ਸਰਬੱਤ ਦੇ ਭਲੇ ਲਈ ਆਯੂਰਵੈਦਿਕ ਕੈਂਪ ਲਗਾਇਆ

ਪੰਜਾਬ


ਰੋਪੜ 12, ਫਰਵਰੀ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ)

ਨੌਂ ਲੱਖਾ ਬਾਗ਼ ਆਯੂਰਵੈਦਿਕ ਦਵਾਖਾਨਾ ਚਮਕੌਰ ਸਾਹਿਬ ਵਲੋਂ ਤੇ ਸ਼੍ਰੌਮਣੀ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ 110 ਵਾਂ ਫ੍ਰੀ ਆਯੂਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ।ਇਹ ਕੈਂਪ ਪਿੰਡ ਰਸੀਦ ਪੁਰ ਦੇ ਵਿੱਚ ਸਤਿਕਾਰਯੋਗ ਬਾਬਾ ਜੀ ਅਮਰਜੀਤ ਸਿੰਘ ਜੀ ਚੱਕਰਵਰਤੀ ਸਲਾਹ ਪੁਰ ਵਲੋਂ 35 ਵੇਂ ਸਾਲਨਾ ਧਾਰਮਿਕ ਸਮਾਗਮ ਦੀ ਸਮਾਪਤੀ ਸਮਾਰੋਹ ਵੇਲੇ ਲਗਾਇਆ ਗਿਆ। 70 ਮਰੀਜ਼ਾਂ ਨੂੰ ਚੈੱਕ ਅੱਪ ਕਰਕੇ ਉਪਵੈਦ ਗਿਆਨੀ ਸਤਨਾਮ ਸਿੰਘ ਚਮਕੌਰ ਸਾਹਿਬ ਵਲੋਂ ਫ੍ਰੀ ਆਯੂਰਵੈਦਿਕ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਚਮਕੌਰ ਸਾਹਿਬ ਜੀ ਵਲੋਂ ਕੀਤਾ ਗਿਆ। ਉਨ੍ਹਾਂ ਨੇ ਇਸ ਕਾਰਜ ਦੀ ਸ਼ਾਲਾਘਾ ਕੀਤੀ ਤੇ ਕਿਹਾ ਅਜਿਹੇ ਆਯੂਰਵੈਦਿਕ ਮੈਡੀਕਲ ਕੈਂਪਾਂ ਦੀ ਸਮਾਜ ਨੂੰ ਬਹੁਤ ਜ਼ਿਆਦਾ ਲੋੜੀਂਦੇ ਹਨ। ਉਪਰੋਕਤ ਸੁਸਾਇਟੀ ਦੇ ਮੀਤ ਸਕੱਤਰ ਗੁਰਨਾਮ ਸਿੰਘ ਖਾਲਸਾ ਕੀੜੀ ਅਫਗਾਨਾ,ਸਬਾਕਾ ਸਰਪੰਚ ਰਾਜਿੰਦਰ ਸਿੰਘ ਰਸੀਦ ਪੁਰ, ਉਪਰੋਕਤ ਸੁਸਾਇਟੀ ਦੇ ਸਿਹਤ ਸੰਭਾਲ ਤੇ ਵਾਤਾਵਰਣ ਸੰਭਾਲ ਵਿੰਗ ਦੇ ਮੁਖੀ ਡਾਕਟਰ ਰਾਜਪਾਲ ਸਿੰਘ ਚੌਧਰੀ, ਪਰਮਜੀਤ ਸਿੰਘ ਬੱਬੂ ਰਸੀਦ ਪੁਰ ਮੰਡ, ਕੁਲਵਿੰਦਰ ਸਿੰਘ ਕਿੰਦਾ ਵਜੀਦਪੁਰ,ਹਰੀ ਰਸੀਦ ਪੁਰ, ਪ੍ਰਧਾਨ ਮੱਖਣ ਸਿੰਘ ਰਸੀਦ ਪੁਰ, ਸ਼੍ਰੌਮਣੀ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ ਪੰਜਾਬ ਦੇ ਜ਼ਿਲ੍ਹਾ ਇਨਚਾਰਜ ਲੁਧਿਆਣਾ ਸਰਦਾਰ ਗੁਰਮੀਤ ਸਿੰਘ ਬਿਲੋ, ਗਿਆਨੀ ਮੱਖਣ ਸਿੰਘ ਮੱਕੋਵਾਲ, ਜਗਦੀਸ਼ ਸਿੰਘ ਐਲ ਆਈ ਸੀ ਏਜੰਟ ਰਸੀਦ ਪੁਰ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।