ਫ਼ਤਹਿਗੜ੍ਹ ਸਾਹਿਬ,21, ਜਨਵਰੀ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਮਹੀਨੇਵਾਰ ਮੀਟਿੰਗ ਪੈਨਸ਼ਨਰਜ਼ ਭਵਨ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਈ ,ਜਿਸ ਦੀ ਪ੍ਰਧਾਨਗੀ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਨੇ ਕੀਤੀ ,ਜਿਸ ਵਿਚ ਮੰਚ ਸੰਚਾਲਨ ਸ੍ਰੀ ਧਰਮ ਪਾਲ ਅਜਾਦ ਨੇ ਨਿਭਾਈ
ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਪ੍ਰੈਸ ਸਕੱਤਰ ਜਸਵਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਮੀਟਿੰਗ ਦੌਰਾਨ ਜਿਨਾਂ ਸਾਥੀਆਂ ਦਾ ਜਨਮ ਦਿਨ ਸੀ ਉਨਾਂ ਨੂੰ ਵਧਾਈ ਦਿੱਤੀ ਗਈ ਸੰਸਥਾ ਦੇ ਪ੍ਰਧਾਨ ਹਰਜੀਤ ਸਿੰਘ ਵੱਲੋਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ / ਪੈਨਸ਼ਨਰਾਂ ਦੀਆ ਜਾਇਜ਼ ਮੰਗਾਂ ਲਈ ਸਾਲ 2025 ਨਾ ਮੰਨੇ ਤੇ ਨਿਖੇਧੀ ਕੀਤੀ ਗਈ ਜਦੋਂ ਕਿ ਪੰਜਾਬ ਸਰਕਾਰ ਦੇ ਆਈ ਪੀ ਐਸ, ਆਈ ਏ ਐਸ, ਸੈਕਟਰੀ ਪੱਧਰ ਦੇ ਅਧਿਕਾਰੀ ਨੂੰ 58% ਡੀ ਏ ਅਤੇ ਪੇ ਕਮਿਸ਼ਨ ਦੇ ਸਾਰੇ ਬਕਾਏ ਮਿਲ ਚੁੱਕੇ ਹਨ,ਪਰੂੰਤ ਛੋਟੇ ਅਧਿਕਾਰੀਆਂ, ਮੁਲਾਜ਼ਮਾਂ, ਪੈਨਸ਼ਨਰਾਂ ਦੇ ਹੱਕੀ ਮੰਗਾਂ ਤੇ ਆਮ ਆਦਮੀ ਸਰਕਾਰ ਡਾਕਾ ਮਾਰ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ ਮੁਲਾਜ਼ਮਾਂ/ ਪੈਨਸ਼ਨਰਾਂ ਦੀ ਰੀੜ ਦੀ ਹੱਡੀ ਤੋੜਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ, ਜਸਵਿੰਦਰ ਸਿੰਘ ਆਹਲੂਵਾਲੀਆ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਜੋ ਵਾਦੇ ਮੁਲਾਜ਼ਮਾਂ/ ਪੈਨਸ਼ਨਰਾਂ ਨਾਲ ਕੀਤੇ ਸਨ ਉਹ ਕੋਈ ਵੀ ਪੂਰਾ ਨਹੀਂ ਕੀਤਾ ਨਾ ਹੀ ਪੈਨਸ਼ਨਰਜ਼ ਨੂੰ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਨਾਹੀਂ 2,59 ਦਾ ਗੁਣਾਕ ਨੋਸਨਲ ਫਿਕਸਸੇਸਨ ਲਾਗੂ ਕੀਤੀ ਤੇ ਨਾਂ ਹੀ ਕੇਂਦਰ ਸਰਕਾਰ ਦੇ ਮੁਲਾਜ਼ਮਾਂ/ ਪੈਨਸ਼ਨਰਾਂ ਨੂੰ 58% ਡੀ ਏ ਦਿੱਤਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਪੈਨਸ਼ਨਰਾਂ ਨੂੰ ਕੇਵਲ 42% ਹੀ ਮਿਲਦਾ ਹੈ ਜਦੋਂ ਕਿ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਪੈਨਸ਼ਨਰਾਂ ਨੂੰ ਅੱਠਵਾ ਪੇ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ, ਅਤੇ ਪੰਜਾਬ ਸਰਕਾਰ ਨੇ ਅਜੇ ਛੇਵਾ ਪੇ ਕਮਿਸ਼ਨ ਨੂੰ ਪੁਰੀ ਤਰ੍ਹਾਂ ਲਾਗੂ ਨਹੀਂ ਕੀਤਾ ਇਸ ਸਬੰਧੀ ਬਹੁਤ ਪੈਨਸਨਰ 2,59 ਦਾ ਗੁਣਾਕ ਅਤੇ ਪੇ ਕਮਿਸ਼ਨ ਦੇ ਬਕਾਇਆ ਨੂੰ ਉਡੀਕਦੇ, ਉਡੀਕਦੇ ਹੋਏ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ ਹਨ।












