ਲੁਧਿਆਣਾ, 25 ਜਨਵਰੀ, ਬੋਲੇ ਪੰਜਾਬ ਬਿਊਰੋ :
ਲੁਧਿਆਣਾ ਵਿੱਚ ਸਿਵਲ ਹਸਪਤਾਲ ਵਿੱਚ ਮੈਡੀਕਲ ਜਾਂਚ ਦੌਰਾਨ ਜਾਂ ਅਦਾਲਤ ਵਿੱਚ ਪੇਸ਼ੀ ਦੌਰਾਨ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਹਵਾਲਾਤੀਆਂ ਦੇ ਭੱਜਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਨਵਾਂ ਮਾਮਲਾ ਜੇਐਮਡੀ ਮਾਲ ਦੇ ਸਾਹਮਣੇ ਇੱਕ ਹਵਾਲਾਤੀ ਦੇ ਪੁਲਿਸ ਵਾਹਨ ‘ਚੋਂ ਭੱਜਣ ਦਾ ਸਾਹਮਣੇ ਆਇਆ ਹੈ। ਹਵਾਲਾਤੀ ਹੱਥਕੜੀ ‘ਚੋਂ ਹੱਥ ਕੱਢ ਕੇ ਅਤੇ ਚੱਲਦੀ ਗੱਡੀ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ। ਪੁਲਿਸ ਮੁਲਾਜ਼ਮਾਂ ਨੇ ਕਾਫ਼ੀ ਦੇਰ ਤੱਕ ਉਸਦਾ ਪਿੱਛਾ ਕੀਤਾ, ਪਰ ਉਹ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਡਿਵੀਜ਼ਨ ਨੰਬਰ 2 ਪੁਲਿਸ ਸਟੇਸ਼ਨ ਦੀ ਪੁਲਿਸ ਨੇ ਹੁਣ ਉਸ ਵਿਰੁੱਧ ਕ੍ਰਿਮੀਨਲ ਪ੍ਰੋਸੀਜ਼ਰ ਕੋਡ (ਬੀਐਨਐਸ) ਦੀ ਧਾਰਾ 262 ਤਹਿਤ ਮਾਮਲਾ ਦਰਜ ਕਰ ਲਿਆ ਹੈ। ਹਵਾਲਾਤੀ ਦੀ ਪਛਾਣ ਵਿੱਕੀ ਰਾਜ ਵਜੋਂ ਹੋਈ ਹੈ।












