ਚੰਡੀਗੜ੍ਹ 20 ਜਨਵਰੀ ,ਬੋਲੇ ਪੰਜਾਬ ਬਿਊਰੋ;
ਪੰਜਾਬ ਸਰਕਾਰ ਵੱਲੋਂ IPS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ ਮੰਗਲਵਾਰ ਨੂੰ ਪੰਜਾਬ ਪੁਲਿਸ ਵਿੱਚ ਫੇਰਬਦਲ ਕੀਤਾ ਗਿਆ। ਆਈਪੀਐਸ ਅਧਿਕਾਰੀ ਸੁਖਚੈਨ ਸਿੰਘ ਗਿੱਲ ਨੂੰ ਪੰਜਾਬ ਇੰਟੈਲੀਜੈਂਸ ਦਾ ਆਈਜੀ ਨਿਯੁਕਤ ਕੀਤਾ ਗਿਆ। ਮਨਿੰਦਰ ਸਿੰਘ ਨੂੰ ਏਆਈਜੀ ਵੈਲਫੇਅਰ, ਪੰਜਾਬ ਦੇ ਨਾਲ-ਨਾਲ ਐਸਐਸਪੀ ਰੋਪੜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਕੰਵਲਦੀਪ ਸਿੰਘ ਨੂੰ ਏਆਈਜੀ ਪਰਸੋਨਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਪੀਕੇ ਸਿਨਹਾ ਨੂੰ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਨਿਯੁਕਤ ਕੀਤਾ ਗਿਆ ਹੈ।













