ਸਕੂਲ ਵਿੱਚ “ਐਮੀਨੈਂਟ ਐਕਸਪਰਟ” ਪ੍ਰੋਗਰਾਮ ਤਹਿਤ ਡਾ. ਪਵਨ ਕ੍ਰਿਸ਼ਨ ਨੇ ਵਿਦਿਆਰਥੀਆਂ ਨਾਲ ਕੀਤੀ ਰੂ-ਬ-ਰੂ

ਪੰਜਾਬ

ਰਾਜਪੁਰਾ 8 ਫਰਵਰੀ ,ਬੋਲੇ ਪੰਜਾਬ ਬਿਊਰੋ;

ਸਕੂਲ ਵਿੱਚ “ਐਮੀਨੈਂਟ ਐਕਸਪਰਟ” ਪ੍ਰੋਗਰਾਮ ਤਹਿਤ ਡਾ. ਪਵਨ ਕ੍ਰਿਸ਼ਨ ਪ੍ਰੋਫੈਸਰ ਅਤੇ ਸਾਬਕਾ ਮੁਖੀ ਫਾਰਮਾਸਿਊਟਿਕਲ ਸਾਇੰਸਜ਼ ਐਂਡ ਡਰੱਗ ਰਿਸਰਚ ਵਿਭਾਗ ਅਤੇ ਸਾਬਕਾ ਡੀਨ ਫੈਕਲਟੀ ਆਫ ਮੈਡੀਸਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵਿਸ਼ੇਸ਼ ਅਕਾਦਮਿਕ ਦੌਰਾ ਕੀਤਾ ਗਿਆ।
ਡਾ. ਪਵਨ ਕ੍ਰਿਸ਼ਨ ਨੇ ਵਿਦਿਆਰਥੀਆਂ ਨਾਲ ਉਪਯੋਗੀ ਗੱਲਬਾਤ ਕਰਦਿਆਂ ਸਰੀਰਕ ਸਿਹਤ ਦੀ ਸੰਭਾਲ, ਦਵਾਈਆਂ ਦੀ ਤਿਆਰੀ ਅਤੇ ਮਨੁੱਖੀ ਸਰੀਰ ‘ਤੇ ਦਵਾਈਆਂ ਦੇ ਪ੍ਰਭਾਵ ਬਾਰੇ ਸਰਲ ਤੇ ਵਿਗਿਆਨਕ ਢੰਗ ਨਾਲ ਜਾਣਕਾਰੀ ਦਿੱਤੀ।


ਇਸ ਮੌਕੇ ਪੀ ਐੱਮ ਸ੍ਰੀ ਸਰਕਾਰੀ ਹਾਈ ਸਕੂਲ ਢਕਾਨਸੂ ਕਲਾਂ ਦੇ ਹੈਡਮਾਸਟਰ ਰਾਜੀਵ ਕੁਮਾਰ ਡੀ.ਐੱਸ.ਐੱਮ ਨੇ ਡਾ. ਸਾਹਿਬ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਵਿਗਿਆਨ, ਸਿਹਤ ਅਤੇ ਕਰੀਅਰ ਸੰਬੰਧੀ ਸਹੀ ਦਿਸ਼ਾ ਦਿੰਦੇ ਹਨ। ਅੰਤ ਵਿੱਚ ਵਿਜ਼ਿਟ ਨੂੰ ਵਿਦਿਆਰਥੀਆਂ ਲਈ ਲਾਭਦਾਇਕ ਅਤੇ ਪ੍ਰੇਰਣਾਦਾਇਕ ਦੱਸਿਆ ਗਿਆ। ਇਸ ਮੌਕੇ ਮਨਦੀਪ ਸਿੰਘ, ਮਮਤਾ ਰਾਣੀ ਸਮੇਤ ਸਕੂਲ ਦਾ ਸਟਾਫ ਮੌਜੂਦ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।