ਅਖੰਡ ਕੀਰਤਨੀ ਜੱਥਾ ਇੰਦੌਰ ਵਲੋਂ ਗੁਰੂ ਤੇਗ ਬਹਾਦਰ ਸਾਹਿਬ ‘ਤੇ ਉਨ੍ਹਾਂ ਦੇ ਅੰਨਿਨ ਸਿੱਖ ਦੀ ਯਾਦ ਵਿਚ ਅਖੰਡ ਕੀਰਤਨ ਸਮਾਗਮ

ਨੈਸ਼ਨਲ ਪੰਜਾਬ

ਨਿਸ਼ਕਾਮ ਕੀਰਤਨੀਆਂ ਨੂੰ ਕੀਰਤਨੀ ਹਾਜ਼ਿਰੀ ਅਤੇ ਸਾਦਾ ਲੰਗਰ ਦਾ ਮੱਤਾ ਕੀਤਾ ਪਾਸ

ਨਵੀਂ ਦਿੱਲੀ 28 ਜਨਵਰੀ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਭਾਈ ਸਾਹਿਬ ਭਾਈ ਰਣਧੀਰ ਸਿੰਘ ਦੁਆਰਾ 1903 ਵਿਚ ਸਥਾਪਿਤ ਅਖੰਡ ਕੀਰਤਨੀ ਜਥੇ ਵਲੋਂ ਇੰਦੋਰ ਵਿਚ 22 ਤੋਂ 26 ਜਨਵਰੀ ਤੱਕ ਸਾਲਾਨਾ ਅਖੰਡ ਕੀਰਤਨ ਸਮਾਗਮ ਗੁਰੂ ਤੇਗ ਬਹਾਦਰ ਸਾਹਿਬ ‘ਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਅੰਨਿਨ ਸਿੱਖ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਯਾਦ ਨੂੰ ਸਮਰਪਿਤ ਕਰਦਿਆਂ ਕਰਵਾਇਆ ਗਿਆ । ਇੰਦੌਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਚ ਅੱਠ ਕੀਰਤਨ ਦੀਵਾਨ ਸਜਾਏ ਗਏ ਸਨ ਅਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਬਖਸ਼ਿਸ਼ ਪ੍ਰਾਪਤ ਧਰਤੀ ਇੰਦੋਰ ਦੇ ਇਤਿਹਾਸਕ ਗੁਰੂਦੁਆਰਾ ਇਮਲੀ ਸਾਹਿਬ ਵਿਚ ਰੈਣ ਸਬਾਈ ਕੀਰਤਨ ਕਰਵਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਜੋੜ ਮੇਲਾ ਅਖੰਡ ਕੀਰਤਨੀ ਜਥਾ ਮੱਧ ਪ੍ਰਦੇਸ਼, ਪ੍ਰਬੰਧਕ ਕਮੇਟੀ ਸ੍ਰੀ ਗੁਰੂ ਸਿੰਘ ਸਭਾ ਇੰਦੌਰ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਹਰਿਕਿਸ਼ਨ ਸਾਹਿਬ ਜੀ ਮਹਾਰਾਜ ਸੰਤ ਨਗਰ, ਗੁਰਦੁਆਰਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨਿਊ ਰਾਣੀ ਬਾਗ, ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਪਲਸੀਕਰ ਕਾਲੋਨੀ, ਗੁਰਦੁਆਰਾ ਮਾਤਾ ਸਾਹਿਬ ਕੌਰ ਜੀ, ਅਮਿਤੇਸ਼ ਨਗਰ, ਗੁਰਦੁਆਰਾ ਗੁਰੂ ਹਰਿਕਿਸ਼ਨ ਸਾਹਿਬ ਜੀ ਸੰਤ ਨਗਰ, ਖਾਲਸਾ ਬਾਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ, ਗੁਰਦੁਆਰਾ ਕਰਤਾਰ ਕੀਰਤਨ ਸਾਹਿਬ, ਰਾਜਮਹੱਲਾ ਤੇ ਦੇਵਾਸ ਵਿਖੇ ਵਿਸ਼ੇਸ਼ ਕੀਰਤਨੀ ਦਰਬਾਰ ਸਜਾਏ ਗਏ ਸਨ । ਇਸ ਮੌਕੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਪ੍ਰਭਾਤ ਫੇਰੀ ਗੁਰੂਦਵਾਰਾ ਖ਼ਾਲਸਾ ਬਾਗ ਤੋਂ ਸਜਾਈ ਗਈ ਸੀ ਜਿਸ ਦੀ ਸਮਾਪਤੀ ਗੁਰਦੁਆਰਾ ਇਮਲੀ ਸਾਹਿਬ ਵਿਖ਼ੇ ਹੋਈ ਸੀ । ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇਵਾਸ (ਮੱਧ ਪ੍ਰਦੇਸ਼), ਗੁਰਦੁਆਰਾ ਕਰਤਾਰ ਕੀਰਤਨ ਸਾਹਿਬ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਹੋਰ ਧਾਰਮਿਕ, ਸਮਾਜਿਕ ਅਤੇ ਵਿਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਸਮਾਗਮ ਆਯੋਜਿਤ ਕੀਤੇ ਗਏ ਸਨ । ਅਖੰਡ ਕੀਰਤਨੀ ਜਥਾ ਮੱਧ ਪ੍ਰਦੇਸ਼ ਦੇ ਮੁਖੀ ਰਤਿੰਦਰ ਸਿੰਘ ਨੇ ਦੱਸਿਆ ਕਿ ਏਕੇਜੇ ਇੰਦੌਰ ਵਲੋਂ ਜੱਥੇ ਦੇ ਸਮਾਗਮਾਂ ਵਿਚ ਨਿਸ਼ਕਾਮ ਕੀਰਤਨੀ ਸਿੰਘਾਂ ਨੂੰ ਹੀ ਕੀਰਤਨੀ ਹਾਜ਼ਿਰੀ ਭਰਣ ਦੇਣ ਦਾ ਮੱਤਾ ਪਾਸ ਕੀਤਾ ਗਿਆ ਹੈ ਕਿਉਕਿ ਭਾਈ ਸਾਹਿਬ ਦੇ ਸਮੇਂ ਉਪਰੰਤ ਲੰਮੇ ਸਮੇਂ ਤਕ ਅਖੰਡ ਕੀਰਤਨੀ ਜੱਥੇ ਦੇ ਸਿੰਘ, ਸਿੰਘਣੀ ਅਤੇ ਭੁਜੰਗੀ ਨਿਸ਼ਕਾਮ ਕੀਰਤਨ ਕਰਦੇ ਹੁੰਦੇ ਸਨ ਅਤੇ ਇਹ ਪ੍ਰਥਾ ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤੀ ਗਈ ਸੀ ਇਸਦੇ ਨਾਲ ਹੀ ਲੰਗਰ ਵੀ ਪੁਰਾਤਨ ਮਰਿਆਦਾ ਅਨੁਸਾਰ ਸਾਦਾ ਬਣਾਇਆ ਜਾਇਆ ਕਰੇਗਾ । ਇਥੇ ਦਸਣਯੋਗ ਹੈ ਕਿ ਪੰਜਾਬ ਅਤੇ ਹੋਰ ਰਾਜਾਂ ਤੋਂ ਇੰਦੌਰ ਪੂਜਣ ਅਤੇ ਵਾਪਿਸ ਜਾਣ ਵਾਲੀ ਸੰਗਤਾਂ ਦੇ ਰਾਹ ਲਈ ਲੰਗਰ ਦਾ ਇੰਤਜਾਮ ਦਿੱਲੀ ਅਖੰਡ ਕੀਰਤਨੀ ਜੱਥੇ ਵਲੋਂ ਵਿਸ਼ੇਸ਼ ਤੌਰ ਤੇ ਕੀਤਾ ਗਿਆ ਸੀ ਜਿਸ ਲਈ ਇੰਦੌਰ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।