ਬੀਬੀਐਮਬੀ ਵਰਕਰਜ਼ ਯੂਨੀਅਨ (ਰਜਿ 33) ਨੰਗਲ ਦਾ ਚੋਣ ਇਜਲਾਸ ਹੋਇਆ

ਪੰਜਾਬ

ਰਾਮ ਕੁਮਾਰ ਪ੍ਰਧਾਨ, ਦਿਆਨੰਦ ਜੋਸ਼ੀ ਜਨਰਲ ਸਕੱਤਰ ਚੁਣੇ ਗਏ

ਕੀਰਤਪੁਰ ,19, ਫਰਵਰੀ ,ਬੋਲੇ ਪੰਜਾਬ ਬਿਊਰੋ;

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁਲਾਜ਼ਮਾਂ ਦੀ ਜਥੇਬੰਦੀ ਬੀਬੀਐਮਬੀ ਵਰਕਰਜ਼ ਯੂਨੀਅਨ ਰਜਿ ਨੰਬਰ 33 ਨੰਗਲ ਜ਼ਿਲ੍ਹਾ ਰੋਪੜ ਦਾ ਚੋਣ ਇਜਲਾਸ ਜੈਮਲ ਸਿੰਘ ਭੜੀ, ਜਸਵੰਤ ਸਿੰਘ ਮੁਲਾਗਰ ਸਿੰਘ ਖਮਾਣੋਂ,ਪੁਨਮ ਸ਼ਰਮਾ, ਆਸ਼ਾ ਜੋਸ਼ੀ ਦੀ ਪ੍ਰਧਾਨਗੀ ਹੇਠ ਕੀਰਤਪੁਰ ਸਾਹਿਬ ਵਿਖੇ ਹੋਇਆ ।ਇਜਲਾਸ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਡੀਐਮਐਫ ਦੇ ਆਗੂ ਮੁਲਾਗਰ ਸਿੰਘ ਖਮਾਣੋਂ ਨੇ ਦੱਸਿਆ ਕਿ ਇਜਲਾਸ ਵਿੱਚ ਮੁਲਾਜ਼ਮਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਇਜਰਾਸ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਵੱਲੋਂ ਕੇਂਦਰ ਸਰਕਾਰ ਤੇ ਬੀਬੀਐਮਬੀ ਦੀ ਮੈਨੇਜਮੈਂਟ ਦੀਆਂ ਮੁਲਾਜ਼ਮ ਮਜ਼ਦੂਰ ਵਿਰੋਧੀ ਨੀਤੀਆਂ ਦੀ ਆਲੋਚਨਾ ਕਰਦਿਆਂ ਜਥੇਬੰਦੀ ਨੂੰ ਮਜਬੂਤ ਕਰਨ ਦਾ ਸੱਦਾ ਦਿੱਤਾ, ਅਤੇ ਸੰਘਰਸ਼ ਨੂੰ ਜਾਰੀ ਰੱਖਣ ਦਾ ਅਹਿਦ ਕੀਤਾ, ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੇ ਕੀਤੇ ਲਾਠੀਚਾਰਦੀ ਜ਼ੋਰਦਾਰ ਨਿਖੇਧੀ ਕਰਦਿਆਂ, ਮਤੇ ਪਾਸ ਕਰਕੇ ਕੇਂਦਰ ਸਰਕਾਰ ਵੱਲੋਂ 37 ਲੇਬਰ ਕਾਨੂੰਨਾਂ ਨੂੰ ਭੰਗ ਕਰਕੇ ਬਣਾਏ ਚਾਰ ਕਾਰਪੋਰੇਟ ਪੱਖੀ ਲੇਬਰ ਕੋਡਾ ,ਸਮੇਤ ਬਿਜਲੀ ਐਕਟ 2025 ,ਮਨਰੇਗਾ ਕਾਨੂੰਨ ਵਿੱਚ ਕੀਤੀਆਂ ਸੋਧਾਂ, ਸੰਵਿਧਾਨ ਤੇ ਜਮਹੂਰੀ ਹੱਕਾਂ ਦਾ ਕੀਤੇ ਜਾ ਰਹੇ ਘਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਇਜਰਾਸ ਦੌਰਾਨ ਪ੍ਰਧਾਨ ਰਾਮ ਕੁਮਾਰ, ਜਨਰਲ ਸਕੱਤਰ ਦਿਆ ਨੰਦ ਜੋਸ਼ੀ, ਖਜਾਨਚੀ ਗੁਰਪ੍ਰਸਾਦ, ਜਥੇਬੰਦ ਸਕੱਤਰ ਗੁਰਵਿੰਦਰ ਸਿੰਘ ,ਪ੍ਰੈਸ ਸਕੱਤਰ ਸਿਕੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਮੰਗਤ ਰਾਮ, ਮੀਤ ਪ੍ਰਧਾਨ ਬਲਜਿੰਦਰ ਸਿੰਘ, ਮੀਤ ਪ੍ਰਧਾਨ ਰਜਿੰਦਰ ਮਾਨ, ਸਲਾਹਕਾਰ ਨਾਨਕ ਸਿੰਘ, ਕਾਰਜਕਾਰੀ ਮੈਂਬਰ ਗੁਰਦਿਆਲ ਸਿੰਘ ,ਰਾਮ ਸੁਮੇਰ ,ਬਲਦੇਵ ਸਿੰਘ, ਹੇਮਰਾਜ, ਹਰਜਿੰਦਰ ਤੇ ਗੁਰਚਰਨ ਲਾਡੀ ਨੂੰ ਸਰਬਸੰਮਤੀ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਜਲਾਸ ਨੂੰ ਸੁਖਰਾਮ ਕਾਲੇਵਾਲ ਟੀ ਐਮ ਈ ਯੂ,ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਆਸਾ ਜੋਸ਼ੀ, ਪੂਨਮ ਸ਼ਰਮਾ, ਚਰਨ ਸਿੰਘ, ਹਰਜਿੰਦਰ ਸਿੰਘ ਸੁਖਵਿੰਦਰ ਸਿੰਘ, ਕਮਲਾ ਪ੍ਰਸ਼ਾਦ, ਰਾਜਾ ਰਾਮ, ਧਰਮ ਸਿੰਘ, ਗੁਰਚਰਨ ਸਿੰਘ ਖਰੋਟਾ ,ਬਲਜੀਤ ਕੌਰ, ਸੁਰਿੰਦਰ ਕੌਰ,ਹਰਬੰਸ ਕੌਰ,ਸਵਰਨ ਕੌਰ,ਮਮਤਾ, ਸਕੁੰਤਲਾ ਦੇਵੀ, ਸੋਮਾ ਦੇਵੀ, ਸੀਮਾ ਸ਼ਰਮਾ, ਅਨੀਤਾ ਜੋਸ਼ੀ, ਚਰਨਜੀਤ ਕੌਰ ਆਦਿ ਹਾਜਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।