ਕੈਬਨਿਟ ਮੰਤਰੀ ਵੱਲੋਂ ਪੈਨਲ ਮੀਟਿੰਗ ਕਰਨ ਦਾ ਦਿੱਤਾ ਭਰੋਸਾ
ਲੁਧਿਆਣਾ,21, ਫਰਵਰੀ ,ਬੋਲੇ ਪੰਜਾਬ ਬਿਊਰੋ;
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਰੈਗੂਲਰ ਦਰਜਾ ਤਿੰਨ ਤੇ ਚਾਰ, ਇਨਲਿਸਟਮੈਂਟ, ਆਉਟਸੋਰਸਿੰਗ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਸਬੰਧੀ ਵੱਖ-ਵੱਖ ਜਥੇਬੰਦੀਆਂ ਦੇ ਅਧਾਰਤ ਪੀ ਡਬਲਿਊ ਡੀ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦਾ ਵਫਦ ਵਿਭਾਗ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਮਿਲਿਆ ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਮਲਾਗਰ ਸਿੰਘ ਖਮਾਣੋਂ ,ਨੇ ਦੱਸਿਆ ਕਿ ਇਨਲਿਸਟੀਮੈਂਟ ਅਤੇ ਆਊਟਸੋਰਸਿੰਗ ਕਾਮਿਆਂ ਨੂੰ ਵਿਭਾਗ ਵਿੱਚ ਸ਼ਾਮਿਲ ਕਰਕੇ ਰੈਗੂਲਰ ਕਰਨਾ, ਟੈਸਟ ਪਾਸ ਦਰਜਾ ਚਾਰ ਮੁਲਾਜ਼ਮਾਂ ਨੂੰ ਦਰਜਾ ਤਿੰਨ ਦੀਆਂ ਖ਼ਾਲੀ ਪੋਸਟਾਂ ਤੇ ਪ੍ਰਮੋਟ ਕਰਨਾ, ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਦੀ ਨੀਤੀ ਰੱਦ ਕਰਨ, ਮੌਤ ਹੋ ਚੁੱਕੇ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ , ਮਾਰਚ 2021 ਦੇ ਨਿਯਮਾਂ ਵਿੱਚ ਮੁਲਾਜ਼ਮ ਪੱਖੀ ਸੋਧਾਂ ਕਰਨ, ਆਈ ਓ ਟੀ ਸਕੌਡਾ ਪ੍ਰਜੋਕਟਾ ਦੇ ਭ੍ਰਿਸ਼ਟਾਚਾਰ ਦੀ ਜਾਂਚ ਕਰਨਾ ,ਪ੍ਰਮੋਸ਼ਨ ਨੀਤੀ ਬਣਾਉਣ, 58 ਸਾਲਾਂ ਇਨਲਿਸਟਮੈਂਟ ਆਊਟਸੋਰਸਿੰਗ ਕਾਮਿਆ ਦੀ ਛਾਂਟੀ ਨਾ ਕਰਨ, ਵਿਭਾਗੀ ਪ੍ਰੋਪੌਜਲ ਸਬੰਧੀ ਜੱਥੇਬੰਦੀਆ ਦੀ ਸਹਿਮਤੀ ਲੈਣ,ਵਿਭਾਗ ਨੂੰ ਹੋਰ ਉਸਾਰੂ ਕਰਨ ਲਈ ਸੰਘਰਸ਼ ਕਮੇਟੀ ਦੇ ਸੁਝਾਵਾਂ ਨੂੰ ਲਾਗੂ ਕਰਨਾ ,ਹਰ ਫੀਲਡ ਮੁਲਾਜ਼ਮ ਨੂੰ ਘੱਟੋ ਘੱਟ ਇੱਕ ਪ੍ਰਮੋਸ਼ਨ ਦੇਣਾ ,ਸਕੀਮਾਂ ਦੀ ਖਸਤਾ ਹਾਲਤ ਸਮੇਤ ਵਿਂਤੀ ਤੇ ਨੀਤੀਗਤ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ।ਉਹਨਾਂ ਜਿੱਥੇ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਦਰਜਾ ਚਾਰ ਮੁਲਾਜ਼ਮਾਂ ਦੇ ਟੈਸਟ ਪਾਸ ਕਰਨ ਦੀ ਵਧਾਈ ਦਿੱਤੀ ਅਤੇ ਟੈਸਟ ਪਾਸ ਮੁਲਾਜ਼ਮਾਂ ਨੂੰ ਛੇਤੀ ਹੀ ਪ੍ਰਮੋਟ ਕਰਨ, ਸੰਘਰਸ਼ ਕਮੇਟੀ ਨੂੰ ਪੈਨਲ ਮੀਟਿੰਗ ਕਰਕੇ ਮੰਗਾਂ ਦਾ ਛੇਤੀ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। ਉਨਾਂ ਜਲ ਜੀਵਨ ਮਿਸ਼ਨ ਤਹਿਤ ਭਾਰਤ ਸਰਕਾਰ ਵੱਲੋਂ ਦਿੱਤੇ ਐਵਾਰਡ ਨੂੰ ਵੀ ਫੀਲਡ ਦੇ ਮੁਲਾਜ਼ਮਾਂ ਤੇ ਕੱਚੇ ਕਾਮਿਆਂ ਦੀ ਮਿਹਨਤ ਦਾ ਨਤੀਜਾ ਦੱਸਿਆ। ਵਫ਼ਦ ਵਿੱਚ ਕਨਵੀਨਰ ਦੇਵਿੰਦਰ ਸਿੰਘ ਨਾਭਾ,ਹਰਦੇਵ ਸਿੰਘ ਮੱਲੇਵਾਲ, ਸੁੱਖ ਰਾਮ ਕਾਲੇਵਾਲ ਆਦੀ ਹਾਜਰ ਸਨ।












