ਨਵੀਂ ਸਿੱਖਿਆ ਨੀਤੀ ਅਤੇ ਟੈਟ ਦੇ ਵਿਰੋਧ ‘ਚ ਦਿੱਲੀ ਕੂਚ ਕਰਨਗੇ ਅਧਿਆਪਕ

ਚੰਡੀਗੜ੍ਹ ਪੰਜਾਬ

5 ਫਰਵਰੀ ਨੂੰ ਪਾਰਲੀਮੈਂਟ ਦੇ ਘਿਰਾਓ ਦੀਆਂ ਤਿਆਰੀਆਂ ਮੁਕੰਮਲ

ਦਿੱਲੀ ਪਾਰਲੀਮੈਂਟ ਘਰਾਓ ਲਈ ਜੀਟੀਯੂ (ਵਿਗਿਆਨਿਕ) ਵੱਲੋਂ ਤਿਆਰੀਆਂ ਮੁਕੰਮਲ

ਚੰਡੀਗੜ੍ਹ, 3 ਫਰਵਰੀ ,ਬੋਲੇ ਪੰਜਾਬ ਬਿਊਰੋ;

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਸਬੰਧੀ ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ ਤੇ ਸੂਬਾ ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਵਿੱਚ ਭਾਰਤ ਦੇ ਸਮੂਹ ਪ੍ਰਾਂਤਾਂ ਦੀਆਂ ਅਧਿਆਪਕ ਜਥੇਬੰਦੀਆਂ ਟੈਟ (TET) ਅਤੇ ਨਵੀਂ ਸਿੱਖਿਆ ਨੀਤੀ 2020 ਦੇ ਵਿਰੋਧ ਵਿੱਚ, ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ ਉਪਰ ਪਾਰਲੀਮੈਂਟ ਦੇ ਘਿਰਾਓ ਲਈ ਜੰਤਰ ਮੰਤਰ ਨਵੀਂ ਦਿੱਲੀ ਵਿਖੇ 5 ਫਰਵਰੀ 2026 ਨੂੰ ਪਾਰਲੀਮੈਂਟ ਮਾਰਚ ਵਿੱਚ ਸ਼ਾਮਿਲ ਹੋਣਗੀਆਂ।

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਜੋ ਸਕੂਲ ਟੀਚਰਜ਼ ਆਫ ਇੰਡੀਆ ਨਾਲ ਸਬੰਧਿਤ ਪੰਜਾਬ ਦੀ ਇੱਕੋ ਇੱਕ ਜਥੇਬੰਦੀ ਹੈ ਜੋ ਲਗਾਤਾਰ ਟੈਟ ਦੇ ਮਸਲੇ ਤੇ ਕੋਰਟ ਅਤੇ ਸੜਕਾਂ ਉੱਪਰ ਦੋਵੇੰ ਪਾਸੇ ਸੰਘਰਸ਼ ਕਰ ਰਹੀ ਹੈ । ਸਕੂਲ ਟੀਚਰਜ਼ ਫੈਡਰੇਸ਼ਨ ਵੱਲੋਂ ਸੁਪਰੀਮ ਕੋਰਟ ਵਿੱਚ ਜਿੱਥੇ ਪਟੀਸ਼ਨ ਦਾਇਰ ਕੀਤੀ ਗਈ ਹੈ, ਉੱਥੇ ਪੂਰੇ ਦੇਸ਼ ਦੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਦੇ ਨਾਂ ਟੈਟ ਅਤੇ ਨਵੀਂ ਸਿੱਖਿਆ ਨੀਤੀ 2020 ਦੇ ਖਿਲਾਫ ਮੰਗ ਪੱਤਰ ਭੇਜੇ ਗਏ ਸਨ।

ਜੀਟੀਯੂ ਪੰਜਾਬ (ਵਿਗਿਆਨਿਕ) ਵਲੋਂ ਨਵੀਂ ਸਿੱਖਿਆ ਨੀਤੀ ਦੇ ਵਿਰੋਧ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪਿਛਲੇ ਸਾਲ ਵਿੱਚ ਕਾਨਫਰੰਸ ਕਰਵਾ ਕੇ ਇਸ ਨੀਤੀ ਦੀਆਂ ਗਲਤ ਪਾਲਸੀਆਂ ਨੂੰ ਅਧਿਆਪਕਾਂ ਨੂੰ ਜਾਣੂ ਕਰਵਾਇਆ ਗਿਆ ਸੀ। ਜਥੇਬੰਦੀ ਵੱਲੋਂ ਬਜਟ ਸੈਸ਼ਨ ਦੌਰਾਨ ਦਿੱਤੇ ਸੱਦੇ ਪਾਰਲੀਮੈਂਟ ਮਾਰਚ ਲਈ ਪੰਜਾਬ ਭਰ ਤੋਂ ਸੈਂਕੜੇ ਅਧਿਆਪਕ ਇੱਸ ਧਰਨੇ ਵਿੱਚ ਸ਼ਮੂਲੀਅਤ ਕਰਨਗੇ ।

ਜਿਸ ਲਈ ਪੂਰੀਆਂ ਤਿਆਰੀਆਂ ਕੱਸ ਲਈਆਂ ਗਈਆਂ ਹਨ। ਸੂਬਾ ਵਿੱਤ ਸਕੱਤਰ ਸੋਮ ਸਿੰਘ ਗੁਰਦਾਸਪੁਰ, ਸੀਨੀਅਰ ਮੀਤ ਪ੍ਰਧਾਨ ਪ੍ਰਗਟ ਸਿੰਘ ਜੰਬਰ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਪੱਦ-ਚਿੰਨਾਂ ਤੇ ਚਲਦੀ ਹੋਈ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਬਹੁਤ ਤੇਜ਼ੀ ਨਾਲ ਕਰ ਰਹੀ ਹੈ। ਟੈਟ ਲਈ ਸੁਪਰੀਮ ਕੋਰਟ ਦੇ ਦਿੱਤੇ ਫੈਸਲੇ ਨੇ ਸਮੁੱਚੇ ਭਾਰਤ ਦੇ ਹਜ਼ਾਰਾਂ ਅਧਿਆਪਕਾਂ ਦੇ ਅਧਿਆਪਨ ਕਾਰਜ ਤੇ ਤਲਵਾਰ ਲਟਕਾ ਦਿੱਤੀ ਗਈ ਹੈ ਇਸ ਲਈ ਇਸ ਸਿੱਖਿਆ ਨੀਤੀ ਦਾ ਡੱਟ ਕੇ ਵਿਰੋਧ ਕੀਤਾ ਜਾਵੇ ।

ਇਸ ਮੌਕੇ ਕੰਵਲਜੀਤ ਸੰਗੋਵਾਲ, ਗੁਰਜੀਤ ਸਿੰਘ ਮੋਹਾਲੀ,ਜਤਿੰਦਰ ਸਿੰਘ ਸੋਨੀ, ਗੁਰਪ੍ਰੀਤ ਸਿੰਘ ਸੰਧੂ, ਜਗਤਾਰ ਸਿੰਘ ਖਮਾਣੋ, ਸੁੱਚਾ ਸਿੰਘ ਚਾਹਲ, ਲਾਲ ਚੰਦ, ਬਲਵੀਰ ਸਿੰਘ ਜਰਨੈਲ ਸਿੰਘ ਜੰਡਾਲੀ, ਰਸ਼ਮਿੰਦਰਪਾਲ ਸੋਨੂੰ, ਅਸ਼ਵਨੀ ਕੁਮਾਰ, ਰਮਨ ਮਿੱਤਲ ,ਰਾਕੇਸ਼ ਬੰਟੀ, ਗੁਰਮੀਤ ਸਿੰਘ ਖ਼ਾਲਸਾ, ਰੇਸ਼ਮ ਸਿੰਘ ਅਬੋਹਰ, ਕਪਿਲ ਕਪੂਰ, ਅਸ਼ੋਕ ਕੁਮਾਰ, ਬਲਜਿੰਦਰ ਕੁਮਾਰ,ਗੁਰੇਕ ਸਿੰਘ, ਕਮਲ ਕੁਮਾਰ, ਰਮਨ ਕੁਮਾਰ ਗੁਪਤਾ, ਕਮਲਜੀਤ ਸਿੰਘ ਸ਼ਾਹਕੋਟ, ਅਨੀਸ ਕੁਮਾਰ, ਸੁਖਪਾਲ ਕੌਰ, ਧਰਮਿੰਦਰ ਠਾਕਰੇ ਆਦਿ ਆਗੂ ਸ਼ਾਮਿਲ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।