ਪਟਿਆਲਾ, 24 ਫਰਵਰੀ, ਬੋਲੇ ਪੰਜਾਬ ਬਿਊਰੋ :
ਪਟਿਆਲਾ ਦੇ ਲੰਗ ਪਿੰਡ ਵਿੱਚ ਘਰ ਦੀ ਉਸਾਰੀ ਦੌਰਾਨ ਇੱਕ ਕਮਰੇ ਦੀ ਛੱਤ ਡਿੱਗ ਗਈ, ਜਿਸ ਕਾਰਨ ਉਸ ਹੇਠਾਂ ਕੰਮ ਕਰ ਰਹੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਘਰ ਦੇ ਮਾਲਕ ਅਤੇ ਉਸਦੇ ਪੁੱਤਰ ਸਮੇਤ ਚਾਰ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਪਟਿਆਲਾ ਦੇ ਲੰਗ ਪਿੰਡ ਵਿੱਚ ਬਲਦੇਵ ਸਿੰਘ ਦੇ ਘਰ ਦੀ ਉਸਾਰੀ ਚੱਲ ਰਹੀ ਸੀ। ਇਸ ਦੌਰਾਨ ਕਮਰੇ ਦਾ ਲੈਂਟਰ ਪਾਇਆ ਜਾ ਰਹੀ ਸੀ। ਅਚਾਨਕ ਲੈਂਟਰ ਡਿੱਗ ਗਿਆ, ਜਿਸ ਨਾਲ ਹੇਠ ਕੰਮ ਕਰ ਰਹੇ ਛੇ ਲੋਕ ਮਲਬੇ ਵਿੱਚ ਦੱਬ ਗਏ। ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਜਦੋਂ ਕਿ ਘਰ ਦੇ ਮਾਲਕ ਅਤੇ ਉਸਦੇ ਪੁੱਤਰ ਸਮੇਤ ਚਾਰ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।












