ਮੋਹਾਲੀ, 23 ਜਨਵਰੀ, ਬੋਲੇ ਪੰਜਾਬ ਬਿਊਰੋ :
ਮੋਹਾਲੀ ਜ਼ਿਲ੍ਹੇ ਦੇ ਖਰੜ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਇੱਕ ਵਾਰ ਫਿਰ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਵਰਕਰਾਂ ਨਾਲ ਖਰੜ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਵਰਚੁਅਲ ਲਾਂਚ ਵਿੱਚ ਸ਼ਿਰਕਤ ਕੀਤੀ।
ਇਸ ਸਮਾਗਮ ਦੌਰਾਨ ਵਿਧਾਇਕਾ ਅਨਮੋਲ ਭਾਵੁਕ ਹੋ ਗਈ ਅਤੇ ਕਿਹਾ, “ਮੈਂ ਪਰਮਾਤਮਾ ਨੂੰ, ਬਾਬਾ ਨਾਨਕ ਜੀ ਨੂੰ ਹਾਜ਼ਰ ਮੰਨ ਕੇ ਕਹਿ ਰਹੀ ਹਾਂ ਕਿ ਜੇਕਰ ਮੈਂ ਪਿੰਡ ਦੀਆਂ ਗ੍ਰਾਂਟਾਂ ‘ਚੋਂ ਇੱਕ ਪੈਸਾ ਵੀ ਖਾਇਆ ਹੈ ਤਾਂ ਮੇਰਾ ਕੱਖ ਨਾ ਰਹੇ।”
ਉਨ੍ਹਾਂ ਕਿਹਾ ਕਿ ਸਾਡਾ ਇੱਕੋ ਇੱਕ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਪਿੰਡ ਵਿੱਚ ਚੰਗੀਆਂ ਸਹੂਲਤਾਂ ਹੋਣ। ਪਿੰਡ ਦੀ ਤਰੱਕੀ ਹੋਵੇ। ਪਿੰਡ ਵਿੱਚ ਇੱਕ ਵਧੀਆ ਸਿਸਟਮ ਹੋਵੇ। ਅਸੀਂ ਉਸੇ ਸਿਧਾਂਤ ‘ਤੇ ਕੰਮ ਕਰ ਰਹੇ ਹਾਂ ਜਿਸ ਨਾਲ ਲੋਕਾਂ ਨੇ ਸਾਨੂੰ ਵਿਧਾਇਕ ਚੁਣਿਆ ਸੀ।












