ਸਰਕਾਰੀ ਹਾਈ ਸਕੂਲ ਦਾਉਂ ਦੀਆਂ ਵਿਦਿਆਰਥਣਾਂ ਵਲੋਂ ਗਿੱਧੇ ਨਾਲ ਪੰਜਾਬੀ ਸੱਭਿਆਚਾਰ, ਸਮਾਜਿਕ ਜਾਗਰੂਕਤਾ ਦੀ ਸੁੰਦਰ ਪੇਸ਼ਕਾਰੀ

ਪੰਜਾਬ

ਮੋਹਾਲੀ 27 ਜਨਵਰੀ ,ਬੋਲੇ ਪੰਜਾਬ ਬਿਊਰੋ;

ਬੀਤੇ ਦਿਨ ਦੇਸ਼ ਭਰ ਵਿੱਚ ਮਨਾਏ ਗਏ ਗਣਤੰਤਰ ਦਿਵਸ ਸਮਾਰੋਹ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਹਾਈ ਸਕੂਲ ਦਾਉਂ ਦੀ ਮੁੱਖ ਅਧਿਆਪਕਾ ਸ੍ਰੀਮਤੀ ਕਿਰਨ ਕੁਮਾਰੀ ਜੀ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਸ਼੍ਰੀਮਤੀ ਗਿੰਨੀ ਦੁੱਗਲ ਜੀ ਦੀ ਯੋਗ ਅਗਵਾਈ ਵਿੱਚ ਦਾਉਂ ਸਕੂਲ ਦੀਆਂ ਵਿਦਿਆਰਥਣਾਂ ਨੇ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਜਿਲ੍ਹਾ ਪੱਧਰੀ ਸਮਾਗਮ ਵਿੱਚ ਰਵਾਇਤੀ ਪੰਜਾਬੀ ਗਿੱਧੇ ਦੀ ਮਨਮੋਹਕ ਪੇਸ਼ਕਾਰੀ ਕੀਤੀ ਜੋ ਦਰਸ਼ਕਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣੀ ਰਹੀ ।
ਪੰਜਾਬ ਦੇ ਪ੍ਰਸਿੱਧ ਲੋਕਨਾਚ ਗਿੱਧੇ ਦੀ ਪੇਸ਼ਕਾਰੀ ਅਤੇ ਬੋਲੀਆਂ ਰਾਹੀਂ ਵਿਦਿਆਰਥਣਾਂ ਨੇ ਸਾਡੇ ਰਵਾਇਤੀ ਸੱਭਿਆਚਾਰ, ਮਾਂ ਖੇਡ ਕਬੱਡੀ ਅਤੇ ਨਸ਼ਿਆਂ ਦੀ ਅਲਾਮਤ ਖਿਲਾਫ ਮਜਬੂਤ ਸਮਾਜਿਕ ਸੰਦੇਸ਼ ਦਿੱਤਾ। ਇਹਨਾਂ ਦੀ ਸੋਹਣੀ ਅਦਾਕਾਰੀ ਤਾਲਮੇਲ ਅਤੇ ਰਵਾਇਤੀ ਪਹਿਰਾਵੇ ਨੇ ਦਰਸ਼ਕਾਂ ਦਾ ਅਤੇ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ । ਇਸ ਲੋਕਨਾਚ ਲਈ ਜਿੱਥੇ ਸਮੂਹ ਵਿਦਿਆਰਥਣਾਂ ਨੇ ਜੀ ਤੋੜ ਮਿਹਨਤ ਕੀਤੀ ਓਥੇ
ਇਸ ਸ਼ਾਨਦਾਰ ਪੇਸ਼ਕਾਰੀ ਨੂੰ ਸਫਲ ਬਣਾਉਣ ਲਈ ਸਕੂਲ ਦੇ ਗਾਈਡ ਆਰਟ ਕਰਾਫਟ ਟੀਚਰ ਸ਼੍ਰੀਮਤੀ ਕੰਵਲਜੀਤ ਕੌਰ ਕੰਪਿਊਟਰ ਫੈਕਲਟੀ ਸ਼੍ਰੀਮਤੀ ਅੰਜਲੀ ਜੈਨ,ਸੋਸ਼ਲ ਸਟੱਡੀ ਅਧਿਆਪਕਾ ਸ੍ਰੀਮਤੀ ਰੁਪਿੰਦਰ ਕੌਰ ਅਤੇ ਸ਼੍ਰੀਮਤੀ ਕੋਮਲ ਗੁਪਤਾ ਵੱਲੋਂ ਅਣਥੱਕ ਮਿਹਨਤ ਕਰਵਾਈ ਗਈ | ਸਮਾਗਮ ਵਿੱਚ ਮੌਜੂਦ ਮੁੱਖ ਮਹਿਮਾਨ ਉੱਚ ਅਧਿਕਾਰੀਆਂ, ਅਧਿਆਪਕਾਂ,ਮਾਪਿਆਂ ਅਤੇ ਮਹਿਮਾਨਾਂ ਵੱਲੋਂ ਵਿਦਿਆਰਥਣਾਂ ਦੀ ਕਲਾ ਦੀ ਖੁੱਲ ਕੇ ਸਰਾਹਨਾ ਕੀਤੀ ਗਈ ਅਤੇ ਉਨਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।