ਐਮਪੀ ਸਤਨਾਮ ਸੰਧੂ ਨੇ ਉਦਘਾਟਨ ਕੀਤਾ
ਚੰਡੀਗੜ੍ਹ, 24 ਜਨਵਰੀ ,ਬੋਲੇ ਪੰਜਾਬ ਬਿਊਰੋ:
ਟ੍ਰਾਈ-ਸਿਟੀ ਫੋਟੋ ਆਰਟ ਸੋਸਾਇਟੀ (ਤਪਸ) ਵੱਲੋਂ, ਇਸਦੇ ਮੈਂਬਰਾਂ ਦੀ ਸਾਲਾਨਾ ਫੋਟੋਗ੍ਰਾਫੀ ਪ੍ਰਦਰਸ਼ਨੀ, ‘ਦ੍ਰਿਸ਼ਟੀ-2026’, ਸ਼ੁੱਕਰਵਾਰ ਨੂੰ ਸ਼ੁਰੂ ਹੋਈ। ਦੋ-ਰੋਜ਼ਾ ਪ੍ਰਦਰਸ਼ਨੀ ਦਾ ਉਦਘਾਟਨ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕੀਤਾ। ਇਹ ਪ੍ਰਦਰਸ਼ਨੀ 24 ਅਤੇ 25 ਜਨਵਰੀ ਨੂੰ ਸਰਕਾਰੀ ਅਜਾਇਬ ਘਰ ਅਤੇ ਆਰਟ ਗੈਲਰੀ, ਸੈਕਟਰ 10, ਚੰਡੀਗੜ੍ਹ ਵਿਖੇ ਲਗਾਈ ਗਈ ਹੈ ਅਤੇ ਇਹ ਰੋਜ਼ਾਨਾ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਖੁੱਲ੍ਹੀ ਰਹੇਗੀ।
ਪ੍ਰਦਰਸ਼ਨੀ ਦਾ ਨਿਰੀਖਣ ਕਰਨ ਤੋਂ ਬਾਅਦ, ਮੁੱਖ ਮਹਿਮਾਨ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਫੋਟੋਗ੍ਰਾਫੀ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਗਈ ਹੈ। ਇਸ ਲਈ, ਫੋਟੋਗ੍ਰਾਫੀ ਪ੍ਰਦਰਸ਼ਨੀ ਨੂੰ ਨੇੜਿਓਂ ਦੇਖਣਾ ਅਤੇ ਕਲਾਤਮਕ ਫੋਟੋਗ੍ਰਾਫੀ ‘ਤੇ ਚਰਚਾ ਕਰਨਾ ਬਹੁਤ ਮਹੱਤਵਪੂਰਨ ਹੈ। ਸਾਂਸਦ ਸੰਧੂ ਜਿਹੜੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨੇ ਅੱਗੇ ਕਿਹਾ ਕਿ ਤਸਵੀਰਾਂ ਰਾਹੀਂ ਅਸੀਂ ਆਪਣੇ ਦੇਸ਼ ਦੀ ਸੰਸਕ੍ਰਿਤੀ, ਕਲਾ, ਵਿਰਾਸਤ ਅਤੇ ਲੋਕਾਂ ਨੂੰ ਗਲੋਬਲ ਲੇਵਲ ਤੇ ਲਿਜਾ ਸਕਦੇ ਹਾਂ। ਤਪਸ ਦੇ ਸੰਸਥਾਪਕ ਦੀਪ ਭਾਟੀਆ ਅਤੇ ਵਿਨੋਦ ਚੌਹਾਨ ਨੇ ਦੱਸਿਆ ਕਿ ਅੱਜ ਸੰਗਠਨ ਦਾ 11ਵਾਂ ਸਥਾਪਨਾ ਦਿਵਸ ਵੀ ਹੈ, ਇਸ ਕਰਕੇ ਇਹ ਪ੍ਰਦਰਸ਼ਨੀ ਸਾਡੇ ਲਈ ਖਾਸ ਹੈ। ਸੰਸਥਾ ਦੇ ਪ੍ਰਧਾਨ ਜਸਬੀਰ ਸਿੰਘ ਅਤੇ ਜਨਰਲ ਸਕੱਤਰ ਸੰਜੀਵ ਨਿਝਾਵਨ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਕਲਾਤਮਕ ਫੋਟੋਗ੍ਰਾਫੀ ਦੇ ਵੱਖ-ਵੱਖ ਵਿਸ਼ਿਆਂ ਨੂੰ ਕਵਰ ਕਰਨ ਵਾਲੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।
