12 ਫਰਵਰੀ ਦੀ ਆਮ ਹੜਤਾਲ ਸੰਬੰਧੀ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੀ ਸਾਂਝੀ ਮੀਟਿੰਗ ਹੋਈ

ਪੰਜਾਬ


ਰੂਪਨਗਰ 8 ਫਰਵਰੀ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);

ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਰੂਪਨਗਰ ਅਤੇ ਟਰੇਡ ਯੂਨੀਅਨਾਂ ,ਮਜ਼ਦੂਰ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਕਾਮਰੇਡ ਪਵਨ ਕੁਮਾਰ ਸਰਪੰਚ ਚੱਕ ਕਰਮਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ 12 ਫਰਵਰੀ ਨੂੰ ਭਾਰਤ ਦੀਆਂ ਟਰੇਡ ਯੂਨੀਅਨਾਂ ਵੱਲੋਂ ਮਜ਼ਦੂਰ, ਮੁਲਾਜ਼ਮ,ਕਿਸਾਨ ਵਿਰੋਧੀ ਫੈਸਲਿਆਂ ਖਿਲਾਫ ਮੁਕੰਮਲ ਹੜਤਾਲ ਕੀਤੀ ਜਾ ਰਹੀ ਹੈ ਜਿਸ ਨੂੰ ਕਾਮਯਾਬ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਭਾਰਤ ਡੱਟ ਕੇ ਹਮਾਇਤ ਕਰ ਰਿਹਾ ਹੈ। ਹੜਤਾਲ ਦੀਆਂ ਪ੍ਰਮੁੱਖ ਮੰਗਾਂ ਵਿੱਚ ਚਾਰ ਲੇਬਰ ਕੋਡ ਰੱਦ ਕਰਕੇ ਮਜ਼ਦੂਰ ਪੱਖੀ ਕਾਨੂੰਨ ਲਾਗੂ ਕੀਤੇ ਜਾਣ,ਨਿੱਜੀਕਰਨ ਬੰਦ ਕੀਤਾ ਜਾਵੇ, ਅਮਰੀਕਾ ਨਾਲ ਕੀਤਾ ਗਿਆ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ,ਘੱਟੋ ਘੱਟ ਉਜਰਤ 26 ਹਜਾਰ ਰੁਪਏ ਦਿੱਤੀ ਜਾਵੇ,ਘੱਟੋ ਘੱਟ ਪੈਨਸ਼ਨ ਸਭ ਲਈ 10 ਹਜਾਰ ਰੁਪਏ ਕੀਤੀ ਜਾਵੇ,ਵੀਬੀ ਜੀ ਰਾਮ ਜੀ ਰੱਦ ਕਰਕੇ ਮਗਨਰੇਗਾ ਨੂੰ ਲਾਗੂ ਕੀਤਾ ਜਾਵੇ,ਕਿਸਾਨਾਂ ਮਜਦੂਰਾਂ ਦੇ ਕਰਜੇ ਮਾਫ ਕੀਤੇ ਜਾਣ,ਸਾਰੀਆਂ ਫਸਲਾਂ ਤੇ ਐਮਐਸਪੀ ਦਿੱਤਾ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਖਾਲੀ ਅਸਾਮੀਆਂ ਤੇ ਪੱਕੀ ਭਰਤੀ ਕੀਤੀ ਜਾਵੇ ਆਦਿ ਹਨ।