ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਮੁੱਖ ਰੱਖਦਿਆਂ ਸਜਾਏ ਨਗਰ ਕੀਰਤਨ ਦਾ ਬੀਬੀਐਮਬੀ ਮੁਲਾਜਮਾਂ ਵੱਲੋਂ ਭਰਵਾਂ ਸਵਾਗਤ

ਪੰਜਾਬ

ਨੰਗਲ,27, ਜਨਵਰੀ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ);

ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਕਮੇਟੀ ਥਲੂਹ ਨੰਗਲ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਮੁੱਖ ਰੱਖਦਿਆਂ ਸਜਾਏ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ ਇਸ ਦੀ ਜਾਣਕਾਰੀ ਦਿੰਦਿਆਂ ਮਹਿੰਦਰ ਸਿੰਘ ,ਰਾਮ ਕੁਮਾਰ ਨੇ ਦੱਸਿਆ, ਕਿ ਨਗਰ ਕੀਰਤਨ ਉੱਪਰਲੇ ਥਲੂਹ ਤੋਂ ਸ਼ੁਰੂ ਹੋ ਕੇ ਹੇਠ ਥਲੂਹ ਗੁਰਦੁਆਰਾ ਸਾਹਿਬ ਵਿੱਚ ਆ ਰਹੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਵਿੱਚ ਕੁਲਚੇ ਛੋਲੇ ਦੁੱਧ ਆਦਿ ਵੰਡੇ ਗਏ ਉਸ ਤੋਂ ਬਾਅਦ ਢਾਹੇ ਪਿੰਡ, ਸੈਂਟ ਮੈਰਿਜ ਸਕੂਲ ਤੋਂ ਹੋ ਕੇ ਗੱਗ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਆਈਆਂ ਸੰਗਤਾਂ ਨੂੰ ਲੰਗਰ ਸੁਕਾਇਆ ਗਿਆ ਗੁਰਦੁਆਰਾ ਸਾਹਿਬ ਤੋ ਨਗਰ ਕੀਰਤਨ ਨਹਿਰ ਨੂੰ ਹੁੰਦਾ ਹੋਇਆ ਉੱਪਰਲਾ ਥਲੂਹ ਪਹੁੰਚਿਆ ਉੱਥੇ ਬੀਬੀਐਮਬੀ ਵਰਕਰਾਂ ਅਤੇ ਅਫਸਰਾਂ ਵੱਲੋਂ ਆਏ ਨਗਰ ਕੀਰਤਨ ਦਾ ਤੈਹ ਦਿਲੋਂ ਸਵਾਗਤ ਕੀਤਾ ਗਿਆ ਆ ਆਈਆਂ ਸੰਗਤਾਂ ਨੂੰ ਜਲ ਪ੍ਰਸ਼ਾਦ ਅਤੇ ਫਲ ਆਦਿ ਬਾਂਟੇ ਗਏ ਉਸ ਤੋਂ ਬਾਅਦ ਨਗਰ ਕੀਰਤਨ ਪਿੰਡ ਗੰਭੀਰਪੁਰ ਪਹੁੰਚਿਆ ਗੰਭੀਰਪੁਰ ਵਿੱਚ ਵੀ ਪਿੰਡ ਵਾਸੀਆਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਨਗਰ ਕੀਰਤਨ ਹੇਠ ਲਿਖੇ ਗੰਭੀਰਪੁਰ ਪਹੁੰਚਿਆ ਉੱਥੇ ਵੀ ਪਿੰਡ ਵਾਸੀਆਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਨਗਰ ਕੀਰਤਨ ਮਜਾਰੀ ਪਿੰਡ ਦੇ ਗੁਰਦੁਆਰਾ ਸਾਹਿਬ ਸ਼ਹੀਦ ਬਾਗ ਵਿਖੇ ਨਗਰ ਕੀਰਤਨ ਦੀ ਸਮਾਪਤੀ ਕੀਤੀ ਗਈ ਇੱਥੇ ਵੀ ਸੰਗਤਾਂ ਨੂੰ ਭਰਪੂਰ ਲੰਗਰ ਛਕਾਇਆ ਗਿਆ । ਬੀਬੀਐਮਬੀ ਗੰਗੂਵਾਲ ਸੈਕਸ਼ਨ ਤਾਂ ਹਰਪਾਲ ਸਿੰਘ ਜਈ, ਗੁਰਮੇਲ ਸਿੰਘ ਮੇਟ, ਰਾਮ ਕੁਮਾਰ, ਦਇਆਨੰਦ ਜੋਸ਼ੀ, ਮਨੋਜ ਕੁਮਾਰ, ਦੀਪਕ ਜੋਸ਼ੀ, ਰਕੇਸ਼ ਕੁਮਾਰ ਜੋਸ਼ੀ ਪ੍ਰਦੀਪ ਕੁਮਾਰ ਦਿਨੇਸ਼ ਕੁਮਾਰ ਜੋਸ਼ੀ ਰਘੂ ਸੰਦੀਪ ਕੁਮਾਰ ਸੋਮਨਾਥ ਧਮਾਨ ਨਰਾਇਣ ਦਾਸ ਜੋਸ਼ੀ ਬਲਵਿੰਦਰ ਕੁਮਾਰ ਜੋਸ਼ੀ ਮੋਹਿਤ ਖਰੇਵਾਲ ਆਦਿ ਵਿਸ਼ੇਸ਼ ਰੂਪ ਚ ਹਾਜਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।