ਪ੍ਰਦਰਸ਼ਨੀ ਵਿੱਚ ਜੰਗਲੀ ਜੀਵ, ਨੇਚਰ ਫੋਟੋਗ੍ਰਾਫੀ, ਪੋਰਟਰੇਟਸ, ਲੈਂਡਸਕੇਪ, ਸਟੀਲ ਲਾਈਫ਼, ਅਬਸਟਰੈਕਸ਼ਨ (ਵਾਟਰ ਮੈਕਰੋ), ਰੋਜ਼ਾਨਾ ਜਨ-ਜੀਵਨ ਅਤੇ ਫੋਟੋ ਜਰਨਲਿਜ਼ਮ ਵਰਗੇ ਵਿਸ਼ਿਆਂ ਨੂੰ ਕਵਰ ਕਰਨ ਵਾਲੀਆਂ ਸ਼ਾਨਦਾਰ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਤਪਸ ਦੇ ਪ੍ਰੈਸ ਸਕੱਤਰ ਹੇਮੰਤ ਚੌਹਾਨ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਚੰਡੀਗੜ੍ਹ ਟ੍ਰਾਈਸਿਟੀ ਖੇਤਰ ਦੇ 22 ਪ੍ਰਸਿੱਧ ਫੋਟੋਗ੍ਰਾਫ਼ਰਾਂ ਦੁਆਰਾ ਲਗਭਗ 89 ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।
ਦੀਪ ਭਾਟੀਆ ਅਤੇ ਵਿਨੋਦ ਚੌਹਾਨ ਤੋਂ ਇਲਾਵਾ, ਪ੍ਰਦਰਸ਼ਨੀ ਵਿੱਚ ਅਨੁਜ ਜੈਨ, ਪ੍ਰਵੀਨ ਜੱਗੀ, ਡਾ. ਅਰੁਣ ਖੰਨਾ, ਜਸਬੀਰ ਸਿੰਘ, ਹੇਮੰਤ ਚੌਹਾਨ, ਸੰਜੀਵ ਨਿਝਾਵਨ, ਪੱਲਵੀ ਪਿੰਗੇ, ਪ੍ਰਸ਼ਾਂਤ ਵਰਮਾ, ਪ੍ਰਵੀਨ ਨੈਨ, ਸੁਮਿਤ ਗੁਲਾਟੀ, ਰਵੀ ਅਰੋੜਾ, ਬੀ.ਕੇ. ਜੋਸ਼ੀ, ਰਾਜੇਸ਼ ਆਰੀਆ, ਵਿਕਾਸ ਕਪਿਲਾ, ਨਵਜੋਤ ਸਿੰਘ, ਤਰਨਜੀਵ ਸਿੰਘ, ਰਾਕੇਸ਼ ਸੁਤਾਰ, ਮੋਹਿਤ ਕੁਮਾਰ, ਅੰਕੁਰ ਦੀਵਾਨ ਅਤੇ ਅਨੁਜ ਕੌਸ਼ਲ ਦੀਆਂ ਤਸਵੀਰਾਂ ਵੀ ਸ਼ਾਮਲ ਹਨ।
ਪ੍ਰਦਰਸ਼ਨੀ ਦੌਰਾਨ ਦੋ ਵਰਕਸ਼ਾਪ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਅੱਜ, ਪ੍ਰਸਿੱਧ ਫੋਟੋਗ੍ਰਾਫ਼ਰ ਅਮਰਬੀਰ ਸਿੰਘ ਨੇ ਫੈਸ਼ਨ ਫੋਟੋਗ੍ਰਾਫੀ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ। ਇਸੇ ਤਰ੍ਹਾਂ, ਪ੍ਰਸਿੱਧ ਟ੍ਰਾਈਸਿਟੀ ਫੋਟੋਗ੍ਰਾਫਰ ਵਿਜੇ ਓਜੋ ਕੱਲ ਕਲਾਤਮਕ ਫੋਟੋਗ੍ਰਾਫੀ ਦੀਆਂ ਬਾਰੀਕੀਆਂ ‘ਤੇ ਚਰਚਾ ਐਤਵਾਰ ਦੁਪਹਿਰ 12 ਵਜੇ ਕਰਨਗੇ












