ਬਸੰਤ ਲਿਆਉਂਦੀ ਖੂਬ ਸੌਗਾਤਾ, ਠੰਡਾ ਮੌਸਮ, ਠੰਡੀਆਂ ਰਾਤਾਂ,
ਚਾਰ ਚੁਫੇ਼ਰੇ, ਹੈ ਹਰਿਆਲੀ, ਕੁਦਰਤ ਤੇਰੀਆਂ, ਕਿਆ ਨੇ, ਬਾਤਾਂ,
ਪੌਣਾਂ ਵਿੱਚ,ਸੁਗੰਦੀਆਂ ਘੁਲੀਆਂ,ਠੰਡੀਆਂ ਠਾਰ ਨੇ,ਅੱਜ ਕੱਲ੍ਹ ਰਾਤਾਂ,
ਕਿੱਥੇ ਤੁਰ ਗਈ, ਨਾਨੀ, ਦਾਦੀ, ਭੁੱਲ ਗਏ ਉਹ, ਲੰਮੀਆਂ ਬਾਤਾਂ,
ਪੀਲੀਆਂ ਸਰੌਂਆਂ, ਲੱਗੀਆਂ ਝੂਮਣ, ਧੁੰਦਾਂ ਭਰੀਆਂ, ਦਿਨ ਤੇ ਰਾਤਾਂ,
ਬੂਟਿਆਂ ਉੱਤੇ,ਉੱਗੀਆਂ,ਕਲੀਆਂ,ਕੁਦਰਤ ਲਿਆਂਈ ਖੂਬ ਸੌਗਾਤਾਂ,
ਵਿੱਚ ਅਸਮਨੀ, ਉੰੰਡਣ ਗੁੱਡੀਆਂ, ਲੰਮੀਆਂ ਲੰਮੀਆਂ ਹੋਈਆਂ
ਰਾਤਾਂ,
ਹਰ ਕੋਈ,ਪੀਲਾ,ਖਾਵੇ ਪੀਵੇ,ਪਤੰਗਾਂ ਦੇ ਸੰਗ ਖੂਬ ਸੌਗਾਤਾਂ ਕਿਆ ਨੇ ਬਾਤਾਂ,
ਇਹ ਬਸੰਤ ਰੁੱਤਾਂ ਦੀ, ਰਾਣੀ ਰੁੱਤ ਏ, ਛੋਟੇ ਦਿਨ ਨੇ, ਲੰਮੀਆਂ ਰਾਤਾਂ,
ਸੰਦੀਪ ਚੜ੍ਹਾਅ ਲੈ ਆਕੇ ਗੁੱਡੀ, ਮੁੜ ਨਾ ਆਉਣੇ ਦਿਨ ਇਹ ਤੇ,ਰਾਤਾਂ।
ਸੰਦੀਪ ਸਿੰਘ ‘ਬਖੋਪੀਰ’












