ਚੰਡੀਗੜ੍ਹ 12 ਫਰਵਰੀ ,ਬੋਲੇ ਪੰਜਾਬ ਬਿਊਰੋ;
ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਵੱਲੋਂ 12 ਫਰਵਰੀ ਦੀ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਕੀਤੀ ਜਾ ਰਹੀ ਦੇਸ ਵਿਆਪੀ ਹੜਤਾਲ ਨੂੰ ਲੈ ਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਫੁੰਮਣ ਸਿੰਘ ਕਾਠਗੜ, ਬਲਰਾਜ ਸਿੰਘ ਮੌੜ, ਦਰਸ਼ਨ ਚੀਮਾਂ,ਲਖਵਿੰਦਰ ਖਾਨਪੁਰ,ਕਿਸ਼ੋਰ ਚੰਦ ਗਾਜ,ਕੈਸ਼ੀਅਰ ਬਲਜਿੰਦਰ ਸਿੰਘ, ਨੇ ਕਿਹਾ ਕਿ 12 ਫਰਵਰੀ ਨੂੰ ਪੰਜਾਬ ਦੇ ਸਮੁੱਚੇ ਜ਼ਿਲਿਆਂ ਵਿੱਚ ਫੀਲਡ ਮੁਲਾਜ਼ਮ ਵੱਡੀ ਗਿਣਤੀ ਵਿੱਚ ਸਾਮਲ ਹੋਣਗੇ। ਕਿਉਂਕਿ ਕੇਂਦਰ ਸਰਕਾਰ ਵੱਲੋਂ ਕਿਰਤੀ ਵਿਰੋਧੀ ਨੀਤੀਆਂ ਲਗਾਤਾਰ ਲਿਆਂਦੀਆਂ ਜਾ ਰਹੀਆਂ ਹਨ ਅਤੇ ਰਾਜ ਸਰਕਾਰਾਂ ਕੇਂਦਰ ਦੇ ਪੈਰ ਵਿੱਚ ਪੈਰ ਧਰ ਕੇ ਮੁਲਾਜ਼ਮਾਂ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਕੁਰਬਾਨੀਆਂ ਦੇ ਕੇ ਹਾਸਿਲ ਕੀਤੇ ਹੱਕਾਂ ਨੂੰ ਮੁੜ ਤੋਂ ਖੋਹਣ ਦੇ ਕੋਝੇ ਯਤਨ ਕਰ ਰਹੀਆਂ ਹਨ। ਇਸ ਲਈ ਇਸ ਹੜਤਾਲ ਦਾ ਮਹੱਤਵ ਕਿਰਤੀਆਂ ਲਈ ਸਭ ਤੋਂ ਵੱਧ ਹੈ। ਆਊਟਸੋਰਸ ਡੇਲੀਵੇਜ ਠੇਕਾ ਦਾ ਅਧਾਰਿਤ ਮਹਿਕਮਿਆਂ ਵਿੱਚ ਭਰਤੀ ਕੀਤੀ ਜਾ ਰਹੀ ਹੈ,ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ, ਮਹਿਕਮਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ,ਜਲ ਸਪਲਾਈਆਂ ਦਾ ਪੰਚਾਇਤੀ ਕਰਨ ਕੀਤਾ ਜਾ ਰਿਹਾ ਹੈ।,ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ, ਬਿਜਲੀ ਸੋਧ ਬਿੱਲ 2025, ਜੀ ਰਾਮ ਜੀ ਬਿੱਲ, 29 ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਚਾਰ ਕਿਰਤ ਕੋਡਾਂ ਨੂੰ ਲੈ ਕੇ ਆਉਣਾ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ 16% ਡੀਏ ਘੱਟ ਦਿੱਤਾ ਜਾ ਰਿਹਾ, ਪੈਨਸ਼ਨਰਾਂ ਉੱਪਰ 2.59 ਦਾ ਗੁਣਾਹਕ ਲਾਗੂ ਨਹੀਂ ਕੀਤਾ ਜਾ ਰਿਹਾ, 200 ਰੁਪਏ ਜਜੀਆ ਟੈਕਸ ਦੇ ਨਾਂ ਦੇ ਉੱਤੇ ਹਰ ਮਹੀਨੇ ਕੱਟਿਆ ਜਾ ਰਿਹਾ, ਸਰਕਾਰ ਇਹ ਟੈਕਸ ਕੰਟਰੈਕਟ ਵਾਲੇ ਕਾਮਿਆਂ ਤੇ ਵੀ ਲਾਉਣ ਦੇ ਯਤਨ ਕਰ ਰਹੀ ਹੈ, ਡੀਏ ਦਾ ਬਕਾਇਆ ਨਹੀਂ ਦੇ ਰਹੀ। ਜਿਸ ਕਾਰਨ ਸਮੁੱਚੇ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਇਸ ਲਈ ਮੁਲਾਜ਼ਮ ਵੱਡੇ ਗਿਣਤੀ ਵਿੱਚ ਹੜਤਾਲ ਵਿੱਚ ਸ਼ਾਮਿਲ ਹੋਣਗੇ।












