ਕੇਂਦਰੀ ਟਰੇਡ ਯੂਨੀਅਨ ਦੇ ਸੱਦੇ ਤੇ ਮਿਸਤਰੀਆਂ ਮਜ਼ਦੂਰਾਂ ਨੇ ਕੀਤਾਂ ਰੋਸ਼ ਪ੍ਰਦਰਸ਼ਨ

ਪੰਜਾਬ


ਸ਼੍ਰੀ ਚਮਕੌਰ ਸਾਹਿਬ,12 ਫਰਵਰੀ,ਬੋਲੇ ਪੰਜਾਬ ਬਿਊਰੋ;

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਚਾਰ ਲੇਬਰ ਕੋਡਾ ਵਿਰੁੱਧ ਭਾਰਤ ਸਮੇਤ ਪੰਜਾਬ ਦੀਆਂ ਮਜ਼ਦੂਰ ਯੂਨੀਅਨ ਦੇ ਸੱਦੇ ਤੇ ਕੀਤੀ ਗਈ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿੱਚ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸੰਬੰਧਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਸਿਮਰੂ ਦੀ ਪ੍ਰਧਾਨਗੀ ਹੇਠ ਲੇਬਰ ਚੌਂਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਮਿਸਤਰੀ ਮੋਨਮੋਹਨ ਸਿੰਘ ਕਾਲਾ ਨੇ ਦੱਸਿਆ ਕਿ ਮਿਸਤਰੀਆਂ ਮਜ਼ਦੂਰਾਂ, ਕਿਸਾਨਾ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਤਵਿੰਦਰ ਸਿੰਘ , ਮਲਾਗਰ ਸਿੰਘ, ਕਿਰਤੀ ਕਿਸਾਨ ਮੋਰਚੇ ਦੇ ਬਲਾਕ ਪ੍ਰਧਾਨ ਫੋਜ਼ੀ ਹਰਜੀਤ ਸਿੰਘ ਸੈਦਪੁਰਾ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਹਿਤਾਂ ਦੀ ਖਾਤਰ 90% ਭਾਰਤ ਦੇ ਮਜ਼ਦੂਰਾਂ, ਕਿਸਾਨਾਂ, ਛੋਟੇ ਦੁਕਾਨਦਾਰਾਂ , ਹੱਕਾਂ ਨੂੰ ਕੁਚਲ ਕੇ ਸਰਮਾਏਦਾਰਾਂ ਦੇ ਮੁਨਾਫਿਆਂ ਦੀ ਭੇਟ ਚੜਾਉਣ ਲਈ ਉਹਨਾਂ ਦੇ ਹੱਕ ਲਈ ਕਾਨੂੰਨ ਬਣਾਏ ਜਾ ਰਹੇ ਹਨ। ਇਹਨਾਂ ਕਿਹਾ ਕਿ ਜਿੱਥੇ ਭਾਰਤ ਅਤੇ ਸੰਸਾਰ ਦੀ ਮਜ਼ਦੂਰ ਜਮਾਤ ਵੱਲੋਂ ਅੱਠ ਘੰਟੇ ਦੀ ਦਿਹਾੜੀ, ਘੱਟੋ ਘੱਟ ਉਜਰਤਾਂ, ਜਥੇਬੰਦ ਹੋਣ ਦੇ ਕਾਨੂੰਨੀ ਹੱਕ ਹਾਸਲ ਕੀਤੇ ਸਨ ।ਉਥੇ ਹੀ ਭਾਰਤ ਦੀ ਸਰਕਾਰ ਵੱਲੋਂ ਨਵੇਂ ਕੋਡ ਜੋ 37 ਕਾਨੂੰਨਾਂ ਨੂੰ ਭੰਗ ਕਰਕੇ ਬਣਾਏ ਗਏ ਹਨ ਇਹਨਾਂ ਕਾਨੂੰਨਾਂ ਨਾਲ ਕਾਰਪੋਰੇਟਰਾਂ ਨੂੰ ਮਜ਼ਦੂਰਾਂ ਦੀ ਹੋਰ ਲੁੱਟ ਕਰਨ ਦੇ ਕਨੂੰਨੀ ਅਧਿਕਾਰ ਪ੍ਰਾਪਤ ਹੋ ਜਾਣਗੇ। ਇਸੇ ਤਰ੍ਹਾਂ ਬਿਜਲੀ ਕਾਨੂੰਨ 2025, ਬੀਜ ਕਾਨੂੰਨ ,ਸ੍ਰੀ ਰਾਮ ਜੀ ਮਨਰੇਗਾ ਸਮੇਤ ਅਮਰੀਕਾ ਨਾਲ ਖੇਤੀ ਖੇਤਰ ਸਬੰਧੀ ਕੀਤੇ ਸਮਝੌਤੇ ਵੀ ਭਾਰਤ ਦੇ ਲੋਕਾਂ ਦੇ ਵਿਰੁੱਧ ਭੁਗਤਦੇ ਹਨ। ਇਹਨਾਂ ਸਮੁੱਚੇ ਮਜ਼ਦੂਰਾਂ ਨੂੰ ਇਹਨਾਂ ਕਾਨੂੰਨਾਂ ਵਿਰੁੱਧ ਜਥੇਬੰਦ ਹੋਕੇ ਸੰਘਰਸ਼ ਦੇ ਪਿੜ ਮੰਨਣ ਦੀ ਅਪੀਲ ਕੀਤੀ। ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਚਾਰ ਲੇਬਰ ਕੋਡਾ ਨੂੰ ਲਾਗੂ ਨਾ ਕੀਤਾ ਜਾਵੇ। ਮਿਸਤਰੀਆਂ ,ਮਜ਼ਦੂਰਾਂ ਵੱਲੋਂ ਲੇਬਰ ਚੌਂਕ ਤੋਂ ਲੈ ਕੇ ਘੋੜਾ ਚੌਂਕ ਤੱਕ ਰੋਸ਼ ਮੁਜਾਹਰਾ ਕੀਤਾ ਗਿਆ। ਇਸ ਮੌਕੇ ਦਲਵੀਰ ਸਿੰਘ ਸੈਦਪੁਰਾ, ਸੁਖਜਿੰਦਰ ਸਿੰਘ, ਗੁਲਾਬ ਚੰਦ ਚੌਹਾਨ ,ਹਰਮੇਸ਼ ਕੁਮਾਰ ਕਾਕਾ, ਗੁਰਮੇਲ ਸਿੰਘ, ਉਂਕਾਰ ਸਿੰਘ, ਤਰਲੋਚਨ ਸਿੰਘ, ਜਗਮੀਤ ਸਿੰਘ, ਜਸਵੀਰ ਧਾਲੀਵਾਲ , ਅਜੈਬ ਸਿੰਘ ਸਮਾਣਾ, ਦਲਜੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।