ਹਲਕਾ ਫਤਿਹਗੜ੍ਹ ਸਾਹਿਬ ਵਿਖੇ ਵੱਖੋ ਵੱਖਰੇ ਸਕੂਲਾਂ ਵਿੱਚ ਮਾਪੇ ਵਰਕਸਾਪ 2.0 ਕਰਵਾਈ ਗਈ

ਪੰਜਾਬ

ਫਤਿਹਗੜ੍ਹ ਸਾਹਿਬ 8 ਫਰਵਰੀ ,ਬੋਲੇ ਪੰਜਾਬ ਬਿਊਰੋ;

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਾਰੇ ਸਕੂਲਾਂ ਵਿੱਚ ਮਾਪੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਓਐਸਡੀ ਗੁਲਸ਼ਨ ਛਾਬੜਾ ,ਉਪ ਜਿਲ੍ਹਾ ਸਿੱਖਿਆ ਅਫਸਰ ਦੀਦਾਰ ਸਿੰਘ ਮਾਂਗਟ ਅਤੇ ਸਟੇਟ ਅਵਾਰਡੀ ਨੌਰੰਗ ਸਿੰਘ ਨੇ ਬਡਾਲੀ ਆਲਾ ਸਿੰਘ, ਕੋਟਲਾ ਬਜਵਾੜਾ, ਚੁੰਨੀ ਕਲਾ, ਬਲਾੜੀ ਕਲਾ ਈਸਰਹੇਲ ਆਦਿ ਸਕੂਲਾ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ 1ਇਸ ਮੌਕੇ ਤੇ ਗੁਲਸ਼ਨ ਛਾਬੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਦਿਨ ਰਾਤ ਕੰਮ ਕਰ ਰਹੀ ਹੈ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੋਰ ਮੱਲਾ ਮਾਰ ਸਕਣ 1 ਉਹਨਾਂ ਨੇ ਕਿਹਾ ਕਿ ਮਾਪੇ ਵਰਕਸ਼ਾਪ ਦਾ ਨਾਅਰਾ ‘ਪ੍ਰੀਖਿਆ ਦੀ ਤਿਆਰੀ ਸਾਂਝੀ ਜਿੰਮੇਵਾਰੀ’ ਤਹਿਤ ਵਿਦਿਆਰਥੀ ਨੂੰ ਪ੍ਰੀਖਿਆ ਤੇ ਜ਼ਿੰਦਗੀ ਵਿੱਚ ਕਾਮਯਾਬ ਕਰਨ ਵਿੱਚ ਮਾਪਿਆਂ ਅਤੇ ਅਧਿਆਪਕਾਂ ਦੀ ਅਹਿਮ ਜਿੰਮੇਵਾਰੀ ਹੈ ਵਿਦਿਆਰਥੀ ਸਕੂਲ ਵਿੱਚ ਜੋ ਵੀ ਸਿੱਖਦੇ ਹਨ ਉਹ ਮਾਪਿਆਂ ਦੀ ਮਦਦ ਨਾਲ ਘਰ ਜਾ ਕੇ ਉਸ ਨੂੰ ਜਰੂਰ ਦਹਰਾਉਣ ਜਿਸ ਨਾਲ ਉਹਨਾਂ ਨੂੰ ਬਹੁਤ ਸਾਰਾ ਲਾਭ ਹੋਵੇਗਾ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਬੱਚਿਆਂ ਨੂੰ ਉਸਾਰੂ ਵਿਦਿਅਕ ਮਾਹੌਲ ਦੇਣ ਲਈ ਸਕੂਲਾਂ ਦੇ ਢਾਂਚੇ ਵਿੱਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ ਅਤੇ ਇਹ ਉਪਰਾਲੇ ਲਗਾਤਾਰ ਜਾਰੀ ਰਹਿਣਗੇ I ਇਸ ਮੌਕੇ ਤੇ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪ੍ਰੇਰਣਾ ਅਤੇ ਦੂਰ ਅਦੇਂਸੀ ਸੋਚ ਸਦਕਾ ਪਹਿਲੀ ਵਾਰ ਪ੍ਰੀਖਿਆ ਦੀ ਤਿਆਰੀ ਲਈ ਮਾਪੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਬੱਚੇ ਦੀ ਪ੍ਰੀਖਿਆ ਦੀ ਤਿਆਰੀ,ਸਿਹਤ , ਅਨੁਸ਼ਾਸਨ , ਦਾਖਲੇ ਸੰਬੰਧੀ ਅਤੇ ਨਸ਼ੇ ਵਿਰੁੱਧ ਚਰਚਾ ਕੀਤੀ ਗਈ ਹੈ | ਉਹਨਾਂ ਦੱਸਿਆ ਕਿ ਬੱਚੇ ਦੀਆਂ ਕਮਜ਼ੋਰੀਆਂ ਅਤੇ ਮਜਬੂਤ ਪੱਖਾਂ ਨੂੰ ਪਛਾਣ ਕੇ ਭਵਿੱਖ ਦੀ ਰਣਨੀਤੀ ਬਣਾਈ ਜਾਂਦੀ ਹੈ ਤਾਂ ਕਿ ਵਿਦਿਆਰਥੀਆਂ ਵਿੱਚ ਹੋਰ ਸੁਧਾਰ ਹੋ ਸਕੇ ਇਸ ਮੌਕੇ ਉਹਨਾ ਨੇ ਕਿਹਾ ਕਿ ਇਸ ਮਾਪੇ ਵਰਕਸ਼ਾਪ ਵਿੱਚ ਸਕੂਲਾਂ ਵਿੱਚ ਮਾਪਿਆਂ ਨੂੰ ਜੋ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਮਾਪੇ ਉਸਦਾ ਪ੍ਰਯੋਗ ਘਰ ਵਿੱਚ ਕਰਨ ਤਾਂ ਜੋ ਉਹਨਾਂ ਦੇ ਬੱਚੇ ਹੋਰ ਕਾਮਯਾਬ ਹੋ ਸਕਣ ਉਹਨਾਂ ਨੇ ਪ੍ਰੀਖਿਆ ਦੇ ਦਿਨਾਂ ਵਿੱਚ ਬੱਚਿਆਂ ਨੂੰ ਟੀਵੀ ਅਤੇ ਮੋਬਾਇਲ ਤੋਂ ਦੂਰ ਰੱਖਣਾ ਲਈ ਪ੍ਰੇਰਤ ਕੀਤਾ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਪਿਆਰ ਨਾਲ ਸਮਝਾ ਕੇ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਵੇ ।ਇਸ ਮੌਕੇ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਦੀਦਾਰ ਸਿੰਘ ਮਾਂਗਟ ਨੇ ਕਿਹਾ ਕਿ ਮਾਪਿਆਂ ਤੇ ਅਧਿਆਪਕਾਂ ਵਿੱਚ ਆਪਸ ਵਿੱਚ ਤਾਲਮੇਲ ਵਧਾਉਣ ਦੀ ਬਹੁਤ ਲੋੜ ਹੈ ਇਸ ਮੌਕੇ ਤੇ ਉਹਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਦਾਖਲਾ ਮੁਹਿਮ 2026 ਤਹਿਤ ਆਪਣੇ ਘਰ ਦੇ ਆਸ ਪਾਸ ਸਾਰੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਉਣ ਲਈ ਪ੍ਰੇਰਿਤ ਕੀਤਾ ਜਾਵੇ 1ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਕਰਵਾਈ ਗਈ ਇਸ ਮਾਪੇ ਵਰਕਸ਼ਾਪ 2.0 ਦੇ ਸਾਰਥਕ ਨਤੀਜੇ ਨਿਕਲਣਗੇ 1ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਮਨ ਮੱਟੂ ਪ੍ਰਿੰਸੀਪਲ ਬੱਬਲੀ ਰਾਣੀ ,ਪ੍ਰਿੰਸੀਪਲ ਮੀਨਾ ਗੁਪਤਾ ,ਮਨਪ੍ਰੀਤ ਕੌਰ ਅਮਰਵੀਰ ਵਰਮਾ, ਸੁਖਬੀਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ |

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।