ਬੰਗਲਾਦੇਸ਼ ‘ਚ Ex PM ਖਾਲਿਦਾ ਜ਼ਿਆ ਦੇ ਬੇਟੇ ਤੇ BNP ਮੁਖੀ ਤਾਰਿਕ ਰਹਿਮਾਨ ਦਾ PM ਬਣਨਾ ਲਗਭਗ ਤੈਅ

ਸੰਸਾਰ

ਢਾਕਾ, 13 ਫਰਵਰੀ, ਬੋਲੇ ਪੰਜਾਬ ਬਿਊਰੋ :

ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਨੇ ਬੰਗਲਾਦੇਸ਼ ਵਿੱਚ ਹੋਈਆਂ ਆਮ ਚੋਣਾਂ ਵਿੱਚ ਬਹੁਮਤ ਹਾਸਲ ਕਰ ਲਿਆ ਹੈ। ਪਾਰਟੀ ਨੇ 299 ਵਿੱਚੋਂ 165 ਸੀਟਾਂ ਜਿੱਤੀਆਂ ਹਨ।

ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਪੁੱਤਰ ਅਤੇ BNP ਮੁੱਖੀ ਤਾਰਿਕ ਰਹਿਮਾਨ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੈ। ਰਹਿਮਾਨ ਨੇ ਦੋ ਸੀਟਾਂ ਤੋਂ ਚੋਣ ਲੜੀ ਅਤੇ ਦੋਵੇਂ ਜਿੱਤੀਆਂ। ਰਹਿਮਾਨ 17 ਸਾਲਾਂ ਬਾਅਦ ਪਿਛਲੇ ਸਾਲ ਦਸੰਬਰ ਵਿੱਚ ਦੇਸ਼ ਵਾਪਸ ਆਏ ਸਨ।

ਦੂਜੇ ਪਾਸੇ, ਜਮਾਤ-ਏ-ਇਸਲਾਮੀ ਦੀ ਅਗਵਾਈ ਵਾਲੇ 11-ਪਾਰਟੀ ਗਠਜੋੜ ਨੇ ਹੁਣ ਤੱਕ ਸਿਰਫ਼ 45 ਸੀਟਾਂ ਜਿੱਤੀਆਂ ਹਨ। ਜਮਾਤ ਦੇ ਮੁਖੀ ਸ਼ਫੀਕੁਰ ਰਹਿਮਾਨ ਨੇ ਢਾਕਾ-15 ਸੀਟ ਤੋਂ ਜਿੱਤ ਪ੍ਰਾਪਤ ਕੀਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।