ਅਵਾਰਾ ਕੁੱਤਿਆਂ ਤੋਂ ਬਣਿਆ ਜਾਨ ਦਾ ਖੌਫ ਡਿਪਟੀ ਕਮਿਸ਼ਨ ਨੂੰ ਕੀਤੀ ਫਰਿਆਦ

ਪੰਜਾਬ

ਸ੍ਰੀ ਚਮਕੌਰ ਸਾਹਿਬ,18, ਫਰਵਰੀ ,ਬੋਲੇ ਪੰਜਾਬ ਬਿਊਰੋ;

ਕਸਬਾ ਸ੍ਰੀ ਚਮਕੌਰ ਸਾਹਿਬ ਦੇ ਵਾਰਡ ਨੰਬਰ ਨੌ ਦੇ ਵਾਸੀਆਂ ਨੇ ਅਵਾਰਾ ਕੁੱਤਿਆਂ ਦੇ ਖੌਫ ਸਬੰਧੀ ਡਿਪਟੀ ਕਮਿਸ਼ਨ ਰੂਪ ਨਗਰ ਨੂੰ ਆਪਣੇ ਦੁਖੜੇ ਦੱਸੇ, ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮਲਾਗਰ ਸਿੰਘ, ਅਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਵਾਰਡ ਵਿੱਚ ਸਰਕਾਰੀ ਦਫਤਰ, ਬੱਸ ਸਟੈਂਡ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋਜੁਦ ਹਨ ,ਜਿਸ ਕਾਰਨ ਲੋਕ ਆਪਣੇ ਕੰਮਾਂ ਲਈ ਇਹਨਾਂ ਦਫਤਰਾਂ ਵਿੱਚ ਆਉਂਦੇ ਹਨ ਅਤੇ ਸ਼ਹਿਰ ਵਾਸੀ ਬੱਸ ਸਟੈਂਡ ਤੋਂ ਇਸ ਵਾਰਡ ਦੇ ਮੇਨ ਰਸਤੇ ਰਾਹੀਂ ਬਾਜ਼ਾਰ ਵਿੱਚ ਪਹੁੰਚਦੇ ਹਨ ਤਾਂ ਇਹ ਆਵਾਰਾ ਕੁੱਤਿਆਂ ਦੇ ਝੁੰਡ ਲੋਕਾਂ ਦੇ ਮਗਰ ਪੈਂਦੇ ਹਨ ,ਇਸੇ ਤਰ੍ਹਾਂ ਪ੍ਰਾਇਮਰੀ ਤੇ ਕੰਨਿਆ ਸਕੂਲਾਂ ਛੋਟੇ ਬੱਚਿਆਂ ਨੂੰ ਵੀ ਇਹ ਆਪਣੀ ਦਹਿਸਤ ਦਿਖਾਉਂਦੇ ਹਨ। ਇਹਨਾਂ ਦੱਸਿਆ ਕਿ ਇਸ ਵਾਰਡ ਦੇ ਬਜ਼ੁਰਗ, ਔਰਤਾਂ ਜਦੋਂ ਸੈਰ ਕਰਨ ਲਈ ਅਤੇ ਗੁਰਦੁਆਰਾ ਨਮਸ਼ਕਾਰ ਕਰਨ ਲਈ ਜਾਂਦੇ ਹਨ ਤਾਂ ਅਵਾਰਾ ਕੁੱਤੇ ਇਹਨਾਂ ਦੇ ਰਸਤੇ ਰੋਕਦੇ ਹਨ ।ਜਿਸ ਕਾਰਨ ਪੂਰੇ ਕਸਬੇ ਦੇ ਲੋਕ ਇਨ੍ਹਾਂ ਅਵਾਰਾ ਕੁੱਤਿਆਂ ਦੀ ਦਹਿਸ਼ਤ ਦੇ ਸਾਏ ਹੇਠ ਜੀ ਰਹੇ ਹਨ,ਇਹਨਾਂ ਦੱਸਿਆ ਕਿ ਇਸ ਸਬੰਧੀ ਮਹੱਲੇ ਵਾਸੀਆਂ ਤੇ ਸ਼ਹਿਰ ਵਾਸੀਆਂ ਵੱਲੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਇਹਨਾਂ ਦੱਸਿਆ ਕਿ ਇਸ ਸਮੱਸਿਆ ਨੂੰ ਲੈ ਕੇ ਜਦੋਂ ਐਸਡੀਐਮ ਸ੍ਰੀ ਚਮਕੌਰ ਸਾਹਿਬ ਦੇ ਦਫਤਰ ਉਹਨਾਂ ਦੇ ਧਿਆਨ ਚ ਲਿਆਉਣਾ ਲਈ ਗਏ, ਤਾਂ ਅਚਾਨਕ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਐਸਡੀਐਮ ਦਫਤਰ ਵਿਖੇ ਰੱਖੀ ਗਈ ਲੋਕ ਮਿਲਣੀ ਦੌਰਾਨ ਇਹ ਸਮੱਸਿਆ ਡਿਪਟੀ ਕਮਿਸ਼ਨ ਦੇ ਧਿਆਨ ਚ ਲਿਆਂਦੀ ਗਈ, ਡਿਪਟੀ ਕਮਿਸ਼ਨ ਵੱਲੋਂ ਮੌਕੇ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਵਿਸ਼ੇਸ਼ ਟੈਂਡਰ ਲਾ ਕੇ ਇਹਨਾਂ ਅਵਾਰਾ ਕੁੱਤਿਆਂ ਸਬੰਧੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ, ਇਸ ਮੌਕੇ ਐਸਡੀਐਮ ਸਮੇਤ ਨਗਰ ਕੌਂਸਲ ਤੇ ਹੋਰ ਪ੍ਰਸ਼ਾਸਨ ਅਧਿਕਾਰੀ ਮੌਜੂਦ ਸਨ। ਇਹਨਾਂ ਨੂੰ ਦੱਸਿਆ ਕਿ ਇਹ ਸਮੱਸਿਆ ਸਬੰਧੀ ਮਨੁੱਖੀ ਅਧਿਕਾਰ ਕਮਿਸ਼ਨ, ਸਮੇਤ ਮਾਨਯੋਗ ਹਾਈਕੋਰਟ ਦੇ ਚੀਫ ਜਸਟਿਸ ਨੂੰ ਵੀ ਬੇਨਤੀ ਪੱਤਰ ਭੇਜੇ ਗਏ, ਇਸ ਸਬੰਧੀ ਨਗਰ ਕੌਂਸਲ ਦੇ ਐਮਸੀ ਕਿਰਪਾਲ ਸਿੰਘ ਗਿੱਲ ਤੇ ਸੁਖਬੀਰ ਸਿੰਘ ਨੇ ਵੀ ਪ੍ਰਸ਼ਾਸਨ ਅਧਿਕਾਰੀਆਂ ਨੂੰ ਇਸ ਦਾ ਇਸ ਹੱਲ ਕਰਨ ਦੀ ਮੰਗ ਕੀਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।