੇ।
ਅਕਾਲ ਤਖ਼ਤ ਸਕੱਤਰੇਤ ਵੀ ਇਸ ਮਾਮਲੇ ਸੰਬੰਧੀ ਜਾਣਕਾਰੀ ਜਾਰੀ ਕਰੇਗਾ।
ਮੁੱਖ ਮੰਤਰੀ ਮਾਨ 12:00 ਵਜੇ ਦੇ ਨਿਰਧਾਰਤ ਸਮੇਂ ਤੋਂ ਪਹਿਲਾਂ ਸਵੇਰੇ 11:30 ਵਜੇ ਅਕਾਲ ਤਖ਼ਤ ਸਕੱਤਰੇਤ ਪਹੁੰਚੇ। ਇਸ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ ਅਕਾਲ ਤਖ਼ਤ ਪਹੁੰਚੇ।
ਅਕਾਲ ਤਖ਼ਤ ‘ਤੇ ਪੇਸ਼ੀ ਤੋਂ ਪਹਿਲਾਂ, ਮੁੱਖ ਮੰਤਰੀ ਭਗਵੰਤ ਨੰਗੇ ਪੈਰੀਂ ਪਹੁੰਚੇ। ਮੱਥਾ ਟੇਕਣ ਤੋਂ ਬਾਅਦ, ਉਹ ਸਬੂਤਾਂ ਨਾਲ ਭਰੇ ਦੋ ਕਾਲੇ ਬੈਗ ਲੈ ਕੇ ਅਕਾਲ ਤਖ਼ਤ ਸਕੱਤਰੇਤ ਵੱਲ ਚੱਲ ਪਏ। ਪੇਸ਼ੀ ਦੌਰਾਨ ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ।












