ਅਧਿਆਪਕਾਂ ਦੀ ਨਿਯੁਕਤੀ ਹੋਈ ਪੜ੍ਹਾਉਣ ਲਈ, ਪਰ ਪੜ੍ਹਾਈ ਤੋਂ ਇਲਾਵਾ ਸਾਰੇ ਕੰਮ ਕਰਨ ਨੂੰ ਮਜ਼ਬੂਰ-ਡੀ.ਟੀ.ਐਫ
ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਬਣੀ ਸਕੂਲੀ ਅਧਿਆਪਕਾਂ ਲਈ ਮੁਸੀਬਤ -ਡੀ.ਟੀ.ਐਫ
ਪੰਜਾਬ ਦੇ ਸਰਕਾਰੀ ਸਕੂਲ ਅਤੇ ਅਧਿਆਪਕ ਚੜ੍ਹੇ ਗ਼ੈਰ ਵਿਦਿਅਕ ਕਾਰਜਾਂ ਦੀ ਭੇਂਟ- ਗ਼ੈਰ ਵਿਦਿਅਕ ਕਾਰਜਾਂ ਵਿੱਚ ਉਲਝੇ ਸੂਬੇ ਭਰ ‘ਚੋਂ ਹਜ਼ਾਰਾਂ ਅਧਿਆਪਕ, ਡੀ.ਟੀ.ਐਫ ਪੰਜਾਬ ਵੱਲੋਂ ਕਰੜੇ ਸ਼ਬਦਾਂ ਵਿੱਚ ਨਿਖੇਧੀ
ਅਧਿਆਪਕਾਂ ਦੀ ਨਿਯੁਕਤੀ ਹੋਈ ਪੜ੍ਹਾਉਣ ਲਈ, ਪਰ ਪੜ੍ਹਾਈ ਤੋਂ ਇਲਾਵਾ ਸਾਰੇ ਕੰਮ ਕਰਨ ਨੂੰ ਮਜ਼ਬੂਰ-ਡੀ.ਟੀ.ਐਫ
ਅੰਮ੍ਰਿਤਸਰ, 24 ਫਰਵਰੀ ,ਬੋਲੇ ਪੰਜਾਬ ਬਿਊਰੋ;
ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ 2022 ਵਿੱਚ ਮੁੱਖ ਤੌਰ ਤੇ ਤਿੰਨ ਗਰੰਟੀਆਂ ਸਿੱਖਿਆ, ਸਿਹਤ ਅਤੇ ਨਸ਼ੇ ਦੇ ਖਾਤਮੇ ਦੇ ਵਾਅਦਿਆਂ ਨਾਲ ਸੱਤਾ ਵਿੱਚ ਆਈ, ਜਿਹਨਾਂ ਵਿੱਚੋਂ ਤਿੰਨਾਂ ਮਸਲਿਆਂ ਵਿੱਚ ਚਾਰ ਸਾਲ ਬੀਤਣ ਉਪਰੰਤ ਵੀ ਸਰਕਾਰ ਫੇਲ ਸਾਬਿਤ ਹੋਈ ਹੈ। ਪਹਿਲਾਂ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਦੇਸ਼ਿਤ ਸਪੈਸ਼ਲ ਇੰਟੈਨਸਿਵ ਰਿਵਿਸ਼ਨ (SIR) ਦੀ ਤਿਆਰੀ ਨੇ ਅਧਿਆਪਕ ਬੀ.ਐਲ.ਓਜ਼ ਨੂੰ ਸਕੂਲੀ ਸਿੱਖਿਆ ਤੋਂ ਦੂਰ ਰੱਖਿਆ ਤੇ ਹੁਣ ਸੂਬਾ ਸਰਕਾਰ ਵੱਲੋਂ ਐਲਾਣੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਹੱਦਾਂ ਟੱਪ ਦਿੱਤੀਆਂ ਹਨ।
ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਜਨਰਲ ਸਕੱਤਰ ਗੁਰਬਿੰਦਰ ਸਿੰਘ ਖੈਹਿਰਾ, ਡੀ.ਐਮ.ਐਫ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਸੂਬਾ ਕਮੇਟੀ ਮੈਂਬਰਾਂ ਚਰਨਜੀਤ ਸਿੰਘ ਰਜਧਾਨ ਅਤੇ ਗੁਰਦੇਵ ਸਿੰਘ, ਵਿੱਤ ਸਕੱਤਰ ਹਰਜਾਪ ਸਿੰਘ ਬੱਲ, ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪਰਾਸ਼ਰ ਨੇ ਦੱਸਿਆ ਕਿ ਬੀਤੇ ਮਹੀਨੇ ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਦੇ ਹਰ ਵਸਨੀਕ ਨੂੰ 10 ਲੱਖ ਦਾ ਸਿਹਤ ਬੀਮਾ ਮੁਹੱਇਆ ਕਰਵਾਉਣ ਲਈ ਮੁੱਖ ਮੰਤਰੀ ਸਿਹਤ ਯੋਜਨਾ ਦਾ ਆਗਾਜ਼ ਕੀਤਾ ਸੀ ਅਤੇ ਲੋਕਾਂ ਵੱਲੋਂ ਵਸੂਲੇ ਕਰਾਂ ਨੂੰ ਆਪਣੇ ਰਾਜਨੀਤਕ ਮਨੋਰਥ ਦੀ ਪੂਰਤੀ ਲਈ ਇਸ਼ਤਿਹਾਰਾਂ ਦੇ ਰੂਪ ਵਿੱਚ ਬਰਬਾਦ ਕਰਨ ਦੇ ਨਾਲ ਨਾਲ ਸਕੂਲੀ ਸਿੱਖਿਆ ਰੱਬ ਆਸਰੇ ਛੱਡ ਦਿੱਤੀ ਹੈ।
ਮੌਜ਼ੂਦਾ ਸਰਕਾਰ ਤੇ ਸਿੱਖਿਆ ਮੰਤਰੀ ਵੱਲੋਂ ਕਈ ਵਾਰ ਸਟੇਜਾਂ ਤੋਂ ਅਧਿਆਪਕਾਂ ਪਾਸੋਂ ਕੇਵਲ ਸਿੱਖਿਆ ਨਾਲ ਸੰਬੰਧਿਤ ਕਾਰਜ ਲੈਣ ਦੀਆਂ ਗੱਲਾਂ ਵੱਡੀਆਂ ਡੀਗਾਂ ਸਾਬਿਤ ਹੋਇਆਂ ਹਨ। ਸਰਕਾਰੀ ਸਕੂਲਾਂ ਵਿੱਚ ਪਿਛੜੇ, ਲਤਾੜੇ ਅਤੇ ਮਿਹਨਤਕਸ਼ ਲੋਕਾਂ ਦੇ ਬੱਚੇ ਸਿੱਖਿਆ ਪ੍ਰਾਪਤੀ ਲਈ ਅਧਿਆਪਕਾਂ ਦੀ ਉਡੀਕ ਕਰਦੇ ਰਹਿੰਦੇ ਹਨ ਪਰ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀਆਂ ਗ਼ੈਰ ਵਿੱਦਿਅਕ ਡਿਊਟੀਆਂ ਲਗਾ ਦਿੱਤੀਆਂ ਜਾਂਦੀਆਂ ਹਨ।
ਹੁਣ ਸਕੂਲਾਂ ਵਿੱਚ ਨੋਨ ਬੋਰਡ ਜਮਾਤਾਂ ਲਈ ਪ੍ਰੀਖਿਆ ਤਿਆਰੀ ਤੇ ਬੋਰਡ ਪ੍ਰੀਖਿਆਵਾਂ ਦੀਆਂ ਡਿਊਟੀਆਂ ਚੱਲ ਰਹੀਆਂ ਹਨ, ਤੇ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀਆਂ ਡਿਊਟੀਆਂ ਵੱਡੀ ਗਿਣਤੀ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਲਗਾ ਦਿਤੀਆਂ ਹਨ। ਹਾਲ ਹੀ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ 55 ਅਧਿਆਪਕਾਂ ਦੀਆਂ ਡਿਊਟੀਆਂ ਆਪਣੇ ਰਿਹਾਇਸ਼ ਤੋਂ ਦੂਰ ਦਰਾਡੇ ਲਗਾ ਦਿੱਤੀਆਂ ਹਨ। ਇਸ ਤੋਂ ਪਹਿਲਾਂ ਲੱਗਭਗ 20000 ਅਧਿਆਪਕਾਂ ਦੀਆਂ ਪਹਿਲਾਂ ਹੀ ਬੀ.ਐਲ.ਓ ਡਿਊਟੀ ਲਗਾ ਕੇ ਪ੍ਰੀਖਿਆ ਤਿਆਰੀਆਂ ਦੇ ਸਮੇਂ ਵਿੱਚ ਲੱਗਭਗ ਡੇਢ ਮਹੀਨੇ ਸਕੂਲਾਂ ਚੋਣ ਬਾਹਰ ਰੱਖਿਆ ਗਿਆ ਸੀ।
ਜਥੇਬੰਦੀ ਵੱਲੋਂ ਇਹਨਾਂ ਬੇਵਕਤੀ ਗ਼ੈਰ ਵਿਦਿਅਕ ਡਿਊਟੀਆਂ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਸਰਕਾਰ ਕੋਲੋਂ ਨਵੀਆਂ ਭਰਤੀਆਂ ਦੀ ਪੁਰਜ਼ੋਰ ਮੰਗ ਕੀਤੀ ਹੈ। ਸਹਾਇਕ ਪ੍ਰੈਸ ਸਕੱਤਰ ਕੁਲਦੀਪ ਸਿੰਘ ਵਰਨਾਲੀ, ਨਿਰਮਲ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਮਨਪ੍ਰੀਤ ਸਿੰਘ, ਵਿਪਨ ਰਿਖੀ, ਕੰਵਲਜੀਤ ਕੌਰ, ਵਿਸ਼ਾਲ ਕਪੂਰ, ਗੁਰ ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ, ਮੋਨਿਕਾ ਸੋਨੀ, ਹਰਵਿੰਦਰ ਸਿੰਘ, ਅਰਚਨਾ ਸ਼ਰਮਾ, ਬਿਕਰਮਜੀਤ ਸਿੰਘ ਭੀਲੋਵਾਲ, ਹਰਵਿੰਦਰ ਸਿੰਘ, ਜੁਝਾਰ ਸਿੰਘ ਟਪਿਆਲਾ, ਸੁਖਵਿੰਦਰ ਸਿੰਘ ਬਿੱਟਾ, ਨਵਤੇਜ ਸਿੰਘ, ਗੁਰਤੇਜ ਸਿੰਘ, ਹਰਪ੍ਰੀਤ ਸਿੰਘ ਨਿਰੰਜਨਪੁਰ, ਰਾਜੀਵ ਕੁਮਾਰ ਮਰਵਾਹਾ, ਪ੍ਰਿਥੀਪਾਲ ਸਿੰਘ ਆਦਿ ਨੇ ਸੂਬਾ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਅਧਿਆਪਕ ਜਿਹਨਾਂ ਨੂੰ ਸਕੂਲਾਂ ਵਿੱਚ ਪੜ੍ਹਾਉਣ ਲਈ ਭਰਤੀ ਕੀਤਾ ਹੈ, ਪਾਸੋਂ ਕੇਵਲ ਵਿਦਿਅਕ ਕਾਰਜ ਹੀ ਲਏ ਜਾਣ ਅਤੇ ਪ੍ਰੀਖਿਆ ਦੇ ਦਿਨਾਂ ਵਿੱਚ ਲਗਾਈਆਂ ਗ਼ੈਰ ਵਿਦਿਅਕ ਡਿਊਟੀਆਂ ਤੋਂ ਫੌਰੀ ਛੋਟ ਦਿੱਤੀ ਜਾਵੇ। ਮੁੱਖ ਮੰਤਰੀ ਸਿਹਤ ਯੋਜਨਾ ਤੇ ਹੋਰ ਪ੍ਸ਼ਾਸਨਿਕ ਡਿਊਟੀਆਂ ਲਈ ਬੇਰੋਜਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇ।












