ਅੰਮ੍ਰਿਤਸਰ -21ਫਰਵਰੀ ,ਬੋਲੇ ਪੰਜਾਬ ਬਿਊਰੋ;
ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ੍ਰ ਪਤਵੰਤ ਸਿੰਘ , ਸੂਬਾ ਸਰਪ੍ਰਸਤ ਸ੍ਰੀ ਜਸਵੰਤ ਰਾਏ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਪ੍ਰਵੇਸ਼ ਕੁਮਾਰ ਵੇਰਕਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਦੇ ਜੁਝਾਰੂ ਸਾਥੀਆਂ ਦੀ ਹੰਗਾਮੀ ਮੀਟਿੰਗ ਮਿਤੀ 20 ਫਰਵਰੀ 2026 ਕੰਪਨੀ ਬਾਗ ਹੋਈ । ਜਿਸ ਵਿੱਚ ਲੈਬ ਸਟਾਫ ਯੂਨੀਅਨ ਦੇ ਸਾਰੇ ਸਾਥੀਆਂ ਵੱਲੋਂ ਸਰਬਸੰਮਤੀ ਨਾਲ ਸ੍ ਦਲਬੀਰ ਸਿੰਘ ਸਿਵਾਲਾ ਸਕੂਲ ਅੰਮ੍ਰਿਤਸਰ ਨੂੰ ਜ਼ਿਲ੍ਹਾ ਪ੍ਰਧਾਨ (ਐਸ ਐਲ ਏ ਯੂਨੀਅਨ) ਨਿਯੁਕਤ ਕੀਤਾ ਗਿਆ। ਜਿਸ ਵਿੱਚ ਸ੍ ਪੰਤਵਤ ਸਿੰਘ ਸੂਬਾ ਪ੍ਰਧਾਨ ਵੱਲੋਂ ਨਵੇਂ ਚੁਣੇ ਗਏ ਪ੍ਰਧਾਨ ਸ੍ਰ ਦਲਬੀਰ ਸਿੰਘ ਅਤੇ ਪੂਰੀ ਜ਼ਿਲ੍ਹਾ ਇਕਾਈ ਨੂੰ ਵਧਾਈ ਦਿੱਤੀ । ਜ਼ਿਲ੍ਹਾ ਪ੍ਰਧਾਨ ਸ੍ਰ ਦਲਬੀਰ ਸਿੰਘ ਵੱਲੋਂ ਜਿੱਥੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਓਥੇ ਹੀ ਐਸ ਐਲ ਏ ਸਾਥੀਆਂ ਦੀਆਂ ਲਗਦੀਆਂ ਬੇ ਫਜ਼ੂਲ ਡਿਊਟੀਆਂ ਦਾ ਵਿਰੋਧ ਕੀਤਾ ਅਤੇ ਸਰਕਾਰ ਨੂੰ ਐਸ ਐਲ ਏ ਦੀ ਅਸਾਮੀ ਦਾ ਨਾਮ ਬਦਲਣ ਵਾਲੀ ਮੰਗ ਨੂੰ ਜਲਦੀ ਪੂਰਾ ਕਰਨ ਦੀ ਅਪੀਲ ਕੀਤੀ ਮੰਗ ਪੂਰੀ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਤੇਜ਼ ਕਰਨ ਦਾ ਅਹਿਦ ਲਿਆ ਇਸ ਸਮੇਂ ਬਲਵੰਤ ਰਾਏ ਚੌਕ ਲਕਸ਼ਮਣ ਸਰ, ਦਿਲਪ੍ਰੀਤ ਸਿੰਘ ਭਿੰਡਰ, ਨਿਰਮਲ ਸਿੰਘ ਬੱਲ ਕਲਾਂ, ਸਾਹਿਬ ਸਿੰਘ ਬੱਲ ਕਲਾਂ, ਸਿਮਰਨਜੀਤ ਸਿੰਘ ਗੁਮਾਨਪੁਰਾ, ਰਣਜੀਤ ਕੁਮਾਰ ਗੁਮਾਨਪੁਰਾ, ਗੁਰਪਾਲ ਸਿੰਘ ਕਰਮਪੁਰਾ, ਵਿਨੋਦ ਕੁਮਾਰ ਮਾਲ ਰੋਡ, ਜੋਗਿੰਦਰ ਕੁਮਾਰ ਜੇਠੂਵਾਲ, ਬਲਜਿੰਦਰ ਸਿੰਘ ਕਟੜਾ ਕਰਮ ਸਿੰਘ, ਸੁਸ਼ੀਲ ਕੁਮਾਰ ਵੇਰਕਾ ਡਾਇਟ, ਮਨਜਿੰਦਰ ਸਿੰਘ ਡਾਇਟ ਵੇਰਕਾ, ਪਰਮਜੀਤ ਕੁਮਾਰ ਖਲਚੀਆਂ, ਗੁਰਮੀਤ ਸਿੰਘ ਬਹੋੜੂ ਵਿਕਰਮਜੀਤ ਸਿੰਘ ਭਿੱਟੇਵੱਡ ਵੀ ਹਾਜ਼ਰ ਸਾਥੀ ਹਾਜ਼ਰ ਸਨ