ਫੈਸਲਾ ਹੋਇਆ ਕਿ 8 ਫਰਵਰੀ ਜਾਣੀ ਐਤਵਾਰ ਨੂੰ ਸਬ ਡਿਵੀਜ਼ਨ ਪੱਧਰ ਤੇ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਅਤੇ ਹੋਰ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕੀਤੀ ਜਾਵੇਗੀ। ਨੰਗਲ ਵਿਖੇ ਮੀਟਿੰਗ ਕਰਵਾਉਣ ਦੀ ਜਿੰਮੇਵਾਰੀ ਕਾਮਰੇਡ ਦਵਿੰਦਰ ਨੰਗਲੀ,ਅਨੰਦਪੁਰ ਸਾਹਿਬ ਵਿਖੇ ਕਾਮਰੇਡ ਗੁਰਨਾਮ ਸਿੰਘ ਔਲਖ, ਰੂਪਨਗਰ ਵਿਖੇ ਕਾਮਰੇਡ ਗੁਰਦੇਵ ਸਿੰਘ ਬਾਗੀ, ਚਮਕੌਰ ਸਾਹਿਬ ਵਿਖੇ ਬਲਵਿੰਦਰ ਸਿੰਘ ,ਮੋਰਿੰਡਾ ਵਿਖੇ ਸਾਥੀ ਪ੍ਰਤਾਪ ਸਿੰਘ ਰਾਣਾ ਦੀ ਲਾਈ ਗਈ। ਮੀਟਿੰਗ ਵਿੱਚ ਹੜਤਾਲ ਦੇ ਪ੍ਰੋਗਰਾਮ ਤੈਅ ਕਰਕੇ ਇਹਨਾਂ ਨੂੰ ਕਾਮਯਾਬ ਕਰਨ ਲਈ ਆਮ ਲੋਕਾਂ ਨਾਲ ਸੰਪਰਕ ਕਰਨ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਗਈ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰਕੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਲੋਕਾਂ ਨੂੰ ਲੜਨ ਲਈ ਤਿਆਰ ਕੀਤਾ ਜਾ ਸਕੇ ਅਤੇ ਲੋਕ ਮਾਰੂ ਫੈਸਲਿਆਂ ਨੂੰ ਉਲਟਾਇਆ ਜਾ ਸਕੇ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਬਠਿੰਡਾ ਅਤੇ ਸੰਗਰੂਰ ਵਿਖੇ ਜਮਹੂਰੀ ਹੱਕਾਂ ਲਈ ਲੜ ਰਹੇ ਲੋਕਾਂ ਤੇ ਢਾਹੇ ਗਏ ਅੰਨ੍ਹੇ ਤਸ਼ੱਦਦ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਲੋਕਾਂ ਤੇ ਜਬਰ ਤੁਰੰਤ ਬੰਦ ਕੀਤਾ ਜਾਵੇ ਅਤੇ ਜਮਹੂਰੀ ਜਥੇਬੰਦੀਆਂ ਦੀਆਂ ਮੰਗਾਂ ਤੁਰੰਤ ਮੰਨ ਕੇ ਲਾਗੂ ਕੀਤੀਆਂ ਜਾਣ ਨਹੀਂ ਤਾਂ ਪੂਰੇ ਪੰਜਾਬ ਅੰਦਰ ਸਰਕਾਰ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।
ਕਾਮਰੇਡ ਗੁਰਦੇਵ ਸਿੰਘ ਬਾਗੀ, ਕਾਮਰੇਡ ਦਲੀਪ ਸਿੰਘ ਘਨੋਲਾ, ਕਾਮਰੇਡ ਦਵਿੰਦਰ ਨੰਗਲੀ,ਕਾਮਰੇਡ ਗੁਰਨਾਮ ਸਿੰਘ ਔਲਖ,ਸ਼ਮਸ਼ੇਰ ਸਿੰਘ ਹਵੇਲੀ,ਕਸ਼ਮੀਰ ਚੰਦ ਬਟਾਰਲਾ, ਜਗਤਾਰ ਸਿੰਘ ਲੌਦੀ ਮਾਜਰਾ,ਪ੍ਰਤਾਪ ਰਾਣਾ ਰੰਗੀਲਪੁਰ, ਭਜਨ ਸਿੰਘ ਕੁੰਮਾ ਮਾਸ਼ਕੀ, ਬਲਵਿੰਦਰ ਸਿੰਘ ਚਮਕੌਰ ਸਾਹਿਬ,ਕਾਮਰੇਡ ਗੁਰਬਚਨ ਸਿੰਘ ਮਿੱਠੂ,ਅਸ਼ੋਕ ਕੁਮਾਰ ਤਰਕਸ਼ੀਲ ਆਗੂ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।