ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਫਰਵਰੀ ,ਬੋਲੇ ਪੰਜਾਬ ਬਿਊਰੋ:
ਮੋਹਾਲੀ ਕਾਰਨੀਵਲ ਵਿਖੇ ਪੰਜਾਬ ਸਖੀ ਸ਼ਕਤੀ ਮੇਲਾ ਜੋ ਕਿ ਬੜੇ ਜ਼ੋਰ ਸੋਰ ਨਾਲ ਚੱਲ ਰਿਹਾ ਹੈ। ਉਸ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਸਖੀ ਮੇਲਾ ਮੇਲੀਆਂ ਨੂੰ ਆਪਣੇ ਮਹਿਬੂਬ ਕਲਾਕਾਰਾਂ ਨਾਲ ਮਿਲਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਡਮ ਸੋਨਮ ਚੌਧਰੀ ਦੀ ਅਗਵਾਈ ਵਿਚ ਨਵੇਂ ਨਵੇਂ ਉਪਰਾਲੇ ਕੀਤੇ ਜ ਰਹੇ ਹਨ। ਸਭਿਆਚਾਰਕ ਮੇਲਿਆਂ ਦੇ ਕੋਆਰਡੀਨੇਟਰ ਪ੍ਰੋ: ਗੁਰਬਖਸ਼ੀਸ ਅਨਟਾਲ ਨੇ ਦੱਸਿਆ ਕਿ 7 ਤਰੀਕ ਨੂੰ ਮੇਲੇ ਦੇ ਵਿਚ ਬੰਬੂਕਾਟ-2 ਫਿਲਮ ਦੀ ਸਮੁੱਚੀ ਟੀਮ ਆਪਣੀ ਹਾਜ਼ਰੀ ਲਗਾਉਣ ਆ ਰਹੀ ਹੈ, ਜੋ ਕਿ 20 ਤਰੀਕ ਨੂੰ ਰਲੀਜ਼ ਹੋਵੇਗੀ। ਇਸ ਫਿਲਮ ਦੇ ਮੁੱਖ ਅਦਾਕਾਰ ਐਮੀ ਵਿਰਕ ਅਤੇ ਬਿਨੂੰ ਢਿੱਲੋਂ ਸਮੇਤ ਹੋਰ ਕਲਾਕਾਰ ਇਸ ਮੇਲੇ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਸ਼ਾਮ ਦੀ ਸਟਾਰ ਨਾਈਟ ਦੇ ਸਟਾਰ ਹੋਣਗੇ ਰਣਜੀਤ ਬਾਵਾ, ਜੋ ਕਿ ਆਪਣੀ ਸੁਰੀਲੀ ਅਵਾਜ਼ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨਗੇ।












