ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਪਹਿਲਾ ਕੈਂਪ

ਪੰਜਾਬ

ਲੋਕਾਂ ” ਚ ਰਜਿਸਟਰੇਸ਼ਨ ਕਰਵਾਉਣ ਦੇ ਲਈ ਪੂਰਾ ਉਤਸਾਹ ਅਤੇ ਸਰਕਾਰ ਵੱਲੋਂ ਵੀ ਪੁਖਤਾ ਪ੍ਰਬੰਧ ਮੁਕੰਮਲ : ਕੁਲਵੰਤ ਸਿੰਘ

ਮੋਹਾਲੀ 31 ਜਨਵਰੀ ,ਬੋਲੇ ਪੰਜਾਬ ਬਿਊਰੋ;

ਮੁੱਖ ਮੰਤਰੀ ਸਿਹਤ ਯੋਜਨਾ ਦਾ ਅੱਜ ਪਹਿਲਾ ਕੈਂਪ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਹੇਠ ਲਗਾਇਆ ਗਿਆ ਹੈ, ਜਿਸ ਵਿੱਚ ਲੋਕੀ ਇਸ ਯੋਜਨਾ ਦਾ ਲਾਭ ਉਠਾਉਣ ਦੇ ਲਈ ਪੂਰੀ ਤਰ੍ਹਾਂ ਤਤਪਰ ਨਜ਼ਰ ਆ ਰਹੇ ਹਨ ਅਤੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਇਸ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ, ਇਹ ਗੱਲ ਅੱਜ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਉਹਨਾਂ ਕਿਹਾ ਕਿ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਕਾਰਡ ਨੂੰ ਬਣਾਉਣ ਦੇ ਲਈ ਪੈਨਿਕ ਨਾ ਹੋਣ, ਸਗੋਂ ਆਰਾਮ ਨਾਲ- ਪਹਿਲਾਂ ਆਓ ਪਹਿਲਾਂ ਪਾਓ- ਦੇ ਆਧਾਰ ਤੇ ਕਾਰਡ ਬਣਵਾਏ ਜਾਣ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਇਸ ਯੋਜਨਾ ਨਾਲ ਸੰਬੰਧਿਤ ਰਜਿਸਟਰੇਸ਼ਨ ਦਾ ਕੰਮ ਹਾਲੇ ਪਹਿਲੇ ਪੜਾਅ ਤੇ ਹੈ,ਅਤੇ ਹੌਲੀ- ਹੌਲੀ ਇਹ ਇਸ ਕੰਮ ਵਿੱਚ ਤੇਜ਼ੀ ਆਏਗੀ ਅਤੇ ਸੈਂਟਰ ਵੀ ਵੱਧ ਜਾਣਗੇ, ਵੱਡੀ ਗਿਣਤੀ ਦੇ ਵਿੱਚ ਇਸ ਨਾਲ ਯੋਜਨਾ ਨਾਲ ਸੰਬੰਧਿਤ ਰਜਿਸਟਰੇਸ਼ਨ ਕਾਰਡ ਬਣਾਏ ਜਾਣਗੇ, ਉਹਨਾਂ ਕਿਹਾ ਕਿਹਾ ਕਿ ਕਾਰਨ ਬਣਨ ਦੇ ਵਿੱਚ ਬੇਸ਼ੱਕ ਕੁਝ ਸਮਾਂ ਲੱਗ ਸਕਦਾ ਹੈ , ਪਰੰਤੂ ਜਿਸ ਵਿਅਕਤੀ ਦੀ ਇੱਕ ਵਾਰ ਰਜਿਸਟਰੇਸ਼ਨ ਹੋ ਗਈ, ਉਹ ਉਸ ਰਜਿਸਟਰੇਸ਼ਨ ਨੰਬਰ ਦੇ ਆਧਾਰ ਤੇ ਸੰਬੰਧਿਤ ਹਸਪਤਾਲ ਵਿੱਚ ਇਲਾਜ ਲਈ ਜਾ ਸਕਦਾ ਹੈ , ਉਹਨਾਂ ਕਿਹਾ ਕਿ ਇਹ ਦੇਸ਼ ਦੀ ਪਹਿਲੀ ਸਿਹਤ ਬੀਮਾ ਯੋਜਨਾ ਹੈ ਕਿ 10 ਲੱਖ ਤੱਕ ਦਾ ਇਲਾਜ ਮੁਫਤ ਹੋਵੇਗਾ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਇਹਨਾਂ ਕੈਂਪਾਂ ਦੇ ਵਿੱਚ ਜਿਨਾਂ ਲੋਕਾਂ ਦੇ ਕਾਰਡ ਬਣਨ ਤੋਂ ਰਹਿ ਜਾਣਗੇ, ਉਹਨਾਂ ਦੇ ਯੂਥ ਡਿਵੈਲਪਮੈਂਟ ਬੋਰਡ ਦੇ ਮੈਂਬਰਾਂ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ ਵੱਲੋਂ ਮਿਲ ਕੇ ਘਰ- ਘਰ ਜਾ ਕੇ ਕਾਰਡ ਬਣਾਏ ਜਾਣਗੇ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਸਿਹਤ ਬੀਮਾ ਯੋਜਨਾ ਨਾਲ ਸੰਬੰਧਿਤ ਲੋਕਾਂ ਨੂੰ ਵਧੇਰੇ ਜਾਗਰੂਕ ਕਰਨ ਦੇ ਲਈ ਅਤੇ ਰਜਿਸਟਰੇਸ਼ਨ ਕਰਵਾਉਣ ਦੇ ਲਈ ਪਿੰਡ ਪਿੰਡ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਬਕਾਇਦਾ ਕੈਂਪ ਲਗਾਇਆ ਜਾਣਗੇ ਅਤੇ ਇਹਨਾਂ ਕੈਂਪਾਂ ਦੇ ਵਿੱਚ ਵੀ ਜਿਨਾਂ ਲੋਕਾਂ ਦਾ ਨਹੀਂ ਕਾਰਡ ਨਹੀਂ ਬਣ ਸਕਿਆ ਉਹਨਾਂ ਦੇ ਘਰ ਘਰ ਜਾ ਕੇ ਕਾਰਡ ਬਣਾਏ ਜਾਣਗੇ, ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਲੋਕਾਂ ਦੀ ਕਚਹਿਰੀ ਵਿੱਚ ਲੰਘੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜੋ ਵਾਅਦੇ ਅਤੇ ਗਰੰਟੀਆਂ ਲੋਕਾਂ ਨੂੰ ਦਿੱਤੀਆਂ ਗਈਆਂ ਸਨ, ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਰ ਵਿੱਚ ਆਉਣ ਤੋਂ ਬਾਅਦ ਨੂੰ -ਲਾਗੂ ਕੀਤਾ ਜਾਵੇਗਾ। ਉਹਨਾਂ ਨੂੰ ਇੱਕ ਇੱਕ ਕਰਕੇ ਲਾਗੂ ਕੀਤਾ ਜਾ ਰਿਹਾ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਤਹਿਤ ਜਿੱਥੇ ਪੰਜਾਬ ਦੇ ਸਿੱਖਿਆ ਕਲਚਰ ਨੂੰ ਪਹਿਲਾਂ ਦੇ ਮੁਕਾਬਲਤਨ ਸੁਧਾਰ ਕੀਤਾ ਗਿਆ ਹੈ, ਉੱਥੇ ਵਿਦਿਆਰਥੀ ਵਰਗ ਨੂੰ ਉੱਚ ਪਾਏ ਦੀ ਸਿੱਖਿਆ ਪ੍ਰਾਪਤ ਕਰਨ ਦੇ ਲਈ ਲੋੜੀਂਦਾ ਮਾਹੌਲ ਸਕੂਲਾਂ ਦੇ ਵਿੱਚ ਪੈਦਾ ਕੀਤਾ ਗਿਆ ਹੈ, ਅੱਜ ਵੱਡੀ ਗਿਣਤੀ ਦੇ ਵਿੱਚ ਪੰਜਾਬ ਪ੍ਰਦੇਸ਼ ਦੇ ਲੋਕੀ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਦਬਾਉਣ ਦੀ ਥਾਂ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੂਰੇ ਚਾਅ ਨਾਲ ਦਾਖਲ ਕਰਵਾ ਰਹੇ ਹਨ, ਅਤੇ ਉਸੇ ਤਰ੍ਹਾਂ ਹੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਵੱਡੀ ਗਿਣਤੀ ਦੇ ਵਿੱਚ ਖੋਲੇ ਜਾ ਚੁੱਕੇ ਹਨ, ਜਿੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਦੇ ਵਿੱਚ ਮਰੀਜ਼ ਆਪਣੀ ਸਿਹਤ ਦੀ ਜਾਂਚ ਮਾਹਿਰ ਡਾਕਟਰਾਂ ਕੋਲੋਂ ਕਰਵਾਉਂਦੇ ਹਨ, ਉੱਥੇ ਉਹਨਾਂ ਨੂੰ ਇਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚ ਮੁਫਤ ਦਵਾਈਆਂ ਅਤੇ ਟੈਸਟ ਵੀ ਮੁਫਤ ਕੀਤੇ ਜਾਂਦੇ ਹਨ, ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਹੁਣ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਆਗਾਜ਼ ਕੀਤਾ ਜਾ ਚੁੱਕਾ ਹੈ। ਅਤੇ ਇਸ ਯੋਜਨਾ ਦਾ ਲਾਭ ਉਠਾਉਣ ਦੇ ਲਈ ਲੋਕਾਂ ਦੀ ਬਕਾਇਦਾ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ, ਇਸ ਮੌਕੇ ਤੇ ਸੁਖਦੇਵ ਸਿੰਘ ਪਟਵਾਰੀ ਕੌਂਸਲਰ ਤੋਂ ਇਲਾਵਾ ਡਾਕਟਰ ਕੁਲਦੀਪ ਸਿੰਘ, ਕੌਂਸਲਰ ਸਾਬਕਾ ਕੌਂਸਲਰ- ਹਰਪਾਲ ਸਿੰਘ ਚੰਨਾ, ਸਾਬਕਾ ਕੌਂਸਲਰ- ਰਜਿੰਦਰ ਪ੍ਰਸਾਦ ਸ਼ਰਮਾ, ਰਾਜੀਵ ਵਸ਼ਿਸ਼ਟ, ਜਸਪਾਲ ਸਿੰਘ ਮਟੌਰ, ਗੁਰਪ੍ਰੀਤ ਸਿੰਘ ਬਰਿਆਲੀ,ਗੁਰਪ੍ਰੀਤ ਸਿੰਘ ਬੈਂਸ, ਜਗਦੇਵ ਸ਼ਰਮਾ, ਬਿਸ਼ਵਪ੍ਰੀਤ ਸਿੰਘ ਵੀ ਹਾਜ਼ਰ ਸਨ.

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।