ਚੰਡੀਗੜ੍ਹ, 29 ਜਨਵਰੀ, ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਦੇ ਮੇਅਰ ਦੀ ਚੋਣ ਹੋ ਗਈ ਹੈ। ਪਹਿਲੀ ਵਾਰ ਚੋਣ ਹੱਥ ਖੜ੍ਹੇ ਕਰਕੇ ਕੀਤੀ ਗਈ। ਨਗਰ ਨਿਗਮ ਹਾਊਸ ਵਿੱਚ ਕੁੱਲ 36 ਵੋਟਾਂ ਹਨ, ਜਿਨ੍ਹਾਂ ਵਿੱਚ 35 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਸ਼ਾਮਲ ਹਨ। ਭਾਜਪਾ ਨੂੰ 18 ਵੋਟਾਂ ਮਿਲੀਆਂ ਹਨ।
ਰਾਮਚੰਦਰ ਯਾਦਵ, ਜੋ ਪਹਿਲਾਂ ਪਾਰਟੀ ਪ੍ਰਤੀ ਬਾਗ਼ੀ ਰਵੱਈਆ ਦਿਖਾ ਚੁੱਕੇ ਹਨ, ਨੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਯੋਗੇਸ਼ ਢੀਂਗਰਾ ਨੂੰ ਆਪਣੀ ਵੋਟ ਪਾਈ।
‘ਆਪ’ ਉਮੀਦਵਾਰ ਨੂੰ 11 ਵੋਟਾਂ ਮਿਲੀਆਂ।
ਭਾਜਪਾ ਕੌਂਸਲਰ ਸੌਰਵ ਜੋਸ਼ੀ ਮੇਅਰ ਚੁਣੇ ਗਏ ਹਨ।












