ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ (ਰਜਿ) ਸਮੂਹ ਪੰਥਕ ਸੰਸਥਾਵਾਂ ਦਾ ਸਹਿਯੋਗ ਕਰਦੇ ਹੋਏ ਅਜ਼ਾਦਾਨਾ ਤੌਰ ‘ਤੇ ਰਹੇਗਾ ਵਿਚਰਦਾ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 20 ਫਰਵਰੀ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਅਸੀਂ 20 ਸਿਤੰਬਰ 2000 ਤੋਂ ਇੰਗਲੈਂਡ ਵਿੱਚ ਪਾਰਟੀ ਤੌਰ ‘ਤੇ ਵਿਚਰਦੇ ਆ ਰਹੇ ਹਾਂ ਅਤੇ ਪਾਰਟੀ ਸੰਗਠਨ ਦੀ ਮਜਬੂਤੀ ਅਤੇ ਏਕਤਾ ਨੂੰ ਮੁੱਖ ਰੱਖ ਕੇ ਇਕ ਧਿਰ ਵੱਲੋਂ ਅਕਤੂਬਰ 2015 ਵਿੱਚ ਆਪਣਾ ਵੱਖਰਾ ਢਾਂਚਾ ਐਲਾਨੇ ਜਾਣ ਦੇ ਬਾਵਜੂਦ ਅਸੀਂ ਪੂਰੇ ਜਾਬਤੇ ਵਿੱਚ ਰਹਿੰਦੇ ਹੋਏ ਸਾਰੇ ਵਖਰੇਵਿਆਂ ਨੂੰ ਹੱਲ੍ਹ ਕਰਨ ਲਈ ਪੁਰਜੋਰ ਯਤਨਸ਼ੀਲ ਹੋਣ ਦੇ ਬਾਵਜੂਦ ਸ: ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਦੇ ਅੰਤਰ-ਰਾਸ਼ਟਰੀ ਪੱਧਰ ਦੇ ਆਗੂਆਂ ਨੇ ਸ਼ਾਇਦ ਇਸ ਸਾਰੇ ਵਰਤਾਰੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਟਾਲਮਟੋਲ ਦੀ ਨੀਤੀ ਅਪਣਾਈ ਹੋਈ ਹੈ। ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ ਜੋ ਕਿ ਇਲੈਕਸ਼ਨ ਕਮਿਸ਼ਨ ਇੰਗਲੈਂਡ ਕੋਲ ਰਜਿਸਟਰਡ ਰਾਜਨੀਤਕ ਪਾਰਟੀ ਹੈ ਸਮੂਹ ਪੰਥਕ ਸੰਸਥਾਵਾਂ ਨਾਲ ਪ੍ਰਸਪਰ ਆਪਸੀ ਸਹਿਯੋਗ ਕਰਦੇ ਹੋਏ ਅਜ਼ਾਦਾਨਾ ਤੌਰ ਤੇ ਵਿਚਰਦੇ ਰਹਾਂਗੇ। ਜੱਥੇਬੰਦੀ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਮਰਾ, ਸਕੱਤਰ ਜਨਰਲ ਤਰਸੇਮ ਸਿੰਘ ਮੰਡੇਰ, ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ, ਸਕੱਤਰ ਜਸਵਿੰਦਰ ਸਿੰਘ ਰਾਏ, ਖਜਾਨਚੀ ਭੁਪਿੰਦਰ ਸਿੰਘ ਜੌਹਲ, ਆਰਗੇਨਾਈਜਰ ਪ੍ਰੀਤਕਮਲ ਸਿੰਘ, ਮੀਡੀਆ ਸਕੱਤਰ ਜਗਤਾਰ ਸਿੰਘ ਵਿਰਕ, ਅਗਜ਼ੈਕਟਿਵ ਕਮੇਟੀ ਮੈਂਬਰ ਮੁਹਿੰਦਰ ਸਿੰਘ ਮਾਨ, ਰਣਜੀਤ ਸਿੰਘ ਸ਼ੇਰਗਿੱਲ, ਇਕਬਾਲ ਸਿੰਘ, ਪਿੰਦਰ ਸਿੰਘ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਸਾਂਝੇ ਬਿਆਨ ਵਿਚ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕੀਤਾ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।