ਖ਼ਾਲਿਸਤਾਨ ਸੰਘਰਸ਼ ਨੂੰ ਮੰਜ਼ਿਲ ਤੱਕ ਲੈ ਕੇ ਜਾਣ ਦਾ ਅਕਾਲ ਤਖ਼ਤ ਸਾਹਿਬ ‘ਤੇ ਅਹਿਦ ਕੀਤਾ ਗਿਆ

ਨੈਸ਼ਨਲ ਪੰਜਾਬ

ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ 29 ਅਪ੍ਰੈਲ ਨੂੰ ਵੱਡੇ ਪੱਧਰ ਤੇ ਮਨਾਈ ਜਾਵੇਗੀ

ਨਵੀਂ ਦਿੱਲੀ 27 ਜਨਵਰੀ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):

ਚਾਰ ਆਜ਼ਾਦੀ ਪੱਖੀ ਸਿੱਖ ਜਥੇਬੰਦੀਆਂ– ਭਾਈ ਜਗਤਾਰ ਸਿੰਘ ਹਵਾਰਾ ਕਮੇਟੀ, ਦਲ ਖਾਲਸਾ, ਪੰਚ ਪ੍ਰਧਾਨੀ ਜਥਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਸਰਬੱਤ ਖਾਲਸਾ ਦੀ 40ਵੀਂ ਯਾਦ ਸਾਂਝੇ ਤੌਰ ’ਤੇ ਮਨਾਈ ਗਈ। ਇਸ ਮੌਕੇ 26 ਜਨਵਰੀ 2026 ਵਾਲੇ ਦਿਨ ਸ੍ਰੀ ਅੰਮ੍ਰਿਤਸਰ ਵਿਖੇ ਗੁਰਦੁਆਰਾ ਸੰਤੋਖਸਰ ਸਾਹਿਬ ਦੇ ਨਜ਼ਦੀਕ ਇੱਕ ਸਾਂਝਾ ਸਮਾਗਮ ਕੀਤਾ ਗਿਆ। ਇਸ ਸਮਾਗਮ ਨੂੰ ਪ੍ਰੋਫੈਸਰ ਬਲਜਿੰਦਰ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਪੰਚ ਪ੍ਰਧਾਨੀ ਜਥੇ ਵੱਲੋਂ ਕਰਦਿਆਂ ਭਾਈ ਦਲਜੀਤ ਸਿੰਘ ਬਿੱਟੂ ਅਤੇ ਦਲ ਖਾਲਸਾ ਦੇ ਸਿਆਸੀ ਸਕੱਤਰ ਸ. ਕੰਵਰਪਾਲ ਸਿੰਘ ਨੇ ਸੰਬੋਧਨ ਕੀਤਾ। ਇਸ ਕਾਨਫਰੰਸ ਦੀ ਸਮਾਪਤੀ ਉਪਰੰਤ ਸਮੂਹ ਹਾਜ਼ਰੀਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਮਾਰਚ ਕੀਤਾ ਗਿਆ ਅਤੇ ਅਕਾਲ ਤਖਤ ਸਾਹਿਬ ਦੇ ਸਨਮੁਖ ਸਾਂਝਾ ਐਲਾਨਨਾਮਾ ਅਤੇ ਅਹਿਦ ਪੜੇ ਗਏ। ਸਾਂਝੇ ਐਲਾਨਨਾਮੇ ਨੂੰ ਪੜ੍ਹਨ ਦੀ ਜਿੰਮੇਵਾਰੀ ਚਾਰਾਂ ਜਥੇਬੰਦੀਆਂ ਵੱਲੋਂ ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਨੇ ਨਿਭਾਈ। ਹੱਥਾਂ ਵਿੱਚ ਖਾਲਿਸਤਾਨ ਦੇ ਝੰਡੇ ਫੜ ਕੇ ਸੜਕਾਂ ‘ਤੇ ਉਤਰੇ ਜਥੇਬੰਦੀਆਂ ਦੇ ਕਾਰਜਕਰਤਾਵਾਂ ਨੇ ਮਾਰਚ ਦੌਰਾਨ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਏ। ਇਸ ਐਲਾਨਨਾਮੇ ਵਿੱਚ ਸੰਸਾਰ ਭਰ ਦੇ ਪੰਥ ਪ੍ਰਸਤ ਜਥਿਆਂ ਤੇ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕਰ ਕੇ ਖ਼ਾਲਸਾ ਪੰਥ ਦੇ ਸਾਹਮਣੇ “ਸਰਬੱਤ ਖਾਲਸਾ” ਅਤੇ “ਗੁਰਮਤਾ” ਸੰਸਥਾਵਾਂ ਦੇ ਵਿਧੀ-ਵਿਧਾਨ ਤਿਆਰ ਕਰਕ ਸਿੱਖ ਜਗਤ ਦੇ ਸਨਮੁਖ ਪੇਸ਼ ਕਰਨ ਦਾ ਐਲਾਨ ਕੀਤਾ ਗਿਆ ਤਾਂ ਕਿ ਖਾਲਸਾ ਪੰਥ ਵਿਚ ਇਸ ਗੱਲ ਉੱਤੇ ਸਾਂਝੀ ਸਹਿਮਤੀ ਬਣਾਈ ਜਾ ਸਕੇ ਕਿ ਅੱਜ ਦੇ ਸਮੇਂ ਵਿੱਚ ਸਰਬੱਤ ਖ਼ਾਲਸਾ ਕਿਵੇਂ ਬੁਲਾਇਆ ਅਤੇ ਚਲਾਇਆ ਜਾਵੇ— ਜਿਸ ਤਹਿਤ ਖਾਲਸਾਈ ਰਿਵਾਇਤਾ ਤੇ ਅਸੂਲਾਂ ਮੁਤਾਬਕ ਭਾਗੀਦਾਰੀ ਤੇ ਨੁਮਾਇੰਦਗੀ ਪੈਮਾਨੇ, ਵਿਚਾਰ-ਵਟਾਂਦਰਾ, ਫ਼ੈਸਲਾ-ਕਰਨ ਦੀ ਪ੍ਰਕਿਰਿਆ, ਸੰਸਥਾਗਤ ਸੁਰੱਖਿਆ ਪ੍ਰਬੰਧ, ਪਾਰਦਰਸ਼ਤਾ ਦੇ ਮਿਆਰ, ਅਤੇ ਗੁਰਮਤੇ ਨੂੰ ਲਾਗੂ ਕਰਨ ਅਤੇ ਉਸ ਦੀ ਸਮੀਖਿਆ ਕਰਨ ਦੇ ਸਤਿਕਾਰਤ ਢੰਗ ਮਿੱਥੇ ਜਾਣਗੇ”।
ਚਾਰ ਜਥੇਬੰਦੀਆਂ ਨੇ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ ਬੀਤੇ ਚਾਲੀਸਾਲਾਂ ਦੇ ਸੰਘਰਸ਼ ਦੇ ਤਜ਼ਰਬੇ, ਅਜੋਕੇ ਪੰਥਕ ਅਤੇ ਕੌਮਾਂਤਰੀ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਖਾਲਿਸਤਾਨ ਦੇ ਹਾਮੀ ਸਿੱਖ ਜਥਿਆਂ, ਜਥੇਬੰਦੀਆਂ, ਸੰਸਥਾਵਾਂ ਆਦਿ ਨਾਲ ਤਾਲਮੇਲ ਕਰਕੇ ਖਾਲਿਸਤਾਨ ਦੇ ਸੰਘਰਸ਼ ਦੀ ਭਵਿੱਖਤ ਰਣਨੀਤੀ ਬਾਰੇ ‘ਇਕ ਸਾਂਝਾ ਨੀਤੀ ਦਸਤਾਵੇਜ’ ਤਿਆਰ ਕਰਕੇ ਸਿੱਖ ਜਗਤ ਦੇ ਸਨਮੁਖ ਪੇਸ਼ ਕੀਤਾ ਜਾਵੇਗਾ। ਇਸ ਐਲਾਨਨਾਮੇ ਵਿਚ ‘ਪੰਜਾਬ ਲਈ ਪ੍ਰਭੁਸੱਤਾ ਸੰਪੰਨ ਸੁਤੰਤਰ ਰਾਜ ਨਾਲ ਵਚਨਬੱਧਤਾ’ ਅਤੇ ‘ਨੌਜਵਾਨਾਂ ਦੇ ਹੱਥ ਵਾਗਡੋਰ ਸੌਂਪਣ’ ਦੇ ਪ੍ਰਣ ਕੀਤੇ ਗਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਚਰਨਜੀਤ ਸਿੰਘ ਧਾਮੀ, ਜਸਵੀਰ ਸਿੰਘ ਖੰਡੂਰ, ਜਥੇਦਾਰ ਕੁਲਬੀਰ ਸਿੰਘ ਬੜਾਪਿੰਡ, ਅਮਰੀਕ ਸਿੰਘ ਈਸੜੂ ,ਬਾਬਾ ਹਰਦੀਪ ਸਿੰਘ ਮਹਿਰਾਜ, ਪਰਮਜੀਤ ਸਿੰਘ ਟਾਂਡਾ, ਸੁਰਜੀਤ ਸਿੰਘ ਖਾਲਿਸਤਾਨੀ, ਗੁਰਨਾਮ ਸਿੰਘ ਮੂਨਕਾ, ਭਾਈ ਨਰੈਣ ਸਿੰਘ ਚੌੜਾ, ਪ੍ਰੋ.ਜਗਮੋਹਨ ਸਿੰਘ, ਭਾਈ ਮਨਧੀਰ ਸਿੰਘ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਪਰਮਜੀਤ ਸਿੰਘ ਗਾਜੀ, ਭਾਈ ਬਲਬੀਰ ਸਿੰਘ ਭੂਤਨਾ, ਈਮਾਨ ਸਿੰਘ ਮਾਨ, ਪ੍ਰੋ.ਮਹਿੰਦਰਪਾਲ ਸਿੰਘ, ਉਪਕਾਰ ਸਿੰਘ ਸੰਧੂ, ਹਰਪਾਲ ਸਿੰਘ ਬਲੇਅਰ , ਹਰਦੀਪ ਸਿੰਘ ਨਾਰੀਕੇ, ਭਾਈ ਸਤਨਾਮ ਸਿੰਘ ਖੰਡਾਂ, ਸੁਖਦੀਪ ਸਿੰਘ ਮੀਕੇ, ਸਵਰਨ ਸਿੰਘ ਕੋਟ ਧਰਮੂੰ, ਭਾਈ ਜਰਨੈਲ ਸਿੰਘ ਹੁਸੈਨਪੁਰ, ਭਾਈ ਦਲਜੀਤ ਸਿੰਘ ਮੌਲਾ, ਹਰਨੇਕ ਸਿੰਘ ਫੌਜੀ, ਭੁਪਿੰਦਰ ਸਿੰਘ ਛੇ ਜੂਨ, ਜਸਪ੍ਰੀਤ ਸਿੰਘ, ਸੁਖਜੀਤ ਸਿੰਘ, ਰਵਿੰਦਰਪਾਲ ਸਿੰਘ, ਤੇਜਿੰਦਰਪਾਲ ਸਿੰਘ ਹਾਈਜੈਕਰ, ਗੁਰਦੀਪ ਸਿੰਘ ਖੁਣਖੁਣ, ਭਾਈ ਮੋਹਕਮ ਸਿੰਘ, ਅਖੰਡ ਕੀਰਤਨੀ ਜੱਥਾ ਦੇ ਮੁਖੀ ਭਾਈ ਬਖਸ਼ੀਸ਼ ਸਿੰਘ, ਮਨਜੀਤ ਸਿੰਘ ਭੋਮਾ,ਪ੍ਰੋਫੈਸਰ ਬਲਜਿੰਦਰ ਸਿੰਘ, ਭੁਪਿੰਦਰ ਸਿੰਘ ਭਲਵਾਨ, ਮਹਾਂਬੀਰ ਸਿੰਘ,ਮਨਦੀਪ ਸਿੰਘ ਸਿੱਧੂ, ਮਨਦੀਪ ਸਿੰਘ ਭਰਾਤਾ ਭਾਈ ਸੰਦੀਪ ਸਿੰਘ , ਨਵਦੀਪ ਸਿੰਘ ਜਲਵੇੜਾ ਅਤੇ ਰਣਜੀਤ ਸਿੰਘ ਦਮਦਮੀ ਟਕਸਾਲ ਵੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।