ਮਾਨਸਾ ਦੀ ਸਰਕਾਰੀ ਆਈ ਟੀ ਆਈ ਦੇ ਵਿਦਿਆਰਥੀਆਂ ਨੇ ਖਾਲੀ ਪਈਆਂ ਅਧਿਆਪਕਾਂ ਦੀਆਂ ਪੋਸਟਾਂ ਤੇ ਗੇਟ ਅੱਗੇ ਬੱਸ ਸਟੈਂਡ ਬਣਾਉਣ ਸੰਬੰਧੀ ਡੀਸੀ ਮਾਨਸਾ ਨੂੰ ਦਿੱਤਾ ਮੰਗ ਪੱਤਰ

ਪੰਜਾਬ

ਮਾਨਸਾ 3ਫਰਵਰੀ,ਬੋਲੇ ਪੰਜਾਬ ਬਿਊਰੋ;

ਅੱਜ ਮਾਨਸਾ ਚ ਸਰਕਾਰੀ ਆਈ ਟੀ ਆਈ ਚ,ਆਉਣ ਵਾਲੀਆਂ ਮੁਸ਼ਕਿਲਾਂ ਦੇ ਸਬੰਧੀ ਇਨਕਲਾਬੀ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਆਗੂ ਅਮਰਦੀਪ ਸਿੰਘ ਪਰੋਚਾ ਅਤੇ ਸੁਖਜੀਤ ਸਿੰਘ ਰਾਮਾਨੰਦੀ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਆਈ ਟੀ ਆਈ‌ ਚ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਅਤੇ ਆਈ ਟੀ ਆਈ ਦੇ ਗੇਟ ਅੱਗੇ ਬੱਸ ਸਟਾਪ ਬਣਾ ਕੇ ਬਰਨਾਲਾ ਰੂਟ ਦੀਆਂ ਬੱਸਾਂ ਰੁਕਵਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ।ਪਿਛਲੇ ਕਾਫੀ ਲੰਮੇ ਸਮੇਂ ਤੋਂ ਆਈ ਟੀ ਆਈ ਮਾਨਸਾ ਚ ਕਈ ਪੋਸਟਾਂ ਅਧਿਆਪਕਾਂ ਦੀਆਂ ਖਾਲੀ ਪਈਆਂ ਹਨ। ਜਿਸ ਕਰਕੇ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਈ ਟੀ ਆਈ ਦੇ ਗੇਟ ਅੱਗੇ ਬੱਸਾਂ ਰੁਕਣ ਨਾ ਕਾਰਨ ਵਿਦਿਆਰਥੀਆਂ ਨੂੰ ਤਕਰੀਬਨ ਦੋ ਕਿਲੋਮੀਟਰ ਦੂਰ ਮਾਨਸਾ ਕੈਂਚੀਆਂ ਤੋਂ ਉੱਤਰਨਾ-ਚੜਨਾ ਪੈਂਦਾ ਹੈ, ਇਹਨਾਂ ਮੁਸ਼ਕਲਾਂ ਦੇ ਆਉਣ ਤੇ ਇਨਕਲਾਬੀ ਨੌਜਵਾਨ ਸਭਾ ਤੇ ਆਇਸਾ ਆਗੂਆਂ ਦੀ ਆਗੂ ਦੀ ਅਗਵਾਈ ਵਿੱਚ ਵਿਦਿਆਰਥੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਦਾ ਉਪਰਾਲਾ ਕੀਤਾ ਗਿਆ। ਮਾਨਸਾ ਦੇ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਵਿਦਿਆਰਥੀਆਂ ਤੇ ਆਗੂਆਂ ਨੂੰ ਭਰੋਸਾ ਦਵਾਇਆ ਗਿਆ ਕਿ ਜਲਦ ਹੀ ਉਨਾਂ ਦੇ ਮਸਲਿਆਂ ਨੂੰ ਹੱਲ ਕਰ ਦਿੱਤਾ ਜਾਵੇਗਾ। ਆਈ ਟੀ ਆਈ ਚ ਖਾਲੀ ਪਈਆਂ ਪੋਸਟਾਂ ਵੀ ਭਰਵਾਉਣ ਦੀ ਜਲਦ ਕੋਸ਼ਿਸ਼ ਕੀਤੀ ਜਾਵੇਗੀ ਅਤੇ ਆਈ ਟੀ ਆਈ ਅੱਗੇ ਬੱਸ ਸਟੈਂਡ ਬਣਾ ਕੇ ਬੱਸਾਂ ਰੁਕਣ ਦਾ ਵੀ ਪ੍ਰਬੰਧ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਆਈ ਟੀ ਆਈ ਦੇ ਵਿਦਿਆਰਥੀ ਹਰਦੀਪ ਕੌਰ ਭੁਪਾਲ,ਖੁਸ਼ਪ੍ਰੀਤ ਕੌਰ ਫਫੜੇ,ਮਲਕੀਤ ਕੌਰ ਜੋਗਾ,ਇਸ਼ਵਰ ਕੌਰ ਜੋਗਾ ਅਤੇ ਹੋਰ ਕਈ ਵਿਦਿਆਰਥੀ ਮੌਜੂਦ ਰਹੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।