ਪੰਜਾਬੀ ਬੋਲੀ, ਸੱਭਿਆਚਾਰ ਦੀ ਰਾਖੀ ਲਈ ਗੁਰਦੁਆਰਾ ਮੱਲ ਅਖਾੜਾ ਖਡੂਰ ਸਾਹਿਬ ਵਿਖੇ 24 ਫਰਵਰੀ ਨੂੰ ਹੋਵੇਗਾ ਸੈਮੀਨਾਰ: ਮਾਨ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 23 ਫਰਵਰੀ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਕਿਉਂਕਿ ਸੈਂਟਰ ਅਤੇ ਪੰਜਾਬ ਦੀਆਂ ਬੀਤੇ ਸਮੇਂ ਦੀਆਂ ਅਤੇ ਅਜੋਕੀਆ ਸਰਕਾਰਾਂ ਵੱਲੋ ਲੰਮੇ ਸਮੇ ਤੋ ਅਜਿਹੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਅਮਲ ਕੀਤੇ ਜਾਂਦੇ ਆ ਰਹੇ ਹਨ ਜਿਸ ਨਾਲ ਪੰਜਾਬੀ ਬੋਲੀ, ਅਮੀਰ ਸੱਭਿਆਚਾਰ, ਵਿਰਸੇ-ਵਿਰਾਸਤ ਨੂੰ ਡੂੰਘੀ ਸੱਟ ਵੱਜੇ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਜਿਸ ਗੁਰਮੁੱਖੀ ਪੰਜਾਬੀ ਲਿੱਪੀ ਵਿਚ ਸਾਡੇ ਗੁਰੂ ਸਾਹਿਬਾਨ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ, ਉਸ ਗੁਰਮੁੱਖੀ ਤੇ ਪੰਜਾਬੀ ਬੋਲੀ ਨੂੰ ਦੁਸ਼ਮਣ ਨਿਰੰਤਰ ਸਾਜਸੀ ਢੰਗਾਂ ਰਾਹੀ ਨੁਕਸਾਨ ਕਰਦਾ ਆ ਰਿਹਾ ਹੈ । ਜੋ ਪੰਜਾਬੀ ਨੂੰ ਤੇ ਪੰਜਾਬੀ ਵਿਰਸੇ ਨੂੰ ਪਿਆਰ ਕਰਨ ਵਾਲੀਆ ਸਖਸ਼ੀਅਤਾਂ ਹਨ, ਅਜਿਹੇ ਸਮੇ ਉਨ੍ਹਾਂ ਵੱਲੋ ਚੁੱਪ ਰਹਿਣਾ ਅਤੇ ਕੋਈ ਆਵਾਜ ਬੁਲੰਦ ਨਾ ਕਰਨਾ, ਹੋਰ ਵੀ ਦੁੱਖਦਾਇਕ ਅਮਲ ਹਨ । ਜੇਕਰ ਅਸੀ ਆਪਣੇ ਗੁਰੂ ਸਾਹਿਬਾਨ ਦੀ ਬੋਲੀ, ਲਿੱਪੀ ਦੀ ਹੀ ਰਾਖੀ ਨਹੀ ਕਰ ਸਕਦੇ, ਉਸਨੂੰ ਆਜਾਦੀ ਨਾਲ ਪ੍ਰਫੁੱਲਿਤ ਕਰਨ ਦੇ ਅਮਲ ਨਹੀ ਕਰ ਸਕਦੇ ਫਿਰ ਸਾਨੂੰ ਸੱਚੇ ਸਿੱਖ ਅਤੇ ਸੱਚੇ ਪੰਜਾਬੀ ਅਖਵਾਉਣ ਦਾ ਕੋਈ ਹੱਕ ਬਾਕੀ ਨਹੀ ਰਹਿ ਜਾਂਦਾ । ਇਸ ਲਈ ਹਰ ਪੰਜਾਬੀ ਅਤੇ ਸਿੱਖੀ ਨੂੰ ਪਿਆਰ ਕਰਨ ਵਾਲੇ ਇਨਸਾਨਾਂ ਦਾ ਫਰਜ ਬਣ ਜਾਂਦਾ ਹੈ ਕਿ ਜਿਥੇ ਕਿਤੇ ਵੀ ਅਜਿਹੇ ਸਾਜਸੀ ਹਮਲੇ ਹੁੰਦੇ ਹਨ ਉਨ੍ਹਾਂ ਦਾ ਦ੍ਰਿੜਤਾ ਨਾਲ ਵਿਰੋਧ ਵੀ ਕੀਤਾ ਜਾਵੇ ਅਤੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਅਤੇ ਗੁਰੂ ਸਾਹਿਬ ਜੀ ਦੀਆਂ ਸਿਖਿਆਵਾ ਦਾ ਪ੍ਰਚਾਰ ਕਰਨ ਦੀ ਜਿੰਮੇਵਾਰੀ ਨਿਭਾਈ ਜਾਵੇ । ਇਸ ਮਕਸਦ ਲਈ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ 24 ਫਰਵਰੀ ਨੂੰ ਗੁਰਦੁਆਰਾ ਮੱਲ ਅਖਾੜਾ ਸਾਹਿਬ ਖਡੂਰ ਸਾਹਿਬ ਵਿਖੇ ਇਕ ਸੈਮੀਨਾਰ ਰੱਖਿਆ ਗਿਆ ਹੈ, ਜਿਸ ਵਿਚ ਸਮੁੱਚੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਵਿਦਵਾਨਾਂ, ਬੁੱਧੀਜੀਵੀਆ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ । ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਵੱਖ-ਵੱਖ ਸਥਾਨਾਂ, ਸੂਬਿਆਂ ਵਿਚ ਵਿਚਰਣ ਵਾਲੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਵਿਦਵਾਨਾਂ, ਬੁੱਧੀਜੀਵੀਆ ਨੂੰ ਇਸ ਸੈਮੀਨਾਰ ਵਿਚ ਸਮੂਲੀਅਤ ਕਰਨ ਹਿੱਤ ਕੀਤੀ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।