ਰਾਜਪੁਰਾ, 19 ਫਰਵਰੀ, ਬੋਲੇ ਪੰਜਾਬ ਬਿਊਰੋ :
ਪੁਲਿਸ ਨੇ ਪੁਰਾਣਾ ਰਾਜਪੁਰਾ ਦੇ ਗੁੱਜਰਾਂਵਾਲਾ ਮੁਹੱਲੇ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਏ 7 ਸਾਲਾ ਬੱਚੇ ਅਭੀ ਨੂੰ ਸਿਰਫ਼ 24 ਘੰਟਿਆਂ ਦੇ ਅੰਦਰ-ਅੰਦਰ ਸੁਰੱਖਿਅਤ ਬਰਾਮਦ ਕਰ ਲਿਆ ਹੈ।
ਪੁਲਿਸ ਨੇ ਅਮਲੋਹ ਇਲਾਕੇ ਤੋਂ ਬੱਚੇ ਨੂੰ ਬਰਾਮਦ ਕੀਤਾ ਹੈ ਅਤੇ ਉਸ ਨੂੰ ਅਗਵਾ ਕਰਨ ਦੀ ਮੁਲਜ਼ਮ ਗੁਆਂਢਣ ਲਲਿਤਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਫਲ ਕਾਰਵਾਈ ਤੋਂ ਬਾਅਦ ਰਾਜਪੁਰਾ ਪੁਲਿਸ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ।
ਇਹ ਸਾਰਾ ਆਪ੍ਰੇਸ਼ਨ ਡੀਐਸਪੀ ਰਾਜਪੁਰਾ ਮਨਜੀਤ ਸਿੰਘ ਦੀ ਅਗਵਾਈ ਅਤੇ ਸਿਟੀ ਪੁਲਿਸ ਸਟੇਸ਼ਨ ਇੰਚਾਰਜ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਪਰਿਵਾਰਕ ਮੈਂਬਰਾਂ ਵਿੱਚ ਬੱਚਾ ਸਹੀ ਸਲਾਮਤ ਮਿਲਣ ‘ਤੇ ਖੁਸ਼ੀ ਦੀ ਲਹਿਰ ਹੈ।
ਜਿਕਰਯੋਗ ਹੈ ਕਿ ਰਾਜਪੁਰਾ ਦੇ ਪੁਰਾਣਾ ਰਾਜਪੁਰਾ ਇਲਾਕੇ ਦੇ ਗੁਜਰਾਂਵਾਲਾ ਮੁਹੱਲੇ ਦਾ ਇੱਕ ਸੱਤ ਸਾਲਾ ਬੱਚਾ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਸੀ। ਸ਼ੁਰੂਆਤੀ ਪੁਲਿਸ ਜਾਂਚ ਅਤੇ ਸੀਸੀਟੀਵੀ ਫੁਟੇਜ ਤੋਂ ਇਹ ਮਾਮਲਾ ਅਗਵਾ ਦਾ ਸਾਹਮਣੇ ਆਇਆ ਸੀ।












