ਤਿੱਖੀ ਨੋਕ ਝੋਕ ਦੌਰਾਨ ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਨੂੰ ਗ਼ੱਦਾਰ ਕਿਹਾ, ਬਿੱਟੂ ਨੇ ਪਲਟ ਕੇ ਆਖਿਆ ਦੇਸ਼ ਦਾ ਦੁਸ਼ਮਣ 

ਚੰਡੀਗੜ੍ਹ ਨੈਸ਼ਨਲ ਪੰਜਾਬ

ਨਵੀਂ ਦਿੱਲੀ, 4 ਫਰਵਰੀ, ਬੋਲੇ ਪੰਜਾਬ ਬਿਊਰੋ :

ਕਾਂਗਰਸੀ ਸੰਸਦ ਮੈਂਬਰ ਅੱਜ ਸੰਸਦ ਦੇ ਗੇਟ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਜਦੋਂ ਰਵਨੀਤ ਬਿੱਟੂ ਸਾਹਮਣੇ ਤੋਂ ਆਏ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਮੇਰਾ ਗੱਦਾਰ ਦੋਸਤ ਆ ਰਿਹਾ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਹੱਥ ਮਿਲਾਉਣ ਲਈ ਹੱਥ ਵਧਾਇਆ, ਪਰ ਰਵਨੀਤ ਬਿੱਟੂ ਨੇ ਹੱਥ ਨਹੀਂ ਮਿਲਾਇਆ। 

ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਤੁਸੀਂ ਦੇਸ਼ ਦੇ ਹਿੱਤ ਲਈ ਚੰਗਾ ਨਹੀਂ ਕਰ ਰਹੇ। ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਗਰਮਾ-ਗਰਮ ਬਹਿਸ ਹੋਈ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ, “ਚਿੰਤਾ ਨਾ ਕਰੋ, ਮੇਰੇ ਗੱਦਾਰ ਦੋਸਤ, ਤੁਸੀਂ ਵਾਪਸ ਆਓਗੇ।”

ਰਾਹੁਲ ਗਾਂਧੀ: ਹੈਲੋ ਭਰਾ, ਮੇਰੇ ਗੱਦਾਰ ਦੋਸਤ, ਚਿੰਤਾ ਨਾ ਕਰੋ, ਤੁਸੀਂ ਵਾਪਸ ਆਓਗੇ।”

ਰਵਨੀਤ ਬਿੱਟੂ: ਦੇਸ਼ ਦੇ ਦੁਸ਼ਮਣ, ਦੇਸ਼ ਦੇ ਦੁਸ਼ਮਣ।

ਇਸ ਨੋਕ ਝੋਕ ਦੌਰਾਨ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਵੀ ਉੱਥੇ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।