ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਬ੍ਰਾਂਚ ਮਾਨਸਾ ਦੀ ਜਨਰਲ ਮੀਟਿੰਗ ਹੋਈ

ਪੰਜਾਬ


ਮਾਨਸਾ ,21, ਜਨਵਰੀ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ);

ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਰਜਿ 36 ਪੰਜਾਬ ਦੀ ਬ੍ਰਾਂਚ ਮਾਨਸਾ ਦੀ ਮੀਟਿੰਗ ਪ੍ਰਧਾਨ ਇੰਦਰਜੀਤ ਸਿੰਘ ਗੋਗੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਭੂਸ਼ਣ ਗੋਇਲ, ਪ੍ਰੈੱਸ ਸਕੱਤਰ ਬਾਬੂ ਸਿੰਘ ਫਤਿਹਪੁਰ ਦੱਸਿਆ ਕਿ ਮੀਟਿੰਗ ਵਿੱਚ ਵਿਭਾਗ ਵਲੋਂ ਜਲ ਸਪਲਾਈਆ ਨੂੰ ਪੰਚਾਇਤਾਂ ਹਵਾਲੇ ਕਰਨ ਦੀ ਆਗੂਆਂ ਵਲੋਂ ਪੁਰਜ਼ੋਰ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲ ਘਰਾਂ ਦਾ ਪੰਚਾਇਤੀਕਰਨ ਨਾ ਕੀਤਾ ਜਾਵੇ ਇਹਨਾਂ ਦਾ ਪ੍ਰਬੰਧ ਸਰਕਾਰ ਆਪਣੇ ਕੋਲ ਰੱਖ ਕੇ ਦਿਨੋਂ ਦਿਨ ਸੇਵਾ ਮੁਕਤ ਹੋ ਰਹੇ ਫੀਲਡ ਕਰਮਚਾਰੀਆਂ ਨਾਲ ਖਾਲੀ ਹੋ ਰਹੀਆਂ ਪੋਸਟਾਂ ਉਪਰ ਰੈਗੂਲਰ ਭਰਤੀ ਸ਼ੁਰੂ ਕੀਤੀ ਜਾਵੇ। ਲੰਬੇ ਸਮੇਂ ਇਨਲਿਸਟਮੈਂਟ ਅਤੇ ਆਊਟਸੋਰਸਿੰਗ ਕਾਮਿਆਂ ਦੀਆਂ ਸੇਵਾਵਾਂ ਵਿਭਾਗ ਵਿੱਚ ਪੱਕੇ ਕਰਨ, ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਜਾਰੀ ਕਰਨ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਿਕ ਕੱਚੇ ਕਾਮਿਆਂ ਨੂੰ ਪੱਕੇ ਕਰਨ ਵਿਭਾਗ ਵਿੱਚ ਕੰਮ ਕਰਦੇ ਦਰਜ਼ਾ ਤਿੰਨ ਅਤੇ ਚਾਰ ਫੀਲਡ ਮੁਲਾਜ਼ਮਾਂ ਨੂੰ ਤਜ਼ਰਬੇ ਅਧਾਰਿਤ ਬਿਨਾਂ ਸ਼ਰਤ ਪ੍ਰਮੋਟ ਕੀਤਾ ਜਾਵੇ ਸਾਲ 2016 ਤੋਂ ਪੇ ਕਮਿਸ਼ਨ ਦਾ ਬਕਾਇਆ ਜਾਰੀ ਕੀਤਾ ਜਾਵੇ। ਕਲੰਡਰ ਜਾਰੀ ਕਰਨ ਸਮੇਂ ਹਾਜ਼ਰ ਆਗੂ ਸਾਥੀ ਵਾਈਸ ਚੇਅਰਮੈਨ ਰਮੇਸ਼ਵਰ ਝੰਡਾ ਖੁਰਦ,ਵਿੱਤ ਸਕੱਤਰ ਜਗਦੇਵ ਸਿੰਘ ਮੀਰਪੁਰ,ਸਹਾਇਕ ਵਿੱਤ ਸਕੱਤਰ ਦੀਪਕ ਕੁਮਾਰ ਸਰਦੂਲਗੜ੍ਹ,ਸੀਨੀਅਰ ਮੀਤ ਪ੍ਰਧਾਨ ਬੋਘ ਸਿੰਘ ਫਫੜੇ,ਮੀਤ ਪ੍ਰਧਾਨ ਕ੍ਰਿਸ਼ਨ ਜੀਤ ਰੋੜਕੀ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।