ਕੌਮੀ ਮੰਜਿਲ ਖ਼ਾਲਿਸਤਾਨ ਕਾਇਮ ਕਰਦੇ ਹੋਏ ‘ਸਰਬੱਤ ਦੇ ਭਲੇ’ ਦੇ ਮਨੁੱਖਤਾ ਪੱਖੀ ਮਿਸਨ ਨੂੰ ਮੁੱਖ ਰੱਖਿਆ ਜਾਵੇਗਾ : ਮਾਨ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 12 ਫਰਵਰੀ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਂ ਜਨਮ ਦਿਹਾੜੇ ਨੂੰ ਸਮਰਪਿਤ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਭਰਵੇ ਵਿਸਾਲ ਇਕੱਠ ਨੂੰ ਸੁਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਵੱਲੋ ਸਮੁੱਚੀ ਮਨੁੱਖਤਾ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸੰਤ ਜੀ ਨੇ ਜਿਸ ਕੌਮੀ ਮਿਸਨ ਦੀ ਪ੍ਰਾਪਤੀ ਲਈ ਲੰਮਾਂ ਸਮਾਂ ਸੰਘਰਸ਼ ਕਰਦੇ ਹੋਏ ਮਹਾਨ ਸ਼ਹਾਦਤ ਦਿੱਤੀ, ਉਸਦਾ ਮਕਸਦ ਬਿਨ੍ਹਾਂ ਕਿਸੇ ਭੇਦਭਾਵ ਦੇ ਸਮੁੱਚੀ ਮਨੁੱਖਤਾ ਦੀ ਬਰਾਬਰਤਾ ਦੇ ਆਧਾਰ ਤੇ ਅਜਿਹਾ ਖ਼ਾਲਸਾ ਰਾਜ ਕਾਇਮ ਕਰਨਾ ਹੈ ਜਿਸ ਵਿਚ ਸਭਨਾਂ ਨਿਵਾਸੀਆਂ ਨੂੰ ਬਰਾਬਰਤਾ ਦੇ ਹੱਕ ਅਧਿਕਾਰ ਪ੍ਰਦਾਨ ਹੋਣਗੇ ਅਤੇ ਇਹ ਖ਼ਾਲਸਾ ਰਾਜ ਮਾਨਸਿ ਕੀ ਜਾਤਿ ਸਭੈ ਏਕੋ ਪਹਿਚਾਨਬੋ ਵਾਲੀ ਸਰਬੱਤ ਦੇ ਭਲੇ ਵਾਲੀ ਸੋਚ ਤੇ ਹੋਵੇਗਾ। ਕਿਸੇ ਵੀ ਨਾਗਰਿਕ, ਕੌਮ, ਧਰਮ, ਫਿਰਕੇ, ਕਬੀਲੇ ਵਿਚ ਕਿਸੇ ਤਰ੍ਹਾਂ ਦਾ ਵੀ ਕੋਈ ਵਿਤਕਰਾ, ਬੇਇਨਸਾਫ਼ੀ ਹੋਣ ਦੀ ਕੋਈ ਗੁਜਾਇਸ ਹੀ ਨਹੀ ਹੋਵੇਗੀ । ਅਸਲੀਅਤ ਵਿਚ ਭਗਤ ਰਵੀਦਾਸ ਜੀ ਵੱਲੋ ਆਪਣੇ ਮੁਖਾਰਬਿੰਦ ਤੋਂ ‘ਹਲੀਮੀ ਰਾਜ’ ਸੰਬੰਧੀ ਦਿੱਤੀ ਗਈ ਅਗਵਾਈ ਦੀ ਦਿਸ਼ਾ ਨਿਰਦੇਸ ਵਿਚ ਹੀ ਕਾਇਮ ਹੋਵੇਗਾ । ਮੰਨੂਸਮ੍ਰਿਤੀ ਦੀ ਜੋ ਪੱਖਪਾਤੀ ਮੌਜੂਦਾ ਹੁਕਮਰਾਨਾਂ ਦੀ ਸੋਚ ਅਧੀਨ ਵੰਡੀਆ ਪਾ ਕੇ, ਨਫਰਤ ਪੈਦਾ ਕਰਕੇ ਪਾੜੋ ਅਤੇ ਰਾਜ ਕਰੋ ਦੀ ਸੋਚ ਅਧੀਨ ਹਕੂਮਤ ਚਲਾਈ ਜਾ ਰਹੀ ਹੈ, ਇਸਦਾ ਖਾਤਮਾ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇ ਦੇ ਅਨੁਕੂਲ ਹੀ ਇਕ ਅੱਖ ਨਾਲ ਦੇਖਣ ਵਾਲਾ ਫਖ਼ਰ ਵਾਲਾ ਰਾਜ ਪ੍ਰਬੰਧ ਕਾਇਮ ਹੋਵੇਗਾ । ਸਭਨਾਂ ਨੂੰ ਸਹੀ ਸਮੇ ਤੇ ਇਨਸਾਫ ਪ੍ਰਾਪਤ ਹੋਵੇਗਾ । ਸਭਨਾਂ ਦੀ ਕੀਮਤੀ ਜਿੰਦਗੀ ਨੂੰ ਸੁਰੱਖਿਅਤ ਕਰਨਾ ਹਕੂਮਤ ਦੀ ਜਿੰਮੇਵਾਰੀ ਹੋਵੇਗੀ । ਸਿਹਤ, ਵਿਦਿਆ, ਰੁਜਗਾਰ ਅਤੇ ਹੋਰ ਜਨਤਾ ਲਈ ਵਿਕਾਸ ਦੇ ਕੰਮਾਂ ਨੂੰ ਮੁੱਖ ਤੌਰ ਤੇ ਪਹਿਲ ਦਿੱਤੀ ਜਾਵੇਗੀ । ਇਸ ਰਾਜ ਭਾਗ ਵਿਚ ਉਸੇ ਤਰ੍ਹਾਂ ਦੀ ਸੋਚ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾਵੇਗਾ ਜਿਵੇ ਭਾਈ ਘਨੱਈਆ ਜੀ ਵੱਲੋ ਜਦੋ ਆਪਣੀ ਸੇਵਾ ਕਰਦੇ ਹੋਏ ਜੰਗ ਵਿਚ ਫੱਟੜਾਂ ਨੂੰ ਪਾਣੀ ਪਿਲਾਇਆ ਜਾ ਰਿਹਾ ਸੀ, ਤਾਂ ਉਨ੍ਹਾਂ ਵੱਲੋ ਦੁਸਮਣ ਦੇ ਸਿਪਾਹੀਆਂ ਨੂੰ ਵੀ ਪਾਣੀ ਪਿਲਾਉਣ ਦੇ ਅਮਲ ਸਾਹਮਣੇ ਆਏ ਸਨ ਅਤੇ ਉਨ੍ਹਾਂ ਦੀ ਸਿਕਾਇਤ ਹੋਣ ਤੇ ਜਦੋ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਇਸ ਸੰਬੰਧੀ ਪੁੱਛਿਆਂ ਤਾਂ ਭਾਈ ਘਨੱਈਆ ਜੀ ਦਾ ਜੁਆਬ ਸੀ ਕਿ ਮੈਂ ਤਾਂ ਸੇਵਾ ਕਰਦੇ ਹੋਏ ਸਭਨਾਂ ਇਨਸਾਨਾਂ ਵਿਚ ਆਪ ਜੀ ਦਾ ਹੀ ਰੂਪ ਦਿਖਾਈ ਦੇ ਰਿਹਾ ਹੈ । ਮੈਨੂੰ ਕੋਈ ਦੁਸਮਣ ਦਿਖਾਈ ਨਹੀ ਦੇ ਰਿਹਾ । ਦਸਮ ਪਿਤਾ ਨੇ ਖੁਸ਼ ਹੋ ਕੇ ਕਿਹਾ ਕਿ ਪਾਣੀ ਪਿਲਾਉਣ ਦੇ ਨਾਲ-ਨਾਲ ਮੱਲ੍ਹਮ ਅਤੇ ਪੱਟੀ ਦੀ ਸੇਵਾ ਵੀ ਕੀਤੀ ਜਾਵੇ । ਸਰਬੱਤ ਦੇ ਭਲੇ ਦਾ ਮਿਸਨ ਸਾਡੇ ਖਾਲਸਾ ਰਾਜ ਦਾ ਮੁੱਖ ਮਕਸਦ ਹੋਵੇਗਾ । ਅੱਜ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਦੇ ਸਮਾਗਮ ਵਿਚ ਪਹੁੰਚੀਆ ਸੰਗਤਾਂ ਅਤੇ ਸਮੁੱਚੀ ਮਨੁੱਖਤਾ ਨੂੰ ਉਪਰੋਕਤ ਸਖਸੀਅਤ ਦੇ ਜਨਮ ਦਿਹਾੜੇ ਦੀ ਵਧਾਈ ਦਿੰਦੇ ਹੋਏ ਅਤੇ ਉਨ੍ਹਾਂ ਵੱਲੋ ਕਾਇਮ ਕੀਤੇ ਗਏ ਸਿਧਾਤਾਂ ਤੇ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਗੱਲ ਕਰਦੇ ਹੋਏ ਕਿਹਾ ਕਿ ਜਦੋ ਅਸੀ ਆਪਣੇ ਕੌਮੀ ਮਿਸਨ ਵੱਲ ਅਡੋਲ ਵੱਧ ਰਹੇ ਹਾਂ। ਇਸ ਲਈ ਸਾਡੀ ਅੱਜ ਦੇ ਇਸ ਮਹਾਨ ਦਿਹਾੜੇ ਤੇ ਸਮੁੱਚੀ ਮਨੁੱਖਤਾ ਤੇ ਸਿੱਖ ਕੌਮ ਦੇ ਬੱਚੇ-ਬੱਚੀਆਂ ਨੂੰ ਇਹ ਅਪੀਲ ਹੈ ਕਿ ਜਿਸ ਫਤਹਿਗੜ੍ਹ ਸਾਹਿਬ ਦੀ ਮਹਾਨ ਪਵਿੱਤਰ ਧਰਤੀ ਤੇ ਸਾਡੇ ਛੋਟੇ ਸਾਹਿਬਜਾਦਿਆ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਨੇ ਸਿੱਖੀ ਨੂੰ ਕਾਇਮ ਰੱਖਦੇ ਹੋਏ ਸ਼ਹਾਦਤਾਂ ਦੇ ਕੇ ਸਾਨੂੰ ਸਮੁੱਚੇ ਸੰਸਾਰ ਵਿਚ ਸਰਦਾਰੀ ਬਖਸੀ ਹੈ ਅਤੇ ਵੱਡੇ ਫਖਰ ਵਾਲੇ ਮਾਣ ਇੱਜਤ ਬਖਸਿਸ ਕੀਤੇ ਹਨ, ਉਸ ਨੂੰ ਸਾਡੀ ਆਉਣ ਵਾਲੀ ਪਨੀਰੀ ਕਾਇਮ ਰੱਖੇਗੀ । ਅੱਜ ਦੇ ਇਸ ਜਨਮ ਦਿਹਾੜੇ ਮਨਾਉਣ ਦੇ ਇਕੱਠ ਵਿਚ 17 ਮਤੇ ਸਰਬਸੰਮਤੀ ਨਾਲ ਜੈਕਾਰਿਆ ਦੀ ਗੂੰਜ ਵਿਚ ਪਾਸ ਕੀਤੇ ਗਏ ਜਿਸ ਵਿਚ ਬਾਹਰਲੇ ਮੁਲਕਾਂ ਅਤੇ ਇੰਡੀਆ ਵਿਚ ਸਿੱਖਾਂ ਨੂੰ ਕਤਲ ਕਰਨ ਵਾਲੇ ਹੁਕਮਰਾਨਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾ ਮਿਲੇ, ਇਰਾਨ-ਅਮਰੀਕਾ ਵਿਚ ਵੱਧਦੀ ਤਲਖੀ ਅਤੇ ਸੰਸਾਰ ਜੰਗ ਦੇ ਪੈਦਾ ਹੋ ਰਹੇ ਹਾਲਾਤਾਂ ਨੂੰ ਰੋਕਣ ਲਈ ਸਭ ਮੁਲਕਾਂ ਦੀਆਂ ਸਖਸ਼ੀਅਤਾਂ ਸਾਂਝਾ ਉੱਦਮ ਕਰਨ , ਇੰਡੀਅਨ ਆਰਮੀ ਵਿਚ ਸਿੱਖ ਰੈਜਮੈਟ ਨੂੰ ਖਤਮ ਕਰਕੇ ਭੈਰਵ ਬਟਾਲੀਅਨ ਬਣਾਉਣ ਦੇ ਹਿੰਦੂਤਵ ਮਨਸੂਬਿਆ ਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀ ਕਰ ਸਕਦੀ, ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਇਤਿਹਾਸਿਕ ਮਹੱਤਤਾ ਨੂੰ ਮੁੱਖ ਰੱਖਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖਿਆ ਜਾਵੇ, ਜੋ ਇੰਡੀਅਨ ਵਿਧਾਨ ਸਿੱਖਾਂ ਨੂੰ ਜ਼ਬਰੀ ਹਿੰਦੂ ਕਰਾਰ ਦਿੰਦਾ ਹੈ ਅਤੇ ਸਾਡੇ ਹੱਕਾਂ ਦੀ ਰਾਖੀ ਨਹੀ ਕਰਦਾ, ਉਹ ਸਾਨੂੰ ਬਿਲਕੁਲ ਪ੍ਰਵਾਨ ਨਹੀ, ਸੈਂਟਰ ਦੀ ਮੋਦੀ ਸਰਕਾਰ ਵੱਲੋ ਪਾਸ ਕੀਤੇ ਗਏ ਬਜਟ ਵਿਚ ਪੰਜਾਬ ਨੂੰ ਨਜਰਅੰਦਾਜ ਕਰਨਾ ਵਿਤਕਰੇ ਭਰੀ ਕਾਰਵਾਈ, ਕਸਮੀਰ ਦੀ 2019 ਵਿਚ ਰੱਦ ਕੀਤੀ ਗਈ ਖੁਦਮੁਖਤਿਆਰੀ ਤੁਰੰਤ ਬਹਾਲ ਕੀਤੀ ਜਾਵੇ, ਹਿਮਾਚਲ, ਹਰਿਆਣਾ ਅਤੇ ਪੰਜਾਬ ਨੂੰ ਇਕ ਕਰਕੇ ਖੁਦਮੁਖਤਿਆਰ ਸਟੇਟ ਕਾਇਮ ਹੋਵ, ਲਦਾਖ ਦਾ ਜੋ ਇਲਾਕਾ ਸਿੱਖ ਬਾਦਸਾਹੀ ਦਾ ਹਿੱਸਾ ਹੈ, ਉਸ ਸੰਬੰਧੀ ਚੀਨ ਵੱਲੋ ਗੱਲਬਾਤ ਕਰਦੇ ਹੋਏ ਇਸ ਗੱਲਬਾਤ ਵਿਚ ਸਿੱਖ ਨੁਮਾਇੰਦਾ ਸਾਮਿਲ ਕੀਤਾ ਜਾਵੇ, ਪੰਜਾਬ ਦੀ ਮਾਲੀ ਅਤੇ ਸਮਾਜਿਕ ਹਾਲਤ ਨੂੰ ਬਿਹਤਰ ਕਰਨ ਲਈ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਨੂੰ ਕੌਮਾਂਤਰੀ ਵਪਾਰ ਲਈ ਖੋਲ੍ਹਿਆ ਜਾਵੇ, ਪੰਜਾਬ ਸੂਬੇ ਅਤੇ ਇੰਡੀਆਂ ਦੀ ਕਾਨੂੰਨੀ ਵਿਵਸਥਾਂ ਅਤਿ ਚਿੰਤਾਜਨਕ, ਆਪੋ-ਆਪਣੇ ਸਿਧਾਤਾਂ ਤੇ ਸੋਚ ਨੂੰ ਕਾਇਮ ਰੱਖਕੇ ਸੂਬੇ ਦੀ ਬਿਹਤਰੀ ਲਈ ਸਭ ਧੜੇ, ਸਮੁੱਚੀ ਪੰਥਕ ਏਕਤਾ ਕਰਨ, ਸਿੱਖ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਕਕਾਰਾਂ ਸਹਿਤ ਪ੍ਰੀਖਿਆਵਾਂ ਵਿਚ ਸਾਮਿਲ ਨਾ ਹੋਣ ਦੇਣਾ ਨਿੰਦਣਯੋਗ, ਐਸ.ਜੀ.ਪੀ.ਸੀ. ਦੀ ਜਰਨਲ ਚੋਣ ਕਰਵਾਕੇ ਤੁਰੰਤ ਸਿੱਖ ਕੌਮ ਦੀ ਜਮਹੂਰੀਅਤ ਬਹਾਲ ਕੀਤੀ ਜਾਵੇ, ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਦਰਿਆਵਾ ਅਤੇ ਨਹਿਰਾਂ ਦੇ ਪਾਣੀ ਪੰਜਾਬ ਦੇ ਹਵਾਲੇ ਕੀਤੇ ਜਾਣ, ਪੰਜਾਬ ਵਿਚ ਆਉਣ ਵਾਲੇ ਪ੍ਰਵਾਸੀਆ ਦੇ ਵੋਟਰ, ਰਾਸਨ ਕਾਰਡ ਨਾ ਬਣਾਉਦੇ ਹੋਏ ਉਨ੍ਹਾਂ ਨੂੰ ਇਥੇ ਜਮੀਨ ਜਾਇਦਾਦ ਖਰੀਦਣ ਦੇ ਅਧਿਕਾਰ ਤੇ ਪਾਬੰਦੀ ਲੱਗੇ, ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਸਭ ਮਸਲਿਆ ਦਾ ਇਕੋ-ਇਕ ਹੱਲ ਜ਼ਮਹੂਰੀਅਤ ਲੀਹਾਂ ਉਤੇ ਖ਼ਾਲਿਸਤਾਨ ਕਾਇਮ ਕਰਨਾ ਸੰਬੰਧ ਵਿਚ ਜੈਕਾਰਿਆ ਦੀ ਗੂੰਜ ਵਿਚ ਮਤੇ ਪਾਸ ਕੀਤੇ ਗਏ । ਅੱਜ ਦੀ ਸਟੇਜ ਦੇ ਪ੍ਰਬੰਧਕਾਂ ਵੱਲੋ ਇਸ ਮਹਾਨ ਦਿਹਾੜੇ ਤੇ ਵੱਡੀ ਗਿਣਤੀ ਵਿਚ ਪਹੁੰਚਣ ਲਈ ਸਿੱਖ ਸੰਗਤਾਂ ਤੇ ਪੰਜਾਬੀਆਂ ਦਾ ਧੰਨਵਾਦ ਕਰਨ ਦੇ ਨਾਲ-ਨਾਲ, ਡਿਪਟੀ ਕਮਿਸਨਰ ਫਤਹਿਗੜ੍ਹ ਸਾਹਿਬ, ਐਸ.ਐਸ.ਪੀ ਫਤਹਿਗੜ੍ਹ ਸਾਹਿਬ ਸਮੁੱਚੇ ਪ੍ਰਸ਼ਾਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਤੇ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਸ. ਗੁਰਦੀਪ ਸਿੰਘ ਕੰਗ ਸਮੁੱਚੇ ਸਟਾਫ, ਹੈੱਡਗ੍ਰੰਥੀ, ਸਭਨਾਂ ਦਾ ਤਹਿ ਦਿਲੋ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ । ਅੱਜ ਦੇ ਇਸ ਸਮਾਗਮ ਵਿਚ ਸਾਮਿਲ ਹੋਣ ਵਾਲਿਆ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋ ਇਲਾਵਾ, ਸ. ਇਮਾਨ ਸਿੰਘ ਮਾਨ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ ਸਮੇਤ ਵੱਡੀ ਗਿਣਤੀ ਵਿਚ ਆਗੂ ਸਾਮਿਲ ਸਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